ਮਿਸੀਸਿੱਪੀ ‘ਚ ਗੋਲੀਬਾਰੀ, ਪੁਲਿਸ ਅਧਿਕਾਰੀ ਸਣੇ 8 ਹਲਾਕ

May 28
19:55
2017
ਮਿਸੀਸਿੱਪੀ, 28 ਮਈ (ਪੰਜਾਬ ਮੇਲ)-ਅਮਰੀਕਾ ਦੇ ਮਿਸੀਸਿੱਪੀ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਸ ‘ਚ ਇਕ ਪੁਲਿਸ ਅਧਿਕਾਰੀ ਸਣੇ 8 ਲੋਕਾਂ ਦੀ ਮੌਤ ਹੋ ਗਈ ਹੈ। ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਸੀਸਿੱਪੀ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਬੁਲਾਰੇ ਵਾਰੇਨ ਸਟਰੇਨ ਨੇ ਕਿਹਾ ਕਿ ਸ਼ਨਿੱਚਰਵਾਰ ਦੀ ਰਾਤ ਰੂਰਲ ਲਿੰਕਨ ਕਾਊਂਟੀ ‘ਚ ਤਿੰਨ ਵੱਖ ਵੱਖ ਘਰਾਂ ‘ਚ ਗੋਲੀਬਾਰੀ ਹੋਈ। ਇਨ੍ਹਾਂ ‘ਚੋਂ ਦੋ ਘਰ ਬਰੂਕਵੇਨ ਅਤੇ ਇਕ ਬੋਗੋ ਚਿਤੋ ‘ਚ ਹੈ। ਉਨ੍ਹਾਂ ਦੱਸਿਆ ਕਿ ਜਾਂਚਕਰਤਾ ਤਿੰਨੋਂ ਥਾਂਵਾਂ ਤੋਂ ਸਬੂਤ ਇਕੱਠੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਸ਼ੱਕੀ ‘ਤੇ ਹਾਲੇ ਕੋਈ ਦੋਸ਼ ਨਹੀਂ ਲਾਇਆ ਗਿਆ ਤੇ ਮਾਮਲੇ ਦੀ ਜਾਂਚ ਜਾਰੀ ਹੈ।
There are no comments at the moment, do you want to add one?
Write a comment