ਮੇਲਾਨੀਆ ਟਰੰਪ ਨੇ ਵੀ ਅਮਰੀਕੀ ਚੋਣਾਂ ‘ਚ ਘੁਟਾਲਾ ਹੋਣ ਦਾ ਲਾਇਆ ਦੋਸ਼

66
Share

ਵਾਸ਼ਿੰਗਟਨ, 10 ਨਵੰਬਰ (ਪੰਜਾਬ ਮੇਲ)-  ਡੋਨਾਲਡ ਟਰੰਪ ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਦੇ ਬਾਅਦ ਪਹਿਲੀ ਵਾਰ ਮੇਲਾਨੀਆ ਟਰੰਪ ਨੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਆਪਣੇ ਪਤੀ ਵਾਂਗ ਚੋਣਾਂ ਵਿਚ ਘੁਟਾਲਾ ਹੋਣ ਦਾ ਦੋਸ਼ ਲਾਇਆ ਹੈ। ਮੇਲਾਨੀਆ ਨੇ ਕਿਹਾ ਕਿ ਅਮਰੀਕਾ ਵਿਚ ਗੈਰ-ਕਾਨੂੰਨੀ ਵੋਟਾਂ ਨੂੰ ਨਹੀਂ ਗਿਣਨਾ ਚਾਹੀਦਾ। ਹਾਲਾਂਕਿ, ਟਰੰਪ ਨਾਲ ਤਲਾਕ ਦੀਆਂ ਅਟਕਲਾਂ ਨੂੰ ਲੈ ਕੇ ਉਨ੍ਹਾਂ ਨੇ ਅਜੇ ਕੁਝ ਨਹੀਂ ਕਿਹਾ।
ਮੇਲਾਨੀਆ ਨੇ ਟਵੀਟ ਕੀਤਾ ਕਿ ਅਮਰੀਕੀ ਲੋਕ ਨਿਰਪੱਖ ਚੋਣਾਂ ਦੇ ਲਾਇਕ ਹਨ। ਹਰ ਕਾਨੂੰਨੀ ਵੋਟ ਨੂੰ ਗਿਣਿਆ ਜਾਣਾ ਚਾਹੀਦਾ ਹੈ। ਸਾਨੂੰ ਪੂਰੀ ਪਾਰਦਰਸ਼ਤਾ ਨਾਲ ਆਪਣੇ ਲੋਕਤੰਤਰ ਦੀ ਰੱਖਿਆ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਟਰੰਪ ਵੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਗੜਬੜ ਹੋਣ ਦਾ ਦੋਸ਼ ਲਾਉਂਦੇ ਰਹੇ ਹਨ। ਇੱਥੋਂ ਤੱਕ ਕਿ ਟਰੰਪ ਨੇ ਅਜੇ ਤੱਕ ਆਪਣੀ ਹਾਰ ਸਵਿਕਾਰ ਨਹੀਂ ਕੀਤੀ।


Share