PUNJABMAILUSA.COM

ਮੁਸਾਫਰਾਂ ਨੂੰ ਸੱਤ ਘੰਟੇ ਸੁੱਕਣੇ ਪਾਉਣ ਦੇ ਰੋਸ ਵਜੋਂ ਬੀ.ਸੀ. ਦੀ ਵਿਧਾਇਕਾ ਨੇ ਡਟ ਕੇ ਉਠਾਈ ਆਵਾਜ਼

ਮੁਸਾਫਰਾਂ ਨੂੰ ਸੱਤ ਘੰਟੇ ਸੁੱਕਣੇ ਪਾਉਣ ਦੇ ਰੋਸ ਵਜੋਂ ਬੀ.ਸੀ. ਦੀ ਵਿਧਾਇਕਾ ਨੇ ਡਟ ਕੇ ਉਠਾਈ ਆਵਾਜ਼

ਮੁਸਾਫਰਾਂ ਨੂੰ ਸੱਤ ਘੰਟੇ ਸੁੱਕਣੇ ਪਾਉਣ ਦੇ ਰੋਸ ਵਜੋਂ ਬੀ.ਸੀ. ਦੀ ਵਿਧਾਇਕਾ ਨੇ ਡਟ ਕੇ ਉਠਾਈ ਆਵਾਜ਼
August 11
06:43 2017

ਸ਼ੰਘਈ, 11 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਦੇ ਹਲਕੇ ਸਰੀ ਗਰੀਨ ਟਿੰਬਰ ਦੀ ਵਿਧਾਇਕਾ ਰਚਨਾ ਸਿੰਘ ਨੇ ਚਾਈਨਾ ਈਸਟਰਨ ਏਅਰਲਾਈਨਜ਼ ਦੇ ਸਟਾਫ਼ ਵੱਲੋਂ ਮੁਸਾਫਰਾਂ ਨੂੰ ਸੱਤ ਘੰਟੇ ਸੁੱਕਣੇ ਪਾਉਣ ਦੇ ਰੋਸ ਵਜੋਂ ਡਟ ਕੇ ਆਵਾਜ਼ ਉਠਾਈ।
ਕੁਝ ਸਮਾਂ ਪਹਿਲਾਂ ਹੀ ਬੀਸੀ ਸੂਬੇ ਦੀ ਵਿਧਾਇਕ ਚੁਣੀ ਗਈ ਰਚਨਾ ਸਿੰਘ ਚੰਡੀਗੜ੍ਹ ਆਪਣੇ ਪਰਿਵਾਰ ਨੂੰ ਮਿਲਣ ਆਪਣੀ ਬੇਟੀ ਤੇ ਬੇਟੇ ਨਾਲ ਵੈਨਕੂਵਰ ਤੋਂ ਚਾਈਨਾ ਈਸਟਰਨ ਏਅਰਲਾਈਨਜ਼ ਦੀ ਉਡਾਣ ਰਾਹੀਂ ਦਿੱਲੀ ਆ ਰਹੀ ਸੀ। ਇਹ ਉਡਾਣ (564) ਵੈਨਕੂਵਰ ਤੋਂ 7 ਅਗਸਤ ਨੂੰ ਚੱਲ ਕੇ 12 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਸ਼ੰਘਾਈ ਪੁੱਜੀ। ਇੱਥੋਂ ਉਡਾਣ (ਐਮਯੂ 563) ਸਾਢੇ ਚਾਰ ਘੰਟਿਆਂ ਬਾਅਦ ਰਾਤ 9 ਵਜੇ ਦਿੱਲੀ ਲਈ ਰਵਾਨਾ ਹੋਣੀ ਸੀ। ਹਵਾਈ ਅੱਡੇ ਦੇ ਸਾਈਨ ਬੋਰਡਾਂ ਉਪਰ ਇਸ ਉਡਾਣ ਦੀ ਬੋਰਡਿੰਗ ਰਾਤ 8.15 ਵਜੇ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਸਵਾਰੀਆਂ ਨਿਰਧਾਰਤ ਗੇਟ ਨੰਬਰ 209 ਮੂਹਰੇ ਬੋਰਡਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੀਆਂ ਸਨ। ਜਦੋਂ ਰਾਤ 8.45 ਵਜੇ ਤੱਕ ਵੀ ਬੋਰਡਿੰਗ ਸ਼ੁਰੂ ਨਾ ਹੋਈ ਤਾਂ ਰਚਨਾ ਸਿੰਘ ਏਅਰਲਾਈਨ ਦੇ ਸਟਾਫ਼ ਨੂੰ ਪੁੱਛਣ ਲਈ ਅੱਗੇ ਵਧੀ ਪਰ ਸਟਾਫ਼ ਵੱਲੋਂ ਨਿਰੰਤਰ ਟਾਲਾ ਵੱਟਿਆ ਗਿਆ।
ਹੈਰਾਨੀਜਨਕ ਢੰਗ ਨਾਲ ਰਾਤ 9.39 ਵਜੇ ਤੱਕ ਸਾਈਨ ਬੋਰਡਾਂ ਉਪਰ ਦਰਸਾਇਆ ਜਾ ਰਿਹਾ ਸੀ ਕਿ ਉਡਾਣ ਠੀਕ ਸਮੇਂ 9 ਵਜੇ ਰਵਾਨਾ ਹੋਈ ਹੈ, ਜਦੋਂ ਕਿ ਸਵਾਰੀਆਂ ਹਵਾਈ ਅੱਡੇ ’ਤੇ ਭਟਕ ਰਹੀਆਂ
ਸਨ। ਫਿਰ ਰਚਨਾ ਸਿੰਘ ਉੱਚ ਅਧਿਕਾਰੀਆਂ ਨੂੰ ਮਿਲਣ ਵੀਆਈਪੀ ਲੌਂਜ ਵਿੱਚ ਗਈ ਤਾਂ ਅਧਿਕਾਰੀਆਂ ਨੇ ਉਸ ਨੂੰ ਬਾਹਰ ਨਿਕਲਣ ਲਈ ਕਹਿ ਦਿੱਤਾ। ਉਹ ਆਪਣੀ ਬੱਚੀ ਨੂੰ ਗੋਦ ਵਿੱਚ ਲੈ ਕੇ ਉਥੇ ਹੀ ਡਟੀ ਰਹੀ ਤਾਂ ਅਧਿਕਾਰੀਆਂ ਨੇ ਪੁਲਿਸ ਸੱਦ ਲਈ। ਇਸ ਦੌਰਾਨ ਜਦੋਂ ਪੁਲਿਸ ਅਧਿਕਾਰੀ ਨੇ ਵਿਧਾਇਕਾ ਨੂੰ ਲੌਂਜ ਵਿੱਚੋਂ ਬਾਹਰ ਜਾਣ ਦਾ ਫੁਰਮਾਨ ਸੁਣਾਇਆ ਤਾਂ ਉਹ ਭੜਕ ਪਈ। ਫਿਰ ਚੁਫੇਰੇ ਭਾਜੜਾਂ ਪੈ ਗਈਆਂ ਅਤੇ ਇਕ ਅਧਿਕਾਰੀ ਨੇ ਮੌਕੇ ’ਤੇ ਆ ਕੇ ਸਾਰੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮੁਸਾਫਰਾਂ ਲਈ ਮਹਿਜ਼ ਪਾਣੀ ਤੇ ਬਿਸਕੁਟਾਂ ਦਾ ਪ੍ਰਬੰਧ ਕੀਤਾ ਗਿਆ। ਫਿਰ ਸਾਢੇ ਚਾਰ ਘੰਟੇ ਬਾਅਦ ਸਵਾਰੀਆਂ ਨੂੰ ਜਹਾਜ਼ ਵਿੱਚ ਚੜ੍ਹਾਇਆ ਗਿਆ ਪਰ ਜਹਾਜ਼ ਉਡਾਣ ਭਰਨ ਦੀ ਥਾਂ ਹੈਰਾਨੀਜਨਕ ਢੰਗ ਨਾਲ ਪੌਣੇ ਤਿੰਨ ਘੰਟੇ ਹਵਾਈ ਅੱਡੇ ਵਿੱਚ ਹੀ ਗੇੜੀਆਂ ਲਾਉਂਦਾ ਰਿਹਾ ਅਤੇ ਸਵਾਰੀਆਂ ਨੂੰ ਰਾਤ ਦਾ ਖਾਣਾ ਵੀ ਨਹੀਂ ਦਿੱਤਾ ਗਿਆ। ਪਹਿਲਾਂ ਤਾਂ ਰਚਨਾ ਸਿੰਘ ਜਹਾਜ਼ ਵਿੱਚ ਭੁੱਖ ਨਾਲ ਵਿਲਕ ਰਹੀਆਂ ਸਵਾਰੀਆਂ ਨੂੰ ਦੇਖ ਕੇ ਏਅਰ ਹੋਸਟੈੱਸ ਨੂੰ ਖਾਣੇ ਦਾ ਪ੍ਰਬੰਧ ਕਰਨ ਲਈ ਕਹਿੰਦੀ ਰਹੀ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹ ਜਹਾਜ਼ ਦੇ ਸਟਾਫ਼ ਦੇ ਮੁਖੀ ਨੂੰ ਮਿਲਣ ਲਈ ਅੱਗੇ ਵਧੀ। ਇਸ ਕਾਰਨ ਜਹਾਜ਼ ਵਿੱਚ ਹੰਗਾਮਾ ਹੋਇਆ। ਅਖੀਰ ਸਟਾਫ਼ ਇੰਚਾਰਜ ਨੇ ਇਸ ਸਾਰੇ ਵਰਤਾਰੇ ਲਈ ਮੁਆਫ਼ੀ ਮੰਗੀ ਅਤੇ ਖਾਣਾ ਵੰਡਿਆ ਗਿਆ। ਜਹਾਜ਼ ਸ਼ੰਘਾਈ ਦੇ ਹਵਾਈ ਅੱਡੇ ਵਿੱਚ ਹੀ ਪੌਣੇ ਤਿੰਨ ਘੰਟੇ ਗੇੜੀਆਂ ਲਾਉਣ ਤੋਂ ਬਾਅਦ ਉਡਾਣ ਭਰ ਸਕਿਆ, ਜਿਸ ਕਾਰਨ ਦਿੱਲੀ ਵਿਖੇ 9 ਅਗਸਤ ਨੂੰ ਤੜਕੇ 1.35 ਵਜੇ ਦੇ ਤੈਅ ਸਮੇਂ ਦੀ ਥਾਂ ਇਹ ਉਡਾਣ ਸਵੇਰੇ 7.30 ਵਜੇ ਪੁੱਜ ਸਕੀ। ਏਅਰਲਾਈਨਜ਼ ਦੇ ਅਧਿਕਾਰੀਆਂ ਅਨੁਸਾਰ ਟਰੈਫਿਕ ਸਿਗਨਲ ਨਾ ਮਿਲਣ ਕਾਰਨ ਦੇਰੀ ਹੋਈ।
ਲੇਖਕ ਰਘਬੀਰ ਸਿੰਘ ਸਿਰਜਣਾ ਦੀ ਧੀ ਤੇ ਵਿਧਾਇਕਾ ਰਚਨਾ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਸਮਰੱਥ ਅਥਾਰਟੀ ਕੋਲ ਕਰੇਗੀ। ਰਚਨਾ ਸਿੰਘ ਆਪਣੀ ਵਿਧਾਇਕ ਦੀ ਪਛਾਣ ਦੱਸੇ ਬਿਨਾਂ ਹੀ ਲੋਕਾਂ ਲਈ ਆਵਾਜ਼ ਉਠਾਉਂਦੀ ਰਹੀ ਅਤੇ ਬਾਅਦ ਵਿੱਚ ਜਦੋਂ ਪੀੜਤ ਮੁਸਾਫਰਾਂ ਨੂੰ ਉਸ ਦੇ ਵਿਧਾਇਕ ਹੋਣ ਦਾ ਪਤਾ ਲੱਗਿਆ ਤਾਂ ਉਸ ਦੀ ਕਾਫ਼ੀ ਪ੍ਰਸੰਸਾ ਹੋਈ।

About Author

Punjab Mail USA

Punjab Mail USA

Related Articles

ads

Latest Category Posts

    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article