PUNJABMAILUSA.COM

ਮੀਂਹ ਦੀ ਭੇਟ ਚਡ਼੍ਹਿਆ ਦੂਸਰਾ ਟੀ-20

ਮੀਂਹ ਦੀ ਭੇਟ ਚਡ਼੍ਹਿਆ ਦੂਸਰਾ ਟੀ-20

ਮੀਂਹ ਦੀ ਭੇਟ ਚਡ਼੍ਹਿਆ ਦੂਸਰਾ ਟੀ-20
August 28
20:41 2016

CRICKET-WINDIES-INDIA
ਲੋਡਰਹਿੱਲ, 28 ਅਗਸਤ (ਪੰਜਾਬ ਮੇਲ)- ਵੈਸਟ ਇੰਡੀਜ਼ ਦੀਆਂ 144 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਜਦੋਂ ਦੋ ਓਵਰ ਵਿੱਚ ਬਗੈਰ ਵਿਕਟ ਗੁਆਏ 15 ਦੌਡ਼ਾਂ ਬਣਾ ਲਈਆਂ ਸਨ ਤਦ ਮੀਂਹ ਕਾਰਨ ਖੇਡ ਰੋਕ ਦੇਣੀ ਪਈ। ਤਕਨੀਕੀ ਕਾਰਨਾ ਕਾਰਨ ਪਹਿਲਾਂ ਇਹ ਮੈਚ 40 ਮਿੰਟ ਦੇਰੀ ਨਾਲ ਸ਼ੁਰੂ ਹੋਇਆ ਸੀ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਸ ਤੇ ਅਜਿੰਕੇ ਰਹਾਣੇ ਚਾਰ ਦੌਡ਼ਾਂ ’ਤੇ ਸਨ। ਇਸ ਤੋਂ ਪਹਿਲਾਂ ਅਮਿਤ ਮਿਸ਼ਰਾ ਤੇ ਰਵੀਚੰਦਰਨ ਅਸ਼ਵਿਨ ਦੇ ਫਿਰਕੀ ਦੇ ਜਾਦੂ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਵੈਸਟਇੰਡੀਜ਼ ਨੂੰ 143 ਦੌਡ਼ਾਂ ’ਤੇ ਢੇਰ ਕਰ ਦਿੱਤਾ। ਲੈੱਗ ਸਪਿੰਨਰ ਅਮਿਤ ਮਿਸ਼ਰਾ(24 ਦੌਡ਼ਾਂ ’ਤੇ ਤਿੰਨ ਵਿਕਟਾਂ) ਅਤੇ ਆਫ਼ ਸਪਿੰਨਰ ਅਸ਼ਵਿਨ(11 ਦੌਡ਼ਾਂ ’ਤੇ ਦੋ ਵਿਕਟਾਂ) ਦੀਆਂ ਗੇਂਦਾਂ ਦਾ ਜਾਦੂ ਦੇਖਣ ਨੂੰ ਮਿਲਿਆ ਜਿਸ ਨਾਲ ਵੈਸਟਇੰਡੀਜ਼ ਨੇ ਨਿਯਮਤ ਫ਼ਰਕ ਦੇ ਨਾਲ ਵਿਕਟ ਗੁਆਏ ਅਤੇ ਟੀਮ 19.4 ਓਵਰਾਂ ’ਚ ਹੀ ਸਿਮਟ ਗਈ।
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ(26 ਦੌਡ਼ਾਂ ’ਤੇ ਦੋ ਵਿਕਟਾਂ) ਅਤੇ ਮੁਹੰਮਦ ਸ਼ਮੀ(31 ਦੌਡ਼ਾਂ ’ਤੇ ਦੋ ਵਿਕਟਾਂ) ਨੇ ਦੋ-ਦੋ ਜਦੋਂਕਿ ਭੁਵਨੇਸ਼ਵਰ ਕੁਮਾਰ(36 ਦੌਡ਼ਾਂ ’ਤੇ ਇਕ ਵਿਕਟ) ਨੇ ਇਕ ਵਿਕਟ ਲਿਆ। ਵੈਸਟਇੰਡੀਜ਼ ਵੱਲੋਂ ਸਲਾਮੀ ਬੱਲੇਬਾਜ਼ ਜਾਨਸਨ ਚਾਰਲਜ਼ ਹੀ ਕੁਝ ਦੇਰ ਟਿਕ ਕੇ ਖੇਡ ਸਕਿਆ ਜਿਸ ਨੇ ਸਭ ਤੋਂ ਵੱਧ 43 ਦੌਡ਼ਾਂ ਬਣਾਈਆਂ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਇਕ ਵਾਰ ਫਿਰ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਅੱਜ ਵੈਸਟੲਿੰਡੀਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਜਾਨਸਨ ਚਾਰਲਜ਼ ਨੇ ਭੁਵਨੇਸ਼ਵਰ ਦੇ ਪਹਿਲੇ ਹੀ ਓਵਰ ’ਚ ਚੌਕੇ ਨਾਲ ਖਾਤਾ ਖੋਲ੍ਹਿਆ ਪਰ ਕੱਲ੍ਹ ਦੇ ਟੀ-20 ਮੈਚ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕਡ਼ਾ ਮਾਰਨ ਵਾਲਾ ਏਵਿਲ ਲੂਈਸ ਸਿਰਫ ਸੱਤ ਦੌਡ਼ਾਂ ਬਣਾਉਣ ਤੋਂ ਬਾਅਦ ਸ਼ਮੀ ਦੀ ਗੇਂਦ ’ਤੇ ਸ਼ਾਰਟ ਫਾਈਨ ਲੈੱਗ ’ਤੇ ਮਿਸ਼ਰਾ ਨੂੰ ਕੈਓ ਦੇ ਬੈਠਿਆ। ਚਾਰਲਜ਼ ਨੇ ਭੁਵਨੇਸ਼ਵਰ ਦੀ ਗੇਂਦ ’ਤੇ ਦੋ ਚੌਕਿਆਂ ਤੇ ਇਕ ਦੌਡ਼ ਨਾਲ ਪੰਜਵੇਂ ਓਵਰ ਵਿੱਚ ਟੀਮ ਦਾ ਸਕੋਰ 50 ਦੌਡ਼ਾਂ ਤੱਕ ਪਹੁੰਚਾਇਆ। ਮਿਸ਼ਰਾ ਨੇ ਹਾਲਾਂਕਿ ਆਪਣੀ ਪਹਿਲੀ ਗੇਂਦ ’ਤੇ ਚਾਰਲਜ਼ ਨੂੰ ਲਾਂਗ ਆਨ ’ਤੇ ਅਜਿੰਕਿਆ ਰਹਾਣੇ ਦੇ ਹੱਥੀਂ ਕੈਚ ਕਰਾ ਦਿੱਤਾ। ਉਸ ਨੇ 25 ਗੇਂਦਾਂ ’ਚ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 43 ਦੌਡ਼ਾਂ ਬਣਾਈਆਂ। ਤਜਰਬੇਕਾਰ ਮਾਰਲਨ ਸੈਮੂਅਲਜ਼(5) ਲੈਂਡਲ ਸਿਮਨਜ਼(19) ਇਸ ਤੋਂ ਬਾਅਦ ਕਰੀਜ਼ ’ਤੇ ਸਨ। ਸਿਮਨਜ਼ ਨੇ ਮਿਸ਼ਰਾ ਦੀ ਗੇਂਦ ’ਤੇ ਚੌਕੇ ਲਾਉਣ ਮਗਰੋਂ ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਦੀ ਗੇਂਦ ’ਤੇ ਵੀ ਲਗਾਤਾਰ ਦੋ ਚੌਕੇ ਲਾਏ ਪਰ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਉਸ ਨੂੰ ਵਾਈਡ ਗੇਂਦ ’ਤੇ ਵਿਕਟਕੀਪਰ ਧੋਨੀ ਦੇ ਹੱਥੀਂ ਸਟੰਪ ਕਰਾ ਦਿੱਤਾ। ਬੁਮਰਾਹ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਸੈਮੂਅਲਜ਼ ਨੂੰ ਧੋਨੀ ਹੱਥੋਂ ਕੈਚ ਕਰਾ ਕੇ ਵੈਸਟਇੰਡੀਜ਼ ਦਾ ਸਕੋਰ 76 ਦੌਡ਼ਾਂ ’ਤੇ ਚਾਰ ਵਿਕਟਾਂ ਕੀਤਾ। ਕੀਰੋਨ ਪੋਲਾਈ(13) ਨੇ ਬੁਮਰਾਹ ਦੇ ੲਿਸੇ ਓਵਰ ’ਚ ਚੌਕਾ ਤੇ ਫਿਰ ਛੱਕਾ ਲਾਇਆ ਪਰ ਅਸ਼ਵਿਨ ਨੇ ਉਸ ਨੂੰ ਐਲਬੀਡਬਲਿਊ ਕਰ ਦਿੱਤਾ। ਬੁਮਰਾਹ ਨੇ ਆਂਦਰੇ ਰਸੇਲ(3) ਨੂੰ ਬਾਊਲਡ ਕਰਕੇ ਵੈਸਟਇੰਡੀਜ਼ ਨੂੰ ਛੇਵਾਂ ਝਟਕਾ ਦਿੱਤਾ। ਡਵੇਨ ਬਰਾਵੋ ਨ ਅਸ਼ਵਿਨ ਦੀ ਗੇਂਦ ’ਤੇ ਇਕ ਦੌਡ਼ ਨਾਲ 14ਵੇਂ ਓਵਰ ’ਚ ਟੀਮ ਦਾ ਦੌਡ਼ਾਂ ਦਾ ਸੈਂਕਡ਼ਾ ਪੂਰਾ ਕੀਤਾ। ਮਿਸ਼ਰਾ ਨੇ ਬਰਾਵੋ(3) ਨੂੰ ਬਾਊਲਡ ਕੀਤਾ ਜਦੋਂਕਿ ਆਂਦਰੇ ਰਸੇਮਲ(13) ਨੇ ਭੁਵਨੇਸ਼ਵਰ ਦੀ ਗੇਂਦ ’ਤੇ ਲਾਂਗ ਆਨ ’ਤੇ ਵਿਰਾਟ ਕੋਹਲੀ ਨੂੰ ਆਸਾਨ ਕੈਚ ਫਡ਼ਾਇਆ। ਕਪਤਾਨ ਕਾਰਲੋਜ਼ ਬ੍ਰੈਥਵੇਟ(18) ਨੇ ਭੁਵਨੇਸ਼ਵਰ ਦੀ ਗੇਂਦ ’ਤੇ ਚੌਕਾ ਲਾਉਣ ਮਗਰੋਂ ਮਿਸ਼ਰਾ ਦੀਆਂ ਲਗਾਤਾਰ ਗੇਂਦਾਂ ’ਤੇ ਚੌਕਾ ਤੇ ਛੱਕਾ ਮਾਰਿਆ ਪਰ ੲਿਸੇ ਓਵਰ ’ਚ ਬਾਊਲਡ ਹੋ ਗਿਆ। ਸ਼ਮੀ ਨੇ ਪਾਰੀ ਦੇ ਅਾਖ਼ਰੀ ਓਵਰ ’ਚ ਸੈਮੂਅਲ ਬਦਰੀ(1) ਨੂੰ ਬਾਊਲਡ ਕਰਕੇ ਵੈਸਟਇੰਡੀਜ਼ ਦੀ ਪਾਰੀ ਖ਼ਤਮ ਕੀਤੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article