ਮੇਅਰ ਬਨਣ ਤੋਂ ਕੁੱਝ ਘੰਟਿਆਂ ਬਾਅਦ ਗੋਲੀਆਂ ਨਾਲ ਭੁੱਨ ਦਿੱਤਾ

ਕਿਊਨਾਰਵਾਕਾ, 3 ਜਨਵਰੀ (ਪੰਜਾਬ ਮੇਲ)- ਮੈਕਸੀਕੋ ਵਿਚ ਨਵੀਂ ਚੁਣੀ ਗਈ ਮਹਿਲਾ ਮੇਅਰ ਨੂੰ ਅਹੁਦੇ ਸੰਭਾਲਣ ਤੋਂ ਕੁਝ ਘੰਟਿਆਂ ਬਾਅਦ ਹਮਲਾਵਰਾਂ ਨੇ ਉਸ ਦੇ ਘਰ ਵਿਚ ਵੜ ਕੇ ਗੋਲੀਆਂ ਨਾਲ ਭੁੰਨ ਦਿੱਤਾ।
ਪੁਲਸ ਨੇ ਦੱਸਿਆ ਕਿ ਗਿਸੇਲਾ ਮੋਤਾ ਦੇ ਮੇਅਰ ਦੇ ਅਹੁਦੇ ਦੀ ਸਹੁੰ ਚੁੱਕਣ ਦੇ 24 ਘੰਟਿਆਂ ਦੇ ਅੰਦਰ ਹੀ ਹਮਲਾਵਰਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਸ਼ੁੱਕਰਵਾਰ ਨੂੰ ਗਿਸੇਲਾ ਨੇ ਟੈਮਿਕਸਿਕੋ ਸ਼ਹਿਰ ਦੇ ਮੇਅਰ ਦੇ ਰੂਪ ਵਿਚ ਸਹੁੰ ਚੁੱਕੀ ਸੀ। ਟੈਮਿਕਸਕੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧਾਂ ਲਈ ਪ੍ਰਸਿੱਧ ਹੈ ਅਤੇ ਨਵੀਂ ਚੁਣੀ ਗਈ ਮੇਅਰ ਗਿਸੇਲਾ ਇਨ੍ਹਾਂ ਅਪਰਾਧਾਂ ਨੂੰ ਖਤਮ ਕਰਨਾ ਚਾਹੁੰਦੀ ਸੀ।
ਮੋਰੇਲੋਸ ਸੂਬੇ ਦੇ ਗਵਰਨਰ ਗ੍ਰੇਸੋ ਰਾਮੀਰੇਜ ਨੇ ਕਿਹਾ ਕਿ ਕਤਲ ਤੋਂ ਬਾਅਦ ਸ਼ੱਕੀ ਬੰਦੂਕਧਾਰੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਸੰਕਲਪ ਜਤਾਇਆ ਕਿ ਅਪਰਾਧੀਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਦੇਸ਼ ਭਰ ਵਿਚ ਨਸ਼ੀਲੇ ਪਦਾਰਥਾਂ ਸੰਬੰਧੀ ਅਪਰਾਧਾਂ ਵਿਚ ਕਰੀਬ ਇਕ ਦਹਾਕੇ ਤੋਂ ਇਕ ਲੱਖ ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਲਾਪਤਾ ਹੋ ਗਏ ਹਨ।
There are no comments at the moment, do you want to add one?
Write a comment