ਮਿਸ਼ੀਗਨ ਦਾ ਪੰਜਾਬੀ ਜਾਵੇਗਾ ਜੇਲ੍ਹ

ਮਿਸ਼ੀਗਨ, 4 ਨਵੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਬੀਤੇ ਮਾਰਚ ਮਹੀਨੇ ਸ਼ਰਾਬ ਪੀ ਕੇ ਖਤਰਨਾਕ ਹਾਦਸਾ ਕਰਨ ਵਾਲੇ ਮਿਸ਼ੀਗਨ ਦੇ ਪੰਜਾਬੀ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਲਿਆ ਹੈ। ਇਸ ਹਾਦਸੇ ਵਿਚ ਮਨਿੰਦਰਪਾਲ ਦੀ ਕਾਰ ਸਾਹਮਣਿਓਂ ਆ ਰਹੀ ਐੱਸ.ਯੂ.ਵੀ. ‘ਚ ਜਾ ਵੱਜੀ ਸੀ। ਹਾਦਸੇ ਵਿਚ 4 ਵਿਅਕਤੀ ਜ਼ਖਮੀ ਹੋ ਗਏ ਸਨ। ਇਹ ਹਾਦਸਾ ਮਿਸ਼ੀਗਨ ਦੇ ਗ੍ਰੈਂਡ ਰੈਪਿਡ ਸ਼ਹਿਰ ਵਿਖੇ ਬਾਓਮਹੌਫ ਐਵੇਨਿਊ ‘ਤੇ ਵਾਪਰਿਆ ਸੀ। 8 ਮਾਰਚ, 2015 ਦੀ ਸ਼ਾਮ ਮਨਿੰਦਰ ਪਾਲ ਨੇ ਸ਼ਰਾਬੀ ਹਾਲਤ ਵਿਚ ਆਪਣੀ ਕਾਰ ਉਲਟੇ ਹੱਥ ਟਰੈਫਿਕ ਵਿਚ ਵਾੜ ਦਿੱਤੀ ਸੀ। ਹਾਦਸੇ ਪਿੱਛੋਂ ਮਨਿੰਦਰ ਪਾਲ ਅਤੇ ਉਸਦੇ ਦੋਸਤ ਨੂੰ ਜ਼ਖਮੀ ਹਾਲਤ ਵਿਚ ਗੱਡੀ ਤੋੜ ਕੇ ਬਾਹਰ ਕੱਢਣਾ ਪਿਆ ਸੀ।ਮਨਿੰਦਰ ਪਾਲ ਨੂੰ ਪਿਛਲੇ ਜੁਲਾਈ ਮਹੀਨੇ ਪੁਲਿਸ ਨੇ ਸ਼ਰਾਬ ਪੀ ਕੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਹੇਠ ਚਾਰਜਸ਼ੀਟ ਕੀਤਾ ਸੀ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੁੰਦਿਆਂ ਹੀ ਉਸ ਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ। 22 ਸਾਲਾ ਮਨਿੰਦਰ ਪਾਲ ਨੂੰ 17 ਦਸੰਬਰ, 2015 ਵਾਲੇ ਦਿਨ ਸਜ਼ਾ ਸੁਣਾਈ ਜਾਵੇਗੀ। ਉਸ ਨੂੰ 5 ਸਾਲ ਕੈਦ ਹੋ ਸਕਦੀ ਹੈ।
There are no comments at the moment, do you want to add one?
Write a comment