PUNJABMAILUSA.COM

ਮੁੰਬਈ ਧਮਾਕੇ: ਅਬੂ ਸਲੇਮ ਨੂੰ ਉਮਰ ਕੈਦ, ਤਾਹਿਰ ਤੇ ਫ਼ਿਰੋਜ਼ ਨੂੰ ਫਾਂਸੀ

ਮੁੰਬਈ ਧਮਾਕੇ: ਅਬੂ ਸਲੇਮ ਨੂੰ ਉਮਰ ਕੈਦ, ਤਾਹਿਰ ਤੇ ਫ਼ਿਰੋਜ਼ ਨੂੰ ਫਾਂਸੀ

ਮੁੰਬਈ ਧਮਾਕੇ:  ਅਬੂ ਸਲੇਮ ਨੂੰ ਉਮਰ ਕੈਦ, ਤਾਹਿਰ ਤੇ ਫ਼ਿਰੋਜ਼ ਨੂੰ ਫਾਂਸੀ
September 07
21:54 2017

ਮੁੰਬਈ, 7 ਸਤੰਬਰ (ਪੰਜਾਬ ਮੇਲ)- ਮੁੰਬਈ ਦੀ ਇਕ ਅਦਾਲਤ ਨੇ 1993 ਦੇ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਅੱਜ ਤਾਹਿਰ ਮਰਚੈਂਟ ਤੇ ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ ਨੂੰ ਫਾਂਸੀ ਅਤੇ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਅਦਾਲਤ ਨੇ ਇਸ ਕੇਸ ਵਿੱਚ ਸਲੇਮ ਤੋਂ ਇਲਾਵਾ ਕਰੀਮ-ਉੱਲਾ ਖ਼ਾਨ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ, ਜਦੋਂ ਕਿ ਪੰਜਵੇਂ ਦੋਸ਼ੀ ਰਿਆਜ਼ ਸਿੱਦੀਕੀ ਨੂੰ 10 ਸਾਲਾਂ ਦੀ ਸਜ਼ਾ ਸੁਣਾਈ ਗਈ। ਵਿਸ਼ੇਸ਼ ਟਾਡਾ ਅਦਾਲਤ ਨੇ ਮੁੱਖ ਸਾਜ਼ਿਸ਼ਘਾੜੇ ਮੁਸਤਫ਼ਾ ਦੌਸਾ ਅਤੇ ਸਲੇਮ ਸਣੇ ਛੇ ਜਣਿਆਂ ਨੂੰ ਜੂਨ ਵਿੱਚ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਮੁਲਜ਼ਮ ਅਬਦੁਲ ਕਿਊਮ ਨੂੰ ਸਬੂਤਾਂ ਦੀ ਘਾਟ ਕਾਰਨ ਛੱਡ ਦਿੱਤਾ ਗਿਆ।
ਇਨ੍ਹਾਂ ਸਾਰੇ ਸੱਤ ਮੁਲਜ਼ਮਾਂ ਉਤੇ ਫੌਜਦਾਰੀ ਸਾਜ਼ਿਸ਼, ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਤੇ ਕਤਲ ਸਣੇ ਕਈ ਦੋਸ਼ ਸਨ। ਅਦਾਲਤ ਨੇ 16 ਜੂਨ ਨੂੰ ਛੇ ਜਣਿਆਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਸੀ ਕਿ ਮੁੱਦਈ ਧਿਰ ਸਲੇਮ ਨੂੰ ਮੁੱਖ ਸਾਜ਼ਿਸ਼ਘਾੜਾ ਸਾਬਤ ਕਰਨ ਵਿੱਚ ਕਾਮਯਾਬ ਰਹੀ ਅਤੇ ਉਸ ਨੇ ਤਿੰਨ ਏਕੇ-56 ਰਾਈਫਲਾਂ, ਅਸਲਾ ਤੇ ਹਥਗੋਲੇ ਅਦਾਕਾਰ ਸੰਜੇ ਦੱਤ ਨੂੰ ਦਿੱਤੇ ਸਨ। ਅਦਾਲਤ ਨੇ ਕਿਹਾ ਕਿ ਦਾਊਦ ਇਬਰਾਹਿਮ ਦੇ ਫਰਾਰ ਭਰਾ ਅਨੀਸ ਇਬਰਾਹਿਮ ਅਤੇ ਦੌਸਾ ਦੇ ਨੇੜੇ ਰਿਹਾ ਸਲੇਮ ਡਿੱਘੀ ਤੋਂ ਮੁੰਬਈ ਤੱਕ ਹਥਿਆਰ ਤੇ ਅਸਲਾ ਲੈ ਕੇ ਆਇਆ।
ਅਬੂ ਸਲੇਮ, ਮੁਸਤਫ਼ਾ ਦੌਸਾ, ਕਰੀਮ-ਉੱਲਾ ਖ਼ਾਨ, ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ, ਰਿਆਜ਼ ਸਿੱਦੀਕੀ, ਤਾਹਿਰ ਮਰਚੈਂਟ ਅਤੇ ਅਬਦੁਲ ਕਿਊਮ ਖ਼ਿਲਾਫ਼ ਸੁਣਵਾਈ ਮੁੱਖ ਕੇਸ ਤੋਂ ਵੱਖ ਚੱਲੀ ਕਿਉਂਕਿ ਉਨ੍ਹਾਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੌਸਾ ਦੀ 28 ਜੂਨ ਨੂੰ ਦਿਲ ਦੇ ਦੌਰੇ ਕਾਰਨ ਮੁੰਬਈ ਦੇ ਜੇ.ਜੇ. ਹਸਪਤਾਲ ਵਿੱਚ ਮੌਤ ਹੋ ਗਈ ਸੀ। ਅਦਾਲਤ ਨੇ ਮੰਨਿਆ ਕਿ ਤਾਹਿਰ ਮਰਚੈਂਟ ਮੁੱਖ ਸਾਜ਼ਿਸ਼ਘਾੜਿਆਂ ਵਿੱਚੋਂ ਸੀ। ਉਸ ਨੇ ਦੁਬਈ ਵਿੱਚ ਇਸ ਸਾਜ਼ਿਸ਼ ਸਬੰਧੀ ਕਈ ਮੀਟਿੰਗਾਂ ਵਿੱਚ ਟਾਈਗਰ ਮੈਮਨ ਨਾਲ ਭਾਗ ਲਿਆ। ਅਦਾਲਤ ਨੇ 16 ਜੂਨ ਨੂੰ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਸਾਜ਼ਿਸ਼ ਵਿੱਚ ਤਾਹਿਰ ਦੀ ਭੂਮਿਕਾ ਅਹਿਮ ਹੈ। ਉਹ ਸਾਜ਼ਿਸ਼ ਦੇ ਮੋਢੀਆਂ ਵਿੱਚੋਂ ਹੈ। ਅਦਾਲਤ ਨੇ ਫ਼ਿਰੋਜ਼ ਦੇ ਵਕੀਲ ਦੀ ਉਹ ਦਲੀਲ ਖ਼ਾਰਜ ਕੀਤੀ ਕਿ ਉਹ ਫ਼ਿਰੋਜ਼ ਖ਼ਾਨ ਨਹੀਂ, ਸਗੋਂ ਹਮਜ਼ਾ ਹੈ।
ਇਸ ਫੈਸਲੇ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਭਾਜਪਾ ਨੇ ਕਿਹਾ ਕਿ ਇਸ ਨਾਲ ਅਤਿਵਾਦੀ ਕਾਰਿਆਂ ਦੇ ਦੋਸ਼ੀਆਂ ਨੂੰ ਸਜ਼ਾ ਯਕੀਨੀ ਬਣਾਉਣ ਦੀ ਭਾਰਤ ਦੀ ਵਚਨਬੱਧਤਾ ਪੱਕੀ ਹੋਈ ਹੈ। ਕਾਂਗਰਸ ਨੇ ਕਿਹਾ ਕਿ ਆਖ਼ਰਕਾਰ ਇਨਸਾਫ਼ ਹੋਇਆ। ਪਾਰਟੀ ਨੇ ਉਮੀਦ ਜਤਾਈ ਕਿ ਦਾਊਦ ਇਬਰਾਹਿਮ ਤੇ ਟਾਈਗਰ ਮੈਮਨ ਵਰਗੇ ਅਤਿਵਾਦੀਆਂ ਨੂੰ ਵੀ ਸਜ਼ਾ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article
    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

Read Full Article
    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

Read Full Article
    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

Read Full Article
    ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

Read Full Article
    ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

Read Full Article
    ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

Read Full Article
    ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

Read Full Article
    ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

Read Full Article
    ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

Read Full Article
    ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

Read Full Article
    ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

Read Full Article