PUNJABMAILUSA.COM

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ
August 28
16:35 2017

ਚੰਡੀਗੜ, 28 ਅਗਸਤ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਰਾਮ ਰਹੀਮ ਨੂੰ 10 ਸਾਲਾਂ ਦੀ ਸਖ਼ਤ ਸਜ਼ਾ ਦੇਣ ਬਾਰੇ ਅਦਾਲਤ ਦੇ ਫੈਸਲੇ ਨੂੰ ਪ੍ਰਵਾਨ ਕਰਨ ਦੀ ਅਪੀਲ ਕਰਦਿਆਂ ਉਨਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਚੌਕਸੀ ਵਰਤਣ ਦਾ ਭਰੋਸਾ ਦਿੱਤਾ। ਨਾਲ ਹੀ ਉਨਾਂ ਕਿਹਾ ਕਿ ਲੋੜ ਪੈਣ ਤੱਕ ਕਰਫਿੳੂ ਜਾਰੀ ਰਹੇਗਾ।
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਤੋਂ ਬਾਅਦ ਸੂਬੇ ਵਿੱਚ ਅਮਨ-ਕਾਨੂੰਨ ਦੀ ਕਾਇਮੀ ਲਈ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਜਾਣੰੂ ਕਰਵਾਉਣ ਤੋਂ ਬਾਅਦ ਮੁੱਖ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਨੁਕਸਾਨੀ ਗਈ ਜਾਇਦਾਦ ਦੀ ਸੂਚੀ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕੇਂਦਰੀ ਸੁਰੱਖਿਆ ਫੋਰਸਾਂ ਦਾ ਖਰਚਾ ਵੀ ਡੇਰੇ ਪਾਸੋਂ ਵਸੂਲਣ ਦਾ ਦਾਅਵਾ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸੁਰੱਖਿਆ ਫੋਰਸਾਂ ਬਾਰੇ ਖਰਚੇ ਦਾ ਬਿੱਲ ਕੇਂਦਰ ਸਰਕਾਰ ਸੂਬੇ ਨੂੰ ਭੇਜੇਗੀ ਜੋ ਲੋੜੀਂਦੀ ਕਾਰਵਾਈ ਲਈ ਹਾਈ ਕੋਰਟ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸਬੰਧਤ ਜ਼ਿਲਿਆਂ ਦੇ ਪ੍ਰਸ਼ਾਸਨ ਵੱਲੋਂ ਇੱਕਾ-ਦੁੱਕਾ ਹਿੰਸਕ ਘਟਨਾਵਾਂ ਵਿੱਚ ਨੁਕਸਾਨੀ ਗਈ ਜਾਇਦਾਦ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਕਰਫਿੳੂ ਦੀ ਲਗਾਤਾਰਤਾ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਹਤਿਆਤੀ ਕਦਮਾਂ ਵਜੋਂ ਕੁਝ ਇਲਾਕਿਆਂ ਵਿੱਚ ਲਾਏ ਕਰਫਿੳੂ ਨੂੰ ਹਟਾਉਣ ਦਾ ਫੈਸਲਾ ਲੈਣ ਤੋਂ ਪਹਿਲਾਂ ਮੰਗਲਵਾਰ ਨੂੰ ਹਾਲਾਤ ਦਾ ਮੁੜ ਜਾਇਜ਼ਾ ਲਿਆ ਜਾਵੇਗਾ।
ਹੁਣ ਤੱਕ ਜਿਨਾਂ 10 ਜ਼ਿਲਿਆਂ ਵਿੱਚ ਕਰਫਿੳੂ ਲਾਇਆ ਗਿਆ ਸੀ, ਉਨਾਂ ਵਿੱਚੋਂ ਪੰਜ ਜ਼ਿਲਿਆਂ ਵਿੱਚੋਂ ਪੂਰੀ ਤਰਾਂ ਹਟਾ ਦਿੱਤਾ ਗਿਆ ਹੈ। ਮਾਨਸਾ, ਬਠਿੰਡਾ, ਫਰੀਦਕੋਟ, ਬਰਨਾਲਾ ਅਤੇ ਪਟਿਆਲਾ ਜ਼ਿਲੇ ਦੇ ਸਮਾਣਾ ਤੇ ਪਾਤੜਾਂ ਵਿੱਚ ਰਾਤ ਦੇ ਸਮੇਂ ਦਾ ਕਰਫਿੳੂ ਹਾਲ ਦੀ ਘੜੀ ਜਾਰੀ ਰਹੇਗਾ। ਇਹਤਿਆਤ ਵਜੋਂ ਦੋ ਜ਼ਿਲਿਆਂ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਕਸਬੇ ਵਿੱਚ ਫੌਜ ਤਾਇਨਾਤ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਪੰਜਾਬ ਰਾਜ ਭਵਨ ਵਿੱਚ ਰਾਜਪਾਲ ਨੂੰ ਮਿਲਣ ਤੋਂ ਪਹਿਲਾਂ ਆਪਣੀ ਰਿਹਾਇਸ਼ ’ਤੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਦੀ ਉਚ ਪੱਧਰੀ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਪੰਜਾਬ ਵਿੱਚ ਮੋਬਾਈਲ ਡਾਟਾ ਸੇਵਾਵਾਂ ਭਲਕੇ 29 ਅਗਸਤ ਨੂੰ ਬਹਾਲ ਕਰ ਦਿੱਤੀਆਂ ਜਾਣਗੀਆਂ ਜਦਕਿ ਸੰਵੇਦਨਸ਼ੀਲ ਜ਼ਿਲਿਆਂ ਵਿੱਚ ਸਕੂਲ-ਕਾਲਜ ਖੋਲਣ ਦਾ ਫੈਸਲਾ ਸਬੰਧਤ ਡਿਪਟੀ ਕਮਿਸ਼ਨਰਾਂ ’ਤੇ ਛੱਡਿਆ ਗਿਆ ਹੈ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਮ ਰਹੀਮ ਨੂੰ 10 ਵਰਿਆਂ ਦੀ ਸਜ਼ਾ ਸੁਣਾਉਣ ਦੇ ਅਦਾਲਤੀ ਫੈਸਲੇ ਦਾ ਸੁਆਗਤ ਜਾਂ ਰੱਦ ਕਰਨ ਵਾਲੀ ਕੋਈ ਗੱਲ ਨਹੀਂ ਹੈ। ਉਨਾਂ ਕਿਹਾ ਕਿ ਇਹ ਨਿਆਂਇਕ ਫੈਸਲਾ ਹੈ ਜਿਸ ਨੂੰ ਹਰ ਇਕ ਨੇ ਪ੍ਰਵਾਨ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਦਿਲਚਸਪੀ ਸਿਰਫ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਵਿੱਚ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਰਾਜਪਾਲ ਨੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਜਾਣੰੂ ਕਰਵਾਉਂਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਵਾਪਰੀਆਂ ਇੱਕਾ-ਦੁੱਕਾ ਘਟਨਾਵਾਂ ਤੋਂ ਬਾਅਦ ਹਿੰਸਾ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਹਰਿਆਣਾ ਸਰਕਾਰ ਨੂੰ ਕਦੇ ਵੀ ਨਾਕਾਮ ਨਹੀਂ ਆਖਿਆ ਸਗੋਂ ਉਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਏਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕ ਥਾਂ ’ਤੇ ਇਕੱਠੇ ਹੋਣ ਦੇਣਾ ਗਲਤੀ ਹੈ। ਉਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਫੈਸਲੇ ਤੋਂ ਪਹਿਲਾਂ ਬੱਚਿਆਂ, ਔਰਤਾਂ ਅਤੇ ਹੋਰ ਵਿਅਕਤੀਆਂ ਦੇ ਅਜਿਹੇ ਇਕੱਠ ਨੂੰ ਰੋਕਣ ਲਈ ਇਹਤਿਆਤੀ ਕਦਮ ਅਸਰਦਾਰ ਢੰਗ ਨਾਲ ਚੁੱਕੇ ਜਾਣੇ ਚਾਹੀਦੇ ਸਨ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਈ ਸਥਿਤੀ ਬਾਰੇ ਇਕ ਵਿਸਥਾਰਤ ਰਿਪੋਰਟ ਰਾਜਪਾਲ ਨੂੰ ਸੌਂਪੀ। ਮੁੱਖ ਮੰਤਰੀ ਨੇ ਰਾਜਪਾਲ ਨੂੰ ਦੱਸਿਆ ਕਿ ਸੂਬੇ ਵਿੱਚ ਅਮਨ-ਸ਼ਾਂਤੀ ਬਰਕਰਾਰ ਹੈ ਪਰ ਉਨਾਂ ਦੀ ਸਰਕਾਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੇਣ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਅਤੇ ਚੌਕਸੀ ਵਰਤ ਰਹੀ ਹੈ।
ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਰਾਜਪਾਲ ਨੂੰ ਜਾਣੰੂ ਕਰਵਾਇਆ ਕਿ 25 ਅਗਸਤ ਨੂੰ ਪੰਚਕੂਲਾ ਵਿੱਚ ਹੋਈ ਪੁਲੀਸ ਗੋਲੀਬਾਰੀ ਨਾਲ ਮਾਰੇ ਗਏ 32 ਵਿਅਕਤੀਆਂ ਵਿੱਚੋਂ 12 ਵਿਅਕਤੀ ਪੰਜਾਬ ਤੋਂ ਸਨ। ਉਨਾਂ ਅੱਗੇ ਦੱਸਿਆ ਕਿ ਸ਼ਨਾਖ਼ਤ ਕੀਤੇ ਮਿ੍ਰਤਕ ਵਿਅਕਤੀਆਂ ਨੂੰ ਉਨਾਂ ਦੇ ਪਿੰਡਾਂ ਵਿੱਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਹੈ।
ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਾ ਤਾਂ ਗੋਲੀਬਾਰੀ ਤੇ ਲਾਠੀਚਾਰਜ ਹੋਇਆ ਅਤੇ ਨਾ ਹੀ ਅੱਗਜ਼ਨੀ ਤੇ ਲੁੱਟ ਕੋਈ ਹੋਰ ਵੱਡੀ ਘਟਨਾ ਵਾਪਰੀ। ਹਾਲਾਂਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਗਜ਼ਨੀ ਅਤੇ ਲੁੱਟ ਦੀਆਂ 52 ਮਾਮੂਲੀ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਇਨਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਵਿੱਚੋਂ ਬਹੁਤਿਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਉਨਾਂ ਕਿਹਾ ਕਿ ਹੁਣ ਤੱਕ ਸੂਬੇ ਵਿੱਚ ਇਹਤਿਆਤ ਵਜੋਂ 60 ਵਿਅਕਤੀ ਹਿਰਾਸਤ ਵਿੱਚ ਲਏ ਹਨ।
ਪੰਚਕੂਲਾ ਦੀ ਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਰਾਖੀ ਅਤੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਵਧਾਨੀ ਵਜੋਂ ਦੱਖਣੀ ਪੰਜਾਬ ਦੇ 10 ਸ਼ਹਿਰਾਂ ਵਿੱਚ 25 ਅਗਸਤ ਦੀ ਦੁਪਹਿਰ ਨੂੰ ਕਰਫਿੳੂ ਲਾ ਦਿੱਤਾ ਗਿਆ ਸੀ ਜਿੱਥੇ ਡੇਰਾ ਪ੍ਰੇਮੀਆਂ ਦੀ ਵੱਡੀ ਗਿਣਤੀ ਹੈ। ਉਨਾਂ ਦੱਸਿਆ ਕਿ ਲਗਪਗ ਸਾਰੇ ਸ਼ਹਿਰਾਂ ਵਿੱਚੋਂ ਕਰਫਿੳੂ ਹਟਾ ਦਿੱਤਾ ਗਿਆ ਭਾਵੇਂ ਕਿ ਸਥਿਤੀ ’ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਰਾਜਪਾਲ ਨੂੰ ਦੱਸਿਆ ਕਿ ਫੌਜ ਨੂੰ 25 ਅਗਸਤ ਦੀ ਰਾਤ ਨੂੰ ਸੱਦਿਆ ਗਿਆ ਜਿਸ ਨੇ ਸਿਵਲ ਪ੍ਰਸ਼ਾਸਨ ਨੂੰ ਕਰਫਿੳੂ ਲਾਗੂ ਵਿੱਚ ਮਦਦ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਨੇ ਨਿੱਜੀ ਤੌਰ ’ਤੇ ਜ਼ੀਰਕਪੁਰ, ਬਨੂੜ, ਮੋਹਾਲੀ, ਖਰੜ, ਮਾ ਨਸਾ, ਮੌੜ, ਬਠਿੰਡਾ, ਬੱਲੂਆਣਾ ਅਤੇ ਮਲੋਟ ਸਮੇਤ ਨਾਜ਼ੁਕ ਥਾਵਾਂ ਦਾ ਖੁਦ ਦੌਰਾ ਕਰਕੇ ਨਾ ਸਿਰਫ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਸਗੋਂ ਇਨਾਂ ਥਾਵਾਂ ’ਤੇ ਤਾਇਨਾਤ ਪੰਜਾਬ ਪੁਲੀਸ ਅਤੇ ਨੀਮ ਫੌਜੀ ਦਸਤਿਆਂ ਨੂੰ ਵੀ ਮਿਲੇ। ਉਨਾਂ ਕਿਹਾ ਕਿ ਪੰਜਾਬ ਪੁਲੀਸ ਤੇ ਅਰਧ ਸੈਨਿਕ ਬਲਾਂ ਨੇ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਸ਼ਲਾਘਾਯੋਗ ਜ਼ਿੰਮੇਵਾਰੀ ਨਿਭਾਈ ਹੈ।
ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 25 ਅਗਸਤ ਦੀ ਦੁਪਹਿਰ ਨੂੰ ਪੰਚਕੂਲਾ ਵਿੱਚ ਭੀੜ ਦੇ ਖਿੰਡ ਜਾਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਮੁਹਾਲੀ ਨੇ ਪੰਜਾਬ ਦੇ ਡੇਰੇ ਸਮਰਥਕਾਂ ਨੂੰ ਸੜਕਾਂ ’ਤੇ ਕੋਈ ਸਮੱਸਿਆ ਪੈਦਾ ਕਰਨ ਦੇ ਬਿਨਾਂ ਘਰਾਂ ਵਿੱਚ ਸੁਰੱਖਿਅਤ ਪਹੁੰਚਾਉਣ ਨੂੰ ਯਕੀਨੀ ਬਣਾਇਆ। ਉਨਾਂ ਨੇ ਰਾਜਪਾਲ ਨੂੰ ਦੱਸਿਆ,‘‘ਅਸੀਂ ਪੁਲੀਸ ਦੇ ਪਹਿਰੇ ਹੇਠ 600 ਟਰੱਕਾਂ ਤੇ ਬੱਸਾਂ ਵਿੱਚ ਇਨਾਂ ਲੋਕਾਂ ਨੂੰ ਲਿਜਾਣ ਦੇ ਵੱਡੇ ਕਾਰਜ ਨੂੰ ਅੰਜ਼ਾਮ ਦਿੱਤਾ।’’ ਉਨਾਂ ਕਿਹਾ ਕਿ ਇਹ ਕਾਰਜ 26 ਅਗਸਤ ਨੂੰ ਸਵੇਰੇ 4 ਵਜੇ ਤੱਕ ਖਤਮ ਹੋਇਆ ਅਤੇ ਅਜਿਹੀ ਕਾਰਵਾਈ ਹੀ ਉਨਾਂ ਲੋਕਾਂ ਲਈ 28 ਅਗਸਤ ਨੂੰ ਸ਼ੁਰੂ ਕੀਤੀ ਗਈ ਹੈ ਜੋ ਹਰਿਆਣਾ-ਪੰਜਾਬ ਦੀ ਸਰਹੱਦ ’ਤੇ ਸਥਿਤ ਸਿਰਸਾ ਤੋਂ ਬਠਿੰਡਾ ਆਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article