PUNJABMAILUSA.COM

ਮੁੰਬਈ ਦੇ ਪੱਬ ’ਚ ਲੱਗੀ ਭਿਆਨਕ ਅੱਗ; 14 ਦੀ ਮੌਤ

 Breaking News

ਮੁੰਬਈ ਦੇ ਪੱਬ ’ਚ ਲੱਗੀ ਭਿਆਨਕ ਅੱਗ; 14 ਦੀ ਮੌਤ

ਮੁੰਬਈ ਦੇ ਪੱਬ ’ਚ ਲੱਗੀ ਭਿਆਨਕ ਅੱਗ; 14 ਦੀ ਮੌਤ
December 29
20:18 2017

ਮੁੰਬਈ, 29 ਦਸੰਬਰ (ਪੰਜਾਬ ਮੇਲ)- ਇਥੇ ਇਕ ਇਮਾਰਤ ਦੀ ਛੱਤ ਉਤੇ ਬਣੇ ਪੱਬ ਵਿੱਚ ਪਾਰਟੀ ਦੌਰਾਨ ਲੱਗੀ ਅੱਗ ਨੇ 29ਵਾਂ ਜਨਮ ਦਿਨ ਮਨਾਉਣ ਆਈ ਔਰਤ ਸਮੇਤ 14 ਜਾਨਾਂ ਲੈ ਲਈਆਂ ਹਨ ਅਤੇ 21 ਜਣੇ ਝੁਲਸ ਗਏ ਹਨ। ਮੁੰਬਈ ਦੇ ਬ੍ਰਿਹਨਮੁੰਬਈ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ, ‘ਕੱਲ੍ਹ ਅੱਧੀ ਰਾਤ ਤਕਰੀਬਨ ਸਾਢੇ ਬਾਰ੍ਹਾਂ ਵਜੇ ‘1 ਅਬੱਵ’ ਪੱਬ ਵਿੱਚ ਅੱਗ ਲੱਗੀ ਸੀ ਅਤੇ ਇਹ ਦੇਖਦਿਆਂ ਦੇਖਦਿਆਂ ਤੀਜੀ ਮੰਜ਼ਿਲ ਉਤੇ ਸਥਿਤ ਮੋਜੋ ਪੱਬ ਵਿੱਚ ਵੀ ਫੈਲ ਗਈ। ਕੇਈਐਮ ਹਸਪਤਾਲ, ਜਿਥੇ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਲਿਜਾਇਆ ਗਿਆ ਸੀ, ਦੇ ਡੀਨ ਅਵਿਨਾਸ਼ ਸੂਪੇ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਦਮ ਘੁਟਣ ਨਾਲ ਹੋਈਆਂ ਹਨ।
ਮ੍ਰਿਤਕਾਂ ਵਿੱਚ 29ਵਾਂ ਜਨਮ ਦਿਨ ਮਨਾਉਣ ਆਈ ਖੁਸ਼ਬੂ ਬੰਸਾਲੀ ਅਤੇ 10 ਹੋਰ ਔਰਤਾਂ ਸ਼ਾਮਲ ਹਨ। ਬੰਸਾਲੀ ਦੇ ਦਾਦੇ ਬਾਬੂਲਾਲ ਮਹਿਤਾ ਨੇ ਇਸ ਘਟਨਾ ਲਈ ‘ਗ਼ੈਰਜ਼ਿੰਮੇਵਾਰ’ ਹੋਟਲ ਮੈਨੇਜਮੈਂਟ ਅਤੇ ਨਿਗਮ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ, ‘ਇਸ ਹੋਟਲ ਨੇ ਬਾਂਸ ਸਹਾਰੇ ਆਰਜ਼ੀ ਢਾਂਚਾ ਖੜ੍ਹਾ ਕੀਤਾ ਸੀ, ਜਿਸ ਨੂੰ ਅੱਗ ਲੱਗੀ ਹੋ ਸਕਦੀ ਹੈ। ਅੱਗ ਬੁਝਾਉਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਕਿਸੇ ਵੀ ਉਲੰਘਣਾ ਖ਼ਿਲਾਫ਼ ਕਾਰਵਾਈ ਕਰਨਾ ਪੁਲੀਸ ਤੇ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ।’
‘1 ਅਬੱਵ’ ਅਤੇ ‘ਮੋਜੋ’ ਪੱਬ ਕਮਲਾ ਮਿੱਲਜ਼ ਕੰਪਾਊਂਡ ਵਿੱਚ ਟਰੇਡ ਹਾਊਸ ਇਮਾਰਤ ਵਿੱਚ ਸਥਿਤ ਹਨ। ਇਸ ਇਮਾਰਤ ਵਿੱਚ ਕੌਮੀ ਟੀਵੀ ਚੈਨਲਾਂ ਸਮੇਤ ਹੋਰ ਕਈ ਦਫ਼ਤਰ ਹਨ। ਅੱਗ ਦੀ ਘਟਨਾ ਵਿੱਚ ਰਾਤ ਦੀ ਡਿਊਟੀ ’ਤੇ ਆਏ ਟੀਵੀ9 ਮਰਾਠੀ ਚੈਨਲ ਦੇ ਤਕਰੀਬਨ 15 ਮੁਲਾਜ਼ਮ ਵਾਲ ਵਾਲ ਬਚੇ। ਅੱਗ ਕਾਰਨ ਟਾਈਮਜ਼ ਨਾਓ ਸਮੇਤ ਕਈ ਚੈਨਲਾਂ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ ਹੈ। ਇਸ ਘਟਨਾ ਕਾਰਨ ਬ੍ਰਿਹਨਮੁੰਬਈ ਨਗਰ ਨਿਗਮ ਨੇ ਅੱਜ ਆਪਣੇ ਪੰਜ ਅਧਿਕਾਰੀ ਮੁਅੱਤਲ ਕਰ ਦਿੱਤੇ ਹਨ। ਬੀਐਮਸੀ ਅਧਿਕਾਰੀ ਨੇ ਦੱਸਿਆ ਕਿ ਨਿਗਮ ਨੇ ਪਿਛਲੇ ਸਮੇਂ ਦੌਰਾਨ ਕਮਲਾ ਮਿੱਲ ਕੰਪਾਊਂਡ ’ਚ ਨਿਯਮਾਂ ਦੀ ਉਲੰਘਣਾ ਲਈ ਨੋਟਿਸ ਭੇਜੇ ਸਨ। ਨਿਗਮ ਕਮਿਸ਼ਨਰ ਏ ਮਹਿਤਾ ਨੇ ਦੱਸਿਆ ਕਿ ਅੱਗ ਵਾਲੀ ਘਟਨਾ ਕਾਰਨ ਪੰਜ ਅਧਿਕਾਰੀ ਮੁਅੱਤਲ ਕੀਤੇ ਗਏ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਕੁੱਝ ਲੋਕ ਅੱਗ ਕਾਰਨ ਉੱਠ ਰਹੇ ਧੂੰਏਂ ਵਿੱਚ ਸੈਲਫੀਆਂ ਲੈ ਰਹੇ ਸਨ ਅਤੇ ਕੁੱਝ ਸ਼ਰਾਬੀਆਂ ਕਾਰਨ ਵੀ ਬਚਾਅ ਕਾਰਜਾਂ ਵਿੱਚ ਅੜਿੱਕਾ ਪਿਆ। ਪੁਲੀਸ ਨੇ ਸੀ ਗਰੇਡ ਹੌਸਪਿਟੈਲਿਟੀ ਦੇ ਹਰਤੇਸ਼ ਸੰਘਵੀ, ਜਿਗਰ ਸੰਘਵੀ ਤੇ ਅਭਿਜੀਤ ਮਨਕਾ, ਜਿਨ੍ਹਾਂ ਵੱਲੋਂ ਇਹ ਪੱਬ ਚਲਾਇਆ ਜਾਂਦਾ ਸੀ, ਖ਼ਿਲਾਫ਼ ਆਈਪੀਸੀ ਦੀ ਧਾਰਾ 337 ਤੇ 338 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ’ਚੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਸ ਘਟਨਾ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਬੀਐਮਸੀ ਕਮਿਸ਼ਨਰ ਨੂੰ ਜਾਂਚ ਦਾ ਆਦੇਸ਼ ਦਿੱਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article