ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਫਿਰ ਦਿੱਤਾ ਵਿਵਾਦਮਈ ਬਿਆਨ

ਕਿਹਾ, 27 ਫ਼ੀਸਦੀ ਮੁਸਲਮਾਨ ਅੱਤਵਾਦੀ
ਵਾਸ਼ਿੰਗਟਨ, 14 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਲਈ ਰਿਪਬਲਿਕਨ ਉਮੀਦਵਾਰਾਂ ਵਿਚ ਸਭ ਤੋਂ ਅੱਗੇ ਚਲ ਰਹੇ ਡੌਨਲਡ ਟਰੰਪ ਨੇ ਐਤਵਾਰ ਨੂੰ ਇਕ ਵਾਰ ਮੁੜ ਕੇ ਮੁਸਲਮਾਨਾਂ ਨੂੰ ਲੈ ਕੇ ਵਿਵਾਦਮਈ ਬਿਆਨ ਦੇ ਦਿੱਤਾ ਹੈ। ਜਿਸ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਇਸ ਵਾਰ ਟਰੰਪ ਨੇ ਦਾਅਵਾ ਕੀਤਾ ਕਿ ਦੁਨੀਆ ਦੇ ਲਗਭਗ ਇਕ ਚੌਥਾਈ ਮੁਸਲਮਾਨ ‘ਬੇਹੱਦ ਅੱਤਵਾਦੀ’ ਸੋਚ ਰਖਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਹ ਮੁਸਲਮਾਨਾਂ ਨੂੰ ਲੈ ਕੇ ਵਿਵਾਦਮਈ ਬਿਆਨ ਦੇ ਕੇ ਚਰਚਾ ਵਿਚ ਆ ਚੁੱਕੇ ਹਨ।
ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਟਰੰਪ ਨੇ ਕਿਹਾ ਕਿ ਦੁਨੀਆ ਵਿਚ 27 ਫ਼ੀਸਦੀ ਮੁਸਲਮਾਨ ਅਜਿਹੇ ਹਨ ਜਿਨ੍ਹਾਂ ਦੀ ਸੋਚ ਅੱਤਵਾਦੀਆਂ ਦੀ ਤਰਾਂ ਹੈ। ਉਨ੍ਹਾਂ ਕਿਹਾ ਕਿ ਇਸ ਫ਼ੀਸਦੀ ਵਿਚ ਵਾਧਾ ਵੀ ਹੋ ਸਕਦਾ ਹੈ। ਇਹ ਅਜਿਹੇ ਮੁਸਲਮਾਨ ਹਨ ਜੋ ਯੁੱਧ ਵੀ ਕਰ ਸਕਦੇ ਹਨ ਅਤੇ ਇਨ੍ਹਾਂ ਵਿਚ ਨਫਰਤ ਹੱਦ ਤੋਂ ਜ਼ਿਆਦਾ ਭਰੀ ਹੋਈ ਹੈ। ਟਰੰਪ ਨੇ ਇਹ ਗੱਲਾਂ ਇਕ ਸਵਾਲ ਦੇ ਜਵਾਬ ਵਿਚ ਕਹੀਆਂ।
ਇੰਟਰਵਿਊ ਦੌਰਾਨ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜੇਹਾਦ ਦੇ ਲਈ 1.6 ਅਰਬ ਵਿਚੋਂ ਜੇਹਾਦ ਲਈ ਲੜ ਰਹੇ 1 ਲੱਖ ਤੋਂ ਜ਼ਿਆਦਾ ਲੜ ਰਹੇ ਮੁਸਲਮਾਨਾਂ ‘ਤੇ ਉਨ੍ਹਾਂ ਦੇ ਕੀ ਵਿਚਾਰ ਹਨ? ਇਸ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਆਪ ਕਹਿ ਰਹੇ ਹਨ ਕਿ 16 ਅਰਬ ਮੁਸਲਮਾਨਾਂ ਵਿਚੋਂ ਇਕ ਲੱਖ ਜੇਹਾਦ ਦੇ ਲਈ ਲੜ ਰਹੇ ਹਨ ਤਾਂ ਮੈਂ ਇਸ ਸਬੰਧ ਵਿਚ ਕਹਿਣਾ ਚਾਹਾਂਗਾ ਕਿ ਆਪ ਓਨੇ ਹੀ ਗਲਤ ਹਨ ਜਿਨ੍ਹਾਂ ਸਰਵੇ ਦਾ ਆਂਕਲਨ ਕਰਨ ਵਾਲੇ, ਰਿਪਬਲਿਕਨ ਉਮੀਦਵਾਰ ਨੇ ਕਿਹਾ ਕਿ ਹਾਲ ਹੀ ਵਿਚ ਆਏ ‘ਪੀਯੂ’ ਸਰਵੇ ਨੂੰ ਕਿਉਂ ਨਹੀਂ ਦੇਖਿਆ ਜਾਂਦਾ ਹੈ। ਇਸ ਸਰਵੇ ਦੇ ਮੁਤਾਬਕ ਮੇਰਾ ਅਜਿਹਾ ਮੰਨਣਾ ਹੈ ਕਿ 27 ਫ਼ੀਸਦੀ ਮੁਸਲਮਾਨ ਬੇਹੱਦ ਅੱਤਵਾਦੀ ਵਿਚਾਰ ਅਪਣੇ ਦਿਲ ਵਿਚ ਰੱਖੇ ਹੋਏ ਹਨ। ਸਭ ਨੂੰ ਇਸ ਸਰਵੇ ਦਾ ਅਧਿਐਨ ਕਰਨਾ ਚਾਹੀਦਾ। ਜਿਸ ਨਾਲ ਉਨ੍ਹਾਂ ਦੇ ਅੰਕੜੇ ਸਪਸ਼ਟ ਹੋ ਜਾਣਗੇ। ਇਸ ਸਰਵੇ ਵਿਚ ਗੰਭੀਰਤਾ ਨਾਲ ਅਧਿਐਨ ਕਰਕੇ ਅੰਕੜਿਆਂ ਦੀ ਜਾਣਕਾਰੀ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਰਿਪਬਲਿਕਨ ਉਮੀਦਵਾਰੀ ਦੀ ਦਾਅਵੇਦਾਰੀ ਕਰ ਰਹੇ ਡੌਨਲਡ ਟਰੰਪ ਨੇ ਅਮਰੀਕਾ ਵਿਚ ਸਾਰੇ ਮੁਸਲਮਾਨਾਂ ਦੀ ਐਂਟਰੀ ‘ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ‘ਤੇ ਸਫਾਈ ਵੀ ਦਿੱਤੀ ਸੀ। ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਹੋਰ ਦਾਅਵੇਦਾਰਾਂ ਨੇ ਉਨ੍ਹਾਂ ਦੇ ਇਸ ਵਿਵਾਦਮਈ ਰੁਖ ‘ਤੇ ਸਵਾਲ ਖੜ੍ਹਾ ਕੀਤਾ ਸੀ।
There are no comments at the moment, do you want to add one?
Write a comment