ਮੈਂ ਤੇ ਬਾਇਡਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਅਗਲਾ ਅਧਿਆਏ ਲਿਖਣ ਲਈ ਤਿਆਰ : ਕਮਲਾ ਹੈਰਿਸ

58
Share

ਵਾਸ਼ਿੰਗਟਨ, 10 ਨਵੰਬਰ (ਪੰਜਾਬ ਮੇਲ)-ਅਮਰੀਕਾ ‘ਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਕਮਲਾ ਹੈਰਿਸ ਨੇ ਕਿਹਾ ਹੈ ਕਿ ‘ਮੈਂ ਤੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਜੋ ਬਿਡੇਨ ਅਮਰੀਕਾ ਦੇ ਇਤਿਹਾਸ ਦਾ ਅਗਲਾ ਅਧਿਆਏ ਲਿਖਣ ਲਈ ਤਿਆਰ ਹਾਂ।
ਸੱਤਾ ਸੰਭਾਲਣ ‘ਤੇ ਉਹ ਅਜਿਹੀ ਆਰਥਿਕਤਾ ਦਾ ਨਿਰਮਾਣ ਸ਼ੁਰੂ ਕਰਨਗੇ ਜਿਸ ਨਾਲ ਮਿਹਨਤਕਸ਼ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਾਇਡਨ ਨੇ ਆਪਣੀ ਵੈੱਬਸਾਈਟ ਤੇ ਚਾਰ ਟੌਪ ਦੀਆਂ ਤਰਜੀਹਾਂ ਦਾ ਜ਼ਿਕਰ ਕੀਤਾ। ਚਾਰ ਪ੍ਰਮੁੱਖ ਤਰਜੀਹਾਂ ਹਨ ਕੋਰੋਨਾਵਾਇਰਸ ਮਹਾਂਮਾਰੀ, ਆਰਥਿਕ ਸੁਧਾਰ, ਨਸਲੀ ਬਰਾਬਰੀ ਤੇ ਜਲਵਾਯੂ ਤਬਦੀਲੀ।
ਹੈਰਿਸ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਮੈਂ ਤੇ ਬਾਇਡਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਅਗਲਾ ਅਧਿਆਏ ਲਿਖਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰਾਂ ਲਈ ਕਾਰਜਸ਼ੀਲ ਅਰਥ ਵਿਵਸਥਾ ਬਣਾਉਣ ਜਾ ਰਹੇ ਹਾਂ।


Share