PUNJABMAILUSA.COM

ਮੁੱਖ ਮੰਤਰੀ ਅਮਰਿੰਦਰ ਦਾ ‘ਕਪਤਾਨੀ ਮੋਹ’ ਫੰਡਾਂ ਦੇ ਗੱਫ਼ੇ ਨੂੰ ਜੱਫਾ ਮਾਰਨ ਲੱਗਾ

ਮੁੱਖ ਮੰਤਰੀ ਅਮਰਿੰਦਰ ਦਾ ‘ਕਪਤਾਨੀ ਮੋਹ’ ਫੰਡਾਂ ਦੇ ਗੱਫ਼ੇ ਨੂੰ ਜੱਫਾ ਮਾਰਨ ਲੱਗਾ

ਮੁੱਖ ਮੰਤਰੀ ਅਮਰਿੰਦਰ ਦਾ ‘ਕਪਤਾਨੀ ਮੋਹ’  ਫੰਡਾਂ ਦੇ ਗੱਫ਼ੇ ਨੂੰ ਜੱਫਾ ਮਾਰਨ ਲੱਗਾ
December 29
10:04 2017

ਬਠਿੰਡਾ, 29 ਦਸੰਬਰ (ਪੰਜਾਬ ਮੇਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ‘ਕਪਤਾਨੀ ਮੋਹ’ ਫੰਡਾਂ ਦੇ ਗੱਫ਼ੇ ਨੂੰ ਜੱਫਾ ਮਾਰਨ ਲੱਗਾ ਹੈ। ‘ਫੌਜੀ ਪ੍ਰੇਮ’ ਦਾ ਕ੍ਰਿਸ਼ਮਾ ਹੈ ਕਿ ਮੁੱਖ ਮੰਤਰੀ ਮੁੜ ਘਿੜ ਫੰਡਾਂ ਦੀ ਸ਼ੀਰਨੀ ਫੌਜੀਆਂ ਨੂੰ ਵੰਡ ਰਹੇ ਹਨ। ਖ਼ਜ਼ਾਨੇ ਦਾ ਸੰਕਟ ਕਿਸੇ ਤੋਂ ਭੁੱਲਿਆ ਨਹੀਂ। ਇਵੇਂ ਅਮਰਿੰਦਰ ਸਿੰਘ ਨੇ ਵੀ ਫੰਡਾਂ ਦੀ ਵੰਡ ਸੈਨਿਕਾਂ ਤੋਂ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਨੇ ਆਪਣੇ ਅਖ਼ਤਿਆਰੀ ਕੋਟੇ ਦੇ ਸਾਲ 2017-18 ਦੇ ਫੰਡ ਹੁਣ ਵੰਡਣੇ ਸ਼ੁਰੂ ਕੀਤੇ ਹਨ। ਪੰਜ ਵਜ਼ੀਰਾਂ ਨੇ ਤਾਂ ਇਨ੍ਹਾਂ ਫੰਡਾਂ ਵਾਲੇ ਬੋਝੇ ਦਾ ਹਾਲੇ ਤਕ ਮੂੰਹ ਵੀ ਨਹੀਂ ਖੋਲ੍ਹਿਆ ਹੈ। ਇਹ ਕਪਤਾਨੀ ਪ੍ਰੇਮ ਦਾ ਹੀ ਜਲਵਾ ਹੈ ਕਿ ਚੰਡੀਗੜ੍ਹ ‘ਚ ਮਿਲਟਰੀ ਸਾਹਿਤ ਫੈਸਟੀਵਲ ਹੋਇਆ। ਇੱਦਾਂ ਹੀ ਮੁੱਖ ਮੰਤਰੀ ਨੇ ਸਾਬਕਾ ਸੈਨਿਕਾਂ ਦੇ ਕਈ ਸਮਾਗਮਾਂ ‘ਚ ਸ਼ਮੂਲੀਅਤ ਕੀਤੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਆਰ.ਟੀ.ਆਈ. ਰਾਹੀਂ ਪ੍ਰਾਪਤ ਵੇਰਵਿਆਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਖ਼ਤਿਆਰੀ ਕੋਟੇ ਦੇ ਫੰਡਾਂ ‘ਚੋਂ 1.33 ਕਰੋੜ ਦੇ ਫੰਡਾਂ ਦੀ ਵੰਡ ਕੀਤੀ ਹੈ, ਜਿਸ ‘ਚੋਂ 83 ਲੱਖ ਰੁਪਏ ਤਾਂ ਪੰਜਾਬ ‘ਚੋਂ ਬਾਹਰ ਵੰਡੇ ਗਏ ਹਨ। ਤੱਥਾਂ ਅਨੁਸਾਰ ‘ਫੌਜੀ ਪ੍ਰੇਮ’ ਤਹਿਤ ਮੁੱਖ ਮੰਤਰੀ ਨੇ 74 ਲੱਖ ਰੁਪਏ ਵੰਡੇ ਹਨ। ਮੁੱਖ ਮੰਤਰੀ ਨੇ ਅਖ਼ਤਿਆਰੀ ਫੰਡਾਂ ‘ਚੋਂ 23 ਲੱਖ ਰੁਪਏ ਲੱਦਾਖ (ਜੰਮੂ ਕਸ਼ਮੀਰ) ਵਿਚਲੀ ਸਿੱਖ ਰੈਜੀਮੈਂਟ ਦੀ 23ਵੀਂ ਬਟਾਲੀਅਨ ਨੂੰ ਦਿੱਤੇ ਹਨ। ਇਸੇ ਤਰ੍ਹਾਂ ਬੀ.ਐੱਸ.ਐੱਫ਼. ਨੂੰ ਗੁਰਦਾਸਪੁਰ ਸਟੇਸ਼ਨ ਹੈੱਡਕੁਆਰਟਰ ‘ਤੇ ਅਨੈਕਸੀ ਦੀ ਉਸਾਰੀ ਲਈ 40 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਸਿੱਖ ਰੈਜੀਮੈਂਟ ਦੀ ਤੀਸਰੀ ਬਟਾਲੀਅਨ, ਟਿੱਬਰੀ ਕੈਂਟ ਗੁਰਦਾਸਪੁਰ ਨੂੰ 11 ਲੱਖ ਰੁਪਏ ਜਾਰੀ ਕੀਤੇ ਹਨ। ਇਸੇ ਤਰਜ਼ ‘ਤੇ ਪੰਚਾਇਤ ਮੰਤਰੀ ਨੇ ਵੀ ਤਿੰਨ ਲੱਖ ਦੇ ਫੰਡ ਚੰਡੀਗੜ੍ਹ ‘ਚ ਰਾਜਪੂਤ ਸੈਨਿਕਾਂ ਦੀ ਭਲਾਈ ਲਈ ਰਾਜਪੂਤ ਰੈਜੀਮੈਂਟ ਐਸੋਸੀਏਸ਼ਨ ਨੂੰ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਪੰਜਾਬ ਦੇ ਸਿਰਫ਼ ਦੋ ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ ਦੇ ਪਿੰਡ ਅੰਨੀਆਂ ਨੂੰ ਚਾਰ ਲੱਖ ਅਤੇ ਗੁਰਦਾਸਪੁਰ ‘ਚ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਮੌਕੇ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਨੂੰ ਪੰਜ ਲੱਖ ਰਪੁਏ ਦਿੱਤੇ ਹਨ। ਵਜ਼ੀਰਾਂ ‘ਚੋਂ ਪੰਚਾਇਤ ਮੰਤਰੀ ਦੀ ਇਸ ਮਾਮਲੇ ‘ਚ ਝੰਡੀ ਹੈ ਜਿਨ੍ਹਾਂ ਨੇ ਅਖ਼ਤਿਆਰੀ ਕੋਟੇ ‘ਚੋਂ 1.35 ਕਰੋੜ ਦੇ ਫੰਡ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਜ਼ਿਆਦਾ ਫੰਡ ਆਪਣੇ ਹਲਕੇ ਦੇ ਪਿੰਡਾਂ ਨੂੰ ਦਿੱਤੇ ਹਨ ।
ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਹਲਕੇ ਬਠਿੰਡਾ (ਸ਼ਹਿਰੀ) ਤੋਂ ਬਾਹਰ ਜ਼ਿਆਦਾ ਫੰਡ ਵੰਡੇ ਹਨ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਸ਼ਹਿਰ ਵਿਚ 13.51 ਲੱਖ ਦੀ ਗਰਾਂਟ ਜਾਰੀ ਕੀਤੀ ਹੈ।
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ 14 ਗਰਾਂਟਾਂ ਵੰਡੀਆਂ ਹਨ ਅਤੇ ਉਨ੍ਹਾਂ ਨੇ ਚੰਡੀਗੜ੍ਹ ਦੇ ਅਰੁਨਾ ਆਸਿਫ ਅਲੀ ਮੈਮੋਰੀਅਲ ਟਰੱਸਟ ਨੂੰ ਵੀ 3 ਲੱਖ ਦੇ ਫੰਡ ਦਿੱਤੇ ਹਨ। ਦੱਸਣਯੋਗ ਹੈ ਕਿ ਗੱਠਜੋੜ ਸਰਕਾਰ ਸਮੇਂ ਹੱਥੋਂ ਹੱਥੀ ਅਖ਼ਤਿਆਰੀ ਕੋਟੇ ਦੇ ਫੰਡ ਵੰਡੇ ਜਾਂਦੇ ਸਨ। ਵਿੱਤੀ ਸਥਿਤੀ ਠੀਕ ਨਾ ਹੋਣ ਕਰਕੇ ਕਾਫ਼ੀ ਸਮਾਂ ਬੀਤਣ ਮਗਰੋਂ ਅਖ਼ਤਿਆਰੀ ਕੋਟੇ ਦੇ ਫੰਡ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ‘ਚੋਂ ‘ਫੌਜੀ ਪ੍ਰੇਮ’ ਦਾ ਝਲਕਾਰਾ ਪੈਂਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article