PUNJABMAILUSA.COM

ਮੁੱਖ ਮੰਤਰੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਜਿੱਤਣ ਵਾਲੀ ਨਵਜੋਤ ਕੌਰ ਦਾ ਇਸ ਹਫਤੇ ਸਨਮਾਣ ਕਰਨਗੇ

ਮੁੱਖ ਮੰਤਰੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਜਿੱਤਣ ਵਾਲੀ ਨਵਜੋਤ ਕੌਰ ਦਾ ਇਸ ਹਫਤੇ ਸਨਮਾਣ ਕਰਨਗੇ

ਮੁੱਖ ਮੰਤਰੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਜਿੱਤਣ ਵਾਲੀ ਨਵਜੋਤ ਕੌਰ ਦਾ ਇਸ ਹਫਤੇ ਸਨਮਾਣ ਕਰਨਗੇ
March 05
17:27 2018

ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਨਵਜੋਤ ਕੌਰ ਦੇ ਵਾਪਸ ਆਉਣ ‘ਤੇ ਉਸਦਾ ਨਿੱਘਾ ਸਵਾਗਤ
ਚੰਡੀਗੜ੍ਹ, 5 ਮਾਰਚ (ਪੰਜਾਬ ਮੇਲ)- ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿੱਖ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ ਵਾਪਸ ਆਈ ਨਵਜੋਤ ਕੌਰ ਦਾ ਅੱਜ ਤਰਨ-ਤਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਨੇ ਨਿੱਘਾ ਸਵਾਗਤ ਕੀਤਾ ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਉਸ ਦੀ ਵਿਲੱਖਣ ਕਾਰਗੁਜ਼ਾਰੀ ਲਈ ਵਧਾਈ ਦਿੰਦੇ ਹੋਏ ਇਸ ਹਫਤੇ ਦੇ ਆਖਰ ਤੱਕ ਉਸ ਦਾ ਰਸਮੀ ਤੌਰ ‘ਤੇ ਸਨਮਾਣ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਸਗੋਂ ਸਮੁੱਚੇ ਦੇਸ਼ ਲਈ ਨਾਮਣਾ ਖੱਟਣ ਵਾਲੀ ਪੰਜਾਬ ਦੀ ਪੁਤਰੀ ਨਵਜੋਤ ਕੌਰ ਦੀ ਇਸ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਇਸ ਮੁਟਿਆਰ ਦਾ ਉਸ ਦੇ ਪਿੰਡ ਵਿਖੇ ਨਿੱਘਾ ਸਵਾਗਤ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਅਤੇ ਸਬ ਡਵੀਜ਼ਨਲ ਮੈਜੀਸਟ੍ਰੇਟ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਨਵਜੋਤ ਕੌਰ ਨੂੰ ਆਪਣੇ ਜੱਦੀ ਪਿੰਡ ਬਾਗੜੀਆ ਵਿਖੇ ਆਉਣ ‘ਤੇ ਸਵਾਗਤ ਕੀਤਾ ਅਤੇ ਉਸ ਦੇ ਮਾਪਿਆਂ ਸੁਖਚੈਨ ਸਿੰਘ ਅਤੇ ਗਿਆਨ ਕੌਰ ਸਣੇ ਕੋਚ ਅਸ਼ੋਕ ਕੁਮਾਰ ਨੂੰ ਵਧਾਈ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਕੌਰ ਨੇ ਪੰਜਾਬ ਅਤੇ ਦੇਸ਼ ਦੋਵਾਂ ਦਾ ਮਾਣ ਵਧਾਇਆ ਹੈ ਅਤੇ ਮੈਨੂੰ ਉਮੀਦ ਹੈ ਕਿ ਵੱਡੀ ਸਮਰੱਥਾ ਵਾਲੀ ਇਹ ਲੜਕੀ ਨੇੜਲੇ ਭਵਿੱਖ ਵਿੱਚ ਵੀ ਅੰਤਰ-ਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟੇਗੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਨਵਜੋਤ ਕੌਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਔਰਤ ਬਣ ਗਈ ਹੈ ਜਿਸ ਨੇ ਕਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ ਹੋਈ ਇਹ ਚੈਂਪੀਅਨਸ਼ਿਪ ਜਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਪਹਿਲਵਾਨ ਮੁਟਿਆਰ ਆਪਣੇ ਸਾਥੀ ਖਿਡਾਰੀਆਂ ਖਾਸਕਰ ਉਭਰ ਰਹੇ ਪਹਿਲਵਾਨਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੀ ਸਮਰੱਥਾ ਨੂੰ ਸਿੱਧ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਦੀ ਪ੍ਰਾਪਤੀ ਉਸ ਦੇ ਵਿਸ਼ਵਾਸ ਵਿੱਚ ਵਾਧਾ ਕਰੇਗੀ ਅਤੇ ਉਹ ਆਉਂਦੀ ਟੋਕੀਓ ਓਲੰਪਿਕ ਵਿੱਚ ਆਪਣੀ ਸਫਲ ਕਹਾਣੀ ਨੂੰ ਮੁੜ ਦੁਹਰਾਏਗੀ।

About Author

Punjab Mail USA

Punjab Mail USA

Related Articles

ads

Latest Category Posts

    ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

Read Full Article
    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

Read Full Article
    ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

Read Full Article
    APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

Read Full Article
    ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

Read Full Article
    ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

Read Full Article