ਮੋਗਾ, 20 ਮਾਰਚ (ਪੰਜਾਬ ਮੇਲ)- ਮੋਗਾ ਜ਼ਿਲੇ ਦੇ ਪਿੰਡ ਭਿੰਡਰਕਲਾਂ ਦੇ ਵਸਨੀਕ ਬਲਬੀਰ ਸਿੰਘ (45) ਦੀ ਕੈਨੇਡਾ ਦੇ ਵਿਨੀਪੈਗ ਸ਼ਹਿਰ ‘ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਤ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਕੱਤਰ ਵੇਰਵਿਆਂ ‘ਚ ਪਤਾ ਲੱਗਾ ਹੈ ਕਿ ਬਲਬੀਰ ਸਿੰਘ ਲੰਬੇ ਸਮੇਂ ਤੋਂ ਕੈਨੇਡਾ ‘ਚ ਟੈਕਸੀ ਚਲਾਉਣ ਦਾ ਕਾਰੋਬਾਰ ਕਰਦਾ ਸੀ ਅਤੇ ਟੈਕਸੀ ‘ਚ ਹੀ ਹੋਏ ਵਿਵਾਦ ਦੌਰਾਨ ਬਲਬੀਰ ਸਿੰਘ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ।