ਮੁੜ ਤਾਲਾਬੰਦੀ ਲਾਗੂ ਕੀਤੇ ਜਾਣ ਦੇ ਖਦਸ਼ਿਆਂ ਕਾਰਨ ਸ਼ੇਅਰ ਬਾਜ਼ਾਰ ਨੂੰ 800 ਅੰਕਾਂ ਦਾ ਗੋਤਾ

60
Share

ਮੁੰਬਈ, 21 ਸਤੰਬਰ (ਪੰਜਾਬ ਮੇਲ)- ਯੂਰਪ ’ਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਤੇ ਮੁੜ ਤਾਲਾਬੰਦੀ ਲਾਗੂ ਕੀਤੇ ਜਾਣ ਦੇ ਖ਼ਦਸ਼ਿਆਂ ਦਰਮਿਆਨ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ 812 ਅੰਕ ਡਿੱਗ ਗਿਆ ਜਦੋਂਕਿ ਐੱਨ.ਐੱਸ.ਈ. ਦਾ ਨਿਫਟੀ 11,300 ਦੇ ਪੱਧਰ ਤੋਂ ਹੇਠਾਂ ਬੰਦਾ ਹੋਇਆ। ਮਾਰਕੀਟ ਦੇ ਨਿਵਾਣਾਂ ਵੱਲ ਨੂੰ ਜਾਣ ਨਾਲ ਨਿਵੇਸ਼ਕਾਂ ਨੂੰ 4.23 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਦਿਨ ਦੇ ਕਾਰੋਬਾਰ ਮਗਰੋਂ ਬੀ.ਐੱਸ.ਈ. ਦਾ ਸੈਂਸੈਕਸ 811.60 ਨੁਕਤਿਆਂ ਦੇ ਨੁਕਸਾਨ ਨਾਲ 38,034.14 ਦੇ ਪੱਧਰ ’ਤੇ ਬੰਦ ਹੋਇਆ। ਐੱਨ.ਐੱਸ.ਈ. ਨੂੰ 254.40 ਨੁਕਤਿਆਂ ਦਾ ਘਾਟਾ ਪਿਆ। ਮਾਰਕੀਟ ’ਚ ਮੰਦੀ ਦੇ ਬਾਵਜੂਦ ਕੋਟਕ ਬੈਂਕ, ਇਨਫੋਸਿਸ ਤੇ ਟੀ.ਸੀ.ਐੱਸ. ਦੇ ਸ਼ੇਅਰਾਂ ਨੇ 0.86 ਫੀਸਦੀ ਦਾ ਉਛਾਲ ਦਰਜ ਕੀਤਾ, ਜਦੋਂਕਿ ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਟਾਟਾ ਸਟੀਲ, ਆਈ.ਸੀ.ਆਈ.ਸੀ.ਆਈ. ਬੈਂਕ, ਮਹਿੰਦਰ ਐਂਡ ਮਹਿੰਦਰਾ, ਮਾਰੂਤੀ, ਐਕਸਿਸ ਬੈਂਕ ਤੇ ਬਜਾਜ ਫਾਇਨਾਂਸ ਨੂੰ ਵੱਡਾ ਨੁਕਸਾਨ ਹੋਇਆ।

Share