ਮੇਅਰ ਸਟੀਵ ਲੀ ਵੱਲੋਂ ਧੰਨਵਾਦ ਸਮਾਗਮ ਕਰਵਾਇਆ ਗਿਆ

March 01
09:30
2017
ਸੈਕਰਾਮੈਂਟੋ, (ਪੰਜਾਬ ਮੇਲ)-ਐਲਕ ਗਰੋਵ ਦੇ ਨਵੇਂ ਮੇਅਰ ਸਟੀਵ ਲੀ ਵੱਲੋਂ ਇਥੇ ਈਡਨ ਗਾਰਡਨਸ ਈਵੈਂਟ ਸੈਂਟਰ ਵਿਖੇ ਆਪਣੀ ਜਿੱਤ ਦੀ ਖੁਸ਼ੀ ਵਿਚ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬੀ ਭਾਈਚਾਰੇ ਵੱਲੋਂ ਵੀ ਸ਼ਖਸੀਅਤਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚ ਗੁਰਜਤਿੰਦਰ ਸਿੰਘ ਰੰਧਾਵਾ, ਗੁਲਿੰਦਰ ਗਿੱਲ, ਸੋਨੂੰ ਹੁੰਦਲ, ਗੁਰਦੇਵ ਸਿੰਘ ਹੁੰਦਲ, ਜਸਮੇਲ ਸਿੰਘ ਚਿੱਟੀ, ਗੁਰਪਿੰਦਰ ਸਿੰਘ ਤੁੰਗ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ। ਇਸ ਸਮਾਗਮ ਦੌਰਾਨ ਇਕ ਵੱਖ-ਵੱਖ ਫਿਰਕੇ ਦੇ ਲੋਕਾਂ ਵੱਲੋਂ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜੋ ਕਿ ਸਲਾਹੁਣਯੋਗ ਸੀ। ਇਸ ਸਮਾਗਮ ਵਿਚ ਕੈਲੀਫੋਰਨੀਆ ਸਟੇਟ ਦੇ ਖਜ਼ਾਨਚੀ ਜੌਹਨ ਚਿਆਂਗ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੇਅਰ ਸਟੀਵ ਲੀ ਨੇ ਸਮੂਹ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
There are no comments at the moment, do you want to add one?
Write a comment