ਮੇਅਰ ਸਟੀਵ ਲੀ ਦਾ ਜਨਮ ਦਿਨ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ

December 06
10:11
2017
ਸੈਕਰਾਮੈਂਟੋ, 6 ਦਸੰਬਰ (ਪੰਜਾਬ ਮੇਲ) – ਐਲਕ ਗਰੋਵ ਦੇ ਮੇਅਰ ਸਟੀਵ ਲੀ ਦਾ ਜਨਮ ਦਿਨ ਸਟਰ ਕਲੱਬ ਸੈਕਰਾਮੈਂਟੋ ਵਿਖੇ ਮਨਾਇਆ ਗਿਆ। ਇਸ ਵਿਚ ਕੁੱਝ ਚੋਣਵੀਆਂ ਸ਼ਖਸੀਅਤਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਮੇਅਰ ਸਟੀਵ ਲੀ ਨੇ ਇਸ ਮੌਕੇ ਅਗਲੀ ਵਾਰੀ ਵੀ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ, ਜਿਸ ‘ਤੇ ਸਮੂਹ ਆਈਆਂ ਸ਼ਖਸੀਅਤਾਂ ਨੇ ਤਾੜੀਆਂ ਮਾਰ ਕੇ ਜ਼ੋਰਦਾਰ ਸਵਾਗਤ ਕੀਤਾ। ਪੰਜਾਬੀ ਭਾਈਚਾਰੇ ਵੱਲੋ ਐਲਕ ਗਰੋਵ ਸਿਟੀ ਕਮਿਸ਼ਨਰ ਮੈਂਬਰ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਜਸਮੇਲ ਸਿੰਘ ਚਿੱਟੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਮੇਅਰ ਸਟੀਵ ਲੀ ਨੇ ਆਪਣੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ‘ਚ ਵੀ ਉਹ ਐਲਕ ਗਰੋਵ ਸਿਟੀ ਨੂੰ ਹੋਰ ਵੀ ਬੁਲੰਦਿਆਂ ‘ਤੇ ਲੈ ਕੇ ਜਾਣਗੇ।