ਮਿਸ਼ੀਗਨ ਦੇ ਵਿਅਕਤੀ ਦੀ ਚਮਕੀ ਕਿਸਮਤ: ਜਿੱਤੀ 1 ਅਰਬ ਡਾਲਰ ਦੀ ਲਾਟਰੀ

137
Share

ਡੇਟ੍ਰਾਇਟ, 24 ਜਨਵਰੀ (ਪੰਜਾਬ ਮੇਲ)- ਅਮਰੀਕਾ ’ਚ ਇਕ ਵਿਅਕਤੀ ਦੀ ਕਿਸਮਤ ਰਾਤੋ-ਰਾਤ ਅਜਿਹੀ ਪਲਟੀ ਕਿ ਉਹ ਅਰਬਪਤੀ ਬਣ ਗਿਆ। ਮਿਸ਼ੀਗਨ ਦੇ ਰਹਿਣ ਵਾਲੇ ਵਿਅਕਤੀ ਨੇ ਸ਼ੁੱਕਰਵਾਰ ਸ਼ਾਮ 1 ਅਰਬ ਡਾਲਰ (ਲਗਭਗ 7300 ਕਰੋੜ ਰੁਪਏ) ਦੀ ਲਾਟਰੀ ਜਿੱਤੀ। ਲਾਟਰੀ ਦਾ ਆਯੋਜਨ ਕਰਨ ਵਾਲਿਆਂ ਨੇ ਦੱਸਿਆ ਕਿ ਇਸ ਵਿਅਕਤੀ ਵਲੋਂ ਜਿੱਤੀ ਗਈ ਲਾਟਰੀ ਮੈਗਾ ਮਿਲੀਅਨਸ ਜੈਕਪਾਟ ਦੀ ਸਭ ਤੋਂ ਕੀਮਤੀ ਲਾਟਰੀ ਸੀ।
ਮੈਗਾ ਮਿਲੀਅਨਸ ਜੈਕਪਾਟ ਨਾਂ ਦੀ ਇਸ ਕੰਪਨੀ ਮੁਤਾਬਕ ਜੇਤੂ ਨੇ ਜਿਸ ਟਿਕਟ ਨੂੰ ਖਰੀਦਿਆ ਸੀ, ਉਸ ਨੂੰ 6 ਨੰਬਰ-4, 26, 42, 50, 60 ਅਤੇ 24 ਲਾਟਰੀ ਟਿਕਟ ਦੇ ਨਾਲ ਮੇਲ ਖਾ ਰਹੇ ਸਨ ਅਤੇ ਇਸ ਤਰ੍ਹਾਂ ਉਸ ਨੇ ਇਕ ਅਰਬ ਡਾਲਰ ਦਾ ਇਨਾਮ ਜਿੱਤਿਆ। ਜੇਤੂ ਟਿਕਟ ਨੋਵੀ ਦੇ ਡੇਟ੍ਰਾਇਟ ਉਪਨਗਰ ਵਿਚ ‘ਕ੍ਰੋਜ਼ਰ ਸਟੋਰ’ ਤੋਂ ਖਰੀਦਿਆ ਗਿਆ ਸੀ।

Share