PUNJABMAILUSA.COM

ਮਿਸ ਕਾਰਤਿਕਾ ਸਿੰਘ ਨੇ ਜਿੱਤਿਆ 16ਵਾਂ ‘ਮਿਸ ਇੰਡੀਆ ਨਿਊਜ਼ੀਲੈਂਡ-2018’ ਮੁਕਾਬਲਾ

ਮਿਸ ਕਾਰਤਿਕਾ ਸਿੰਘ ਨੇ ਜਿੱਤਿਆ 16ਵਾਂ ‘ਮਿਸ ਇੰਡੀਆ ਨਿਊਜ਼ੀਲੈਂਡ-2018’ ਮੁਕਾਬਲਾ

ਮਿਸ ਕਾਰਤਿਕਾ ਸਿੰਘ ਨੇ ਜਿੱਤਿਆ 16ਵਾਂ ‘ਮਿਸ ਇੰਡੀਆ ਨਿਊਜ਼ੀਲੈਂਡ-2018’ ਮੁਕਾਬਲਾ
September 16
11:10 2018

-5 ਪੰਜਾਬੀ ਕੁੜੀਆਂ ਨੇ ਵੀ ਦਿੱਤੀ ਸੀ ਟੱਕਰ
ਆਕਲੈਂਡ, 16 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਵੈਸੇ ਤਾਂ ਅੱਜ ਦੇ ਜ਼ਮਾਨੇ ਵਿਚ ਹਰ ਕੋਈ ਸੁੰਦਰ, ਸਿਆਣਾ ਅਤੇ ਹੁਨਰਮੰਦ ਹੈ, ਪਰ ਦੁਨੀਆ ਦੀ ਕੱਸਵੱਟੀ ਉਤੇ ਉਤਰਨਾ ਹੋਵੇ ਤਾਂ ਬਹੁਤ ਕੁਝ ਪਰਖਿਆ ਜਾਂਦਾ ਹੈ। ਪਿਛਲੀ ਰਾਤ ਨਿਊਜ਼ੀਲੈਂਡ ਦੇ ਵਿਚ ‘ਮਹਾਤਮਾ ਗਾਂਧੀ ਸੈਂਟਰ’ ਆਕਲੈਂਡ ਵਿਖੇ 16ਵਾਂ ‘ਮਿਸ ਇੰਡੀਆ ਸੁੰਦਰਤਾ ਮੁਕਾਬਲਾ-2018’ ਰਿਦਮ ਹਾਊਸ ਦੇ ਸ੍ਰੀ ਧਰਮੇਸ਼ ਪਾਰਿਖ ਵੱਲੋਂ ਕਰਵਾਇਆ ਗਿਆ। ਭਾਰਤੀ ਮਹਿਲਾਵਾਂ ਦੀ ਸੁੰਦਰਤਾ, ਸਿਆਣਪ ਅਤੇ ਹੁਨਰ ਦੀ ਪਰਖ ਤਿੰਨ ਗੇੜਾਂ ਦੇ ਵਿਚ ਕੀਤੀ ਗਈ ਜਿਨ੍ਹਾਂ ਵਿਚ ਵਿਚ ਪਹਿਲਾ ਗੇੜ ਜਾਣ-ਪਹਿਚਾਣ, ਦੂਜਾ ਕੀਵੀ-ਗਰਲ ਹਾਈ ਫੈਸ਼ਨ ਅਤੇ ਤੀਜਾ ਪ੍ਰਸ਼ਨ ਉਤਰ ਦਾ ਸੀ। ਆਖਰੀ ਮੁਕਾਬਲੇ ਦੇ ਵਿਚ 20 ਕੁੜੀਆਂ ਰਹਿ ਗਈਆਂ ਸਨ ਜਿਨ੍ਹਾਂ ਦੇ ਵਿਚ ਭਾਰਤ, ਫੀਜ਼ੀ, ਡੁਬਈ ਅਤੇ ਆਸਟਰੇਲੀਆ ਜਨਮੀਆਂ ਕੁੜੀਆਂ ਵੀ ਸ਼ਾਮਿਲ ਹਨ। ਇਸ ਸਮੂਹ ਦੇ ਵਿਚ ਪੰਜ ਪੰਜਾਬੀ ਕੁੜੀਆਂ ਜਿਨ੍ਹਾਂ ਵਿਚ ਹਰਨੂਰ ਕੌਰ ਦਿਉਲ(ਕਪੂਰਥਲਾ), ਕਰਨਪ੍ਰੀਤ ਧੰਜਲ (ਨਿਊਜ਼ੀਲੈਂਡ) , ਸ਼ਾਨੂੰ ਦੇਵਗਨ, ਸ਼ਿਵਾਨੀ ਕਟਾਰੀਆ (ਫਰੀਦਾਬਾਦ) ਤੇ ਜਸ਼ਨਪ੍ਰੀਤ ਬਰਾੜ (ਬਠਿੰਡਾ) ਸਨ। ਦੇਰ ਰਾਤ ਖਤਮ ਹੋਏ ਇਸ ਸੁੰਦਰਤਾ ਮੁਕਾਬਲੇ ਦੇ ਵਿਚ ਮਿਸ ਕਾਰਤਿਕਾ ਸਿੰਘ ਨੇ ਮਿਸ ਇੰਡੀਆ ਨਿਊਜ਼ੀਲੈਂਡ 2018 ਦਾ ਖਿਤਾਬ ਜਿੱਤ ਕੇ ਆਪਣੇ ਨਾਂਅ ਕੀਤਾ ਜਦ ਕਿ ਪਹਿਲੀ ਰਨਰ ਅੱਪ ਰਹੀ ਮਿਸ ਹੂਬਾਨ ਸਾਹੇਰ ਅਤੇ ਦੂਜੀ ਰਨਪ ਅੱਪ ਰਹੀ ਮਿਸ ਸਿੰਥੀਆ ਕੁਮਾਰ ਅਤੇ ਨਿਸ਼ਕਾ ਸ਼ੈਟੀ ਰਹੀਆਂ। ਫਿਜ਼ੀ ਦੇਸ਼ ਵਿਚ ਜਨਮੀ ਮਿਸ ਇੰਡੀਆ ਨਿਊਜ਼ੀਲੈਂਡ ਬਣੀ ਬਣੀ ਕਾਰਤਿਕਾ ਸਿੰਘ ਇਕ ਸਫਲ ਬਿਊਟੀਸ਼ਨ ਹੈ ਅਤੇ ਇਥੇ ਆਪਣਾ ਸੈਲੂਨ ਚਲਾਉਂਦਾ ਹੈ। ਦੂਸਰੇ ਨੰਬਰ ਉਤੇ ਰਹੀ ਹੂਬਾਨ ਸਾਹੇਰ ਮੁੰਬਈ ਤੋਂ ਹੈ ਅਤੇ ਇਥੇ ਸਾਇਕਲੋਜੀ ਅਤੇ ਇੰਗਲਿਸ਼ ਦੇ ਵਿਚ ਡਬਲ ਮੇਜਰ ਕਰ ਰਹੀ ਹੈ। 2 ਸਾਲਾਂ ਦੀ ਜਦੋਂ ਇਹ ਮੁੰਬਈ ਤੋਂ ਇਥੇ ਆਈ ਸੀ। ਤੀਜੇ ਨੰਬਰ ਉਤੇ ਰਹੀ ਸਿੰਥੀਆ ਕੁਮਾਰ ਵੀ ਫੀਜ਼ੀ ਤੋਂ ਹੈ ਅਤੇ ਏ.ਯੂ.ਟੀ. ਤੋਂ ਬਿਜ਼ਨਸ ਦੀ ਪੜ੍ਹਾਈ ਕਰ ਰਹੀ ਹੈ।
ਇਸ ਤੋਂ ਇਲਾਵਾ ਮਿਸ ਸਹਾਨਾ ਨੂੰ ਸੰਭਾਵੀ ਮਾਡਲ, ਮਿਸ ਹੂਬਾਨ ਸਾਹੇਰ ਨੂੰ ਮਿਸ ਫਰੈਂਡਸ਼ਿੱਪ, ਮਿਸ ਕਾਰਤਿਕਾ ਸਿੰਘ ਨੂੰ ਮਿਸ ਟੇਲੇਂਟ, 17 ਸਾਲਾ ਪੰਜਾਬੀ ਕੁੜੀ ਮਿਸ ਕਰਨਪ੍ਰੀਤ ਧੰਜਲ ਨੂੰ ਮਿਸ ਪਾਪੂਲਰ, ਮਿਸ ਇਸ਼ਨੀ ਰਾਣੀ ਅਤੇ ਅਮ੍ਰਿਤਾ ਗਿਲਾਰਡ ਨੂੰ ਮਿਸ਼ ਫੋਟੋਜੈਨਿਕ ਦਾ ਖਿਤਾਬ ਦਿੱਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article