PUNJABMAILUSA.COM

ਮਿਸ਼ਨ ਲੰਕਾ: ਭਾਰਤ ਨੇ ਕੱਸਿਆ ਮੈਚ ‘ਤੇ ਸ਼ਿਕੰਜਾ

ਮਿਸ਼ਨ ਲੰਕਾ: ਭਾਰਤ ਨੇ ਕੱਸਿਆ ਮੈਚ ‘ਤੇ ਸ਼ਿਕੰਜਾ

ਮਿਸ਼ਨ ਲੰਕਾ: ਭਾਰਤ ਨੇ ਕੱਸਿਆ ਮੈਚ ‘ਤੇ ਸ਼ਿਕੰਜਾ
August 04
21:15 2017

ਕੋਲੰਬੋ, 4 ਅਗਸਤ (ਪੰਜਾਬ ਮੇਲ)- ਭਾਰਤ ਨੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਠ ਮਹੀਨਿਆਂ ਵਿੱਚ ਛੇਵੀਂ ਵਾਰ 600 ਦੌੜਾਂ ਦਾ ਅੰਕੜਾ ਪਾਰ ਕਰਨ ਮਗਰੋਂ ਪਹਿਲੀ ਪਾਰੀ ਵਿੱਚ 50 ਦੌੜਾਂ ਤੱਕ ਸ੍ਰੀਲੰਕਾ ਨੂੰ ਦੋ ਝਟਕੇ ਦੇ ਕੇ ਦੂਜੇ ਕ੍ਰਿਕਟ ਟੈੱਸਟ ਦੇ ਦੂਜੇ ਦਿਨ ਆਪਣਾ ਪਾਸਾ ਭਾਰੀ ਰੱਖਿਆ। ਭਾਰਤ ਨੇ ਚੇਤੇਸ਼ਵਰ ਪੁਜਾਰਾ (133) ਅਤੇ ਅਜਿੰਕਿਆ ਰਹਾਣੇ (132) ਦੇ ਸੈਂਕੜਿਆਂ ਤੋਂ ਇਲਾਵਾ ਰਵਿੰਦਰ ਜਡੇਜਾ (ਨਾਬਾਦ 70), ਰਿਧੀਮਨ ਸਾਹਾ (67), ਲੋਕੇਸ਼ ਰਾਹੁਲ (57) ਅਤੇ ਰਵੀਚੰਦਰਨ ਅਸ਼ਵਿਨ (54) ਦੀਆਂ ਅਰਧ ਸੈਂਕੜਿਆਂ ਦੀਆਂ ਪਾਰੀਆਂ ਸਦਕਾ ਨੌਂ ਵਿਕਟਾਂ ’ਤੇ 622 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕੀਤਾ। ਟੀਮ ਇੰਡੀਆ ਇਸ ਦੌਰਾਨ ਸ੍ਰੀਲੰਕਾ ਵਿੱਚ ਲਗਾਤਾਰ ਦੋ ਮੈਚਾਂ ਵਿੱਚ 600 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣੀ ਗਈ ਹੈ। ਸ੍ਰੀਲੰਕਾ ਵੱਲੋਂ ਕਪਤਾਨ ਰੰਗਨਾ ਹੇਰਾਥ ਨੇ 154 ਦੌੜਾਂ ਦੇ ਕੇ ਚਾਰ ਜਦਕਿ ਆਪਣਾ ਪਹਿਲਾ ਟੈੱਸਟ ਮੈਚ ਖੇਡ ਰਹੇ ਮਲਿੰਦਾ ਪੁਸ਼ਪ ਕਮੁਾਰ ਨੇ 156 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਦਿਮੁਥ ਕਰੂਣਾਰਤਨੇ ਅਤੇ ਦਿਲਰਵਾਨ ਪਰੇਰਾ ਨੂੰ ਇੱਕ-ਇੱਕ ਵਿਕਟ ਮਿਲੀ। ਸ੍ਰੀਲੰਕਾ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸਲਾਮੀ ਬੱਲੇਬਾਜ਼ ਦਿਮੁਥ ਕਰੂਣਾਰਤਨੇ (25) ਅਤੇ ਉਪੁਲ ਥਰੰਗਾ (0) ਦੀਆਂ ਵਿਕਟਾਂ ਗੁਆ ਕੇ 50 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਨੂੰ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ (38 ਦੌੜਾਂ ’ਤੇ ਦੋ ਵਿਕਟਾਂ) ਨੇ ਆਊਟ ਕੀਤਾ।
ਦਿਨ ਦੀ ਖੇਡ ਖ਼ਤਮ ਹੋਣ ਤੱਕ ਕੁਸਾਲ ਮੇਂਡਿਸ (16) ਜਦਕਿ ਕਪਤਾਨ ਦਿਨੇਸ਼ ਚਾਂਦੀਮਲ ਅੱਠ ਦੌੜਾਂ ਬਣਾ ਕੇ ਕਰੀਜ਼ ’ਤੇ ਡਟੇ ਹੋਏ ਸਨ। ਸ੍ਰੀਲੰਕਾ ਦੀ ਟੀਮ ਹਾਲੇ ਵੀ ਭਾਰਤ ਦੇ ਪਹਿਲੀ ਪਾਰੀ ਦੇ ਸਕੋਰ ਤੋਂ 572 ਦੌੜਾਂ ਪਿੱਛੇ ਹੈ ਤੇ ਉਸ ਕੋਲ ਅੱਠ ਵਿਕਟਾਂ ਹਨ। ਇਸ ਤੋਂ ਪਹਿਲਾਂ ਭਾਰਤ ਨੇ ਦਿਨ ਦੀ ਸ਼ੁਰੂਆਤ ਤਿਨ ਵਿਕਟਾਂ ’ਤੇ 344 ਦੌੜਾਂ ਤੋਂ ਕੀਤੀ। ਸ੍ਰੀਲੰਕਾ ਨੂੰ ਸਵੇਰੇ ਕਰਾਰਾ ਝਟਕਾ ਲੱਗਿਆ ਜਦੋਂ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ (ਬਿਨਾਂ ਵਿਕਟ 63 ਦੌੜਾਂ) ਮੌਜੂਦਾ ਟੈੱਸਟ ਤੋਂ ਬਾਕੀ ਹਿੱਸੇ ਤੋਂ ਬਾਹਰ ਹੋ ਗਿਆ। ਇਸ ਤੇਜ਼ ਗੇਂਦਬਾਜ਼ ਦੇ ਪੈਰ ਦੇ ਪੱਠਿਆਂ ਵਿੱਚ ਪਹਿਲੇ ਦਿਨ ਦੀ ਖੇਡ ਦੌਰਾਨ ਸੱਟ ਲੱਗ ਗਈ ਸੀ। ਭਾਰਤ ਨੇ ਸਵੇਰ ਦੇ ਸੈਸ਼ਨ ਵਿੱਚ ਕੱਲ੍ਹ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਪੁਜਾਰਾ ਅਤੇ ਰਹਾਣੇ ਦੀਆਂ ਵਿਕਟਾਂ ਗੁਆਈਆਂ। ਪੁਜਾਰਾ 128 ਦੌੜਾਂ ਤੋਂ ਅੱਗੇ ਖੇਡਣ ਆਇਆ ਪਰ ਆਪਣੇ ਕੱਲ੍ਹ ਦੇ ਸਕੋਰ ਵਿੱਚ ਸਿਰਫ਼ ਪੰਜ ਦੌੜਾਂ ਜੋੜਨ ਤੋਂ ਬਾਅਦ ਦਿਨ ਦੇ ਦੂਜੇ ਓਵਰ ਵਿੱਚ ਦਿਮੁਥ ਕਰੂਣਾਰਤਨੇ (ਇੱਕ ਵਿਕਟ ’ਤੇ 31 ਦੌੜਾਂ) ਦੀ ਗੇਂਦ ’ਤੇ ਐਲਵੀਡਬਲਿਊ ਆਊਟ ਹੋ ਗਿਆ। ਇਸ ਗੇਂਦਬਾਜ਼ ਨੂੰ ਫ਼ੈਸਲਾ ਆਪਣੇ ਹੱਕ ਵਿੱਚ ਕਰਵਾਉਣ ਲਈ ਡੀਆਰਐਸ ਦਾ ਸਹਾਰਾ ਲੈਣਾ ਪਿਆ। ਕਰੂਣਾਰਤਨੇ ਨੇ ਇੰਜ ਆਪਣੀ ਪਹਿਲੀ ਟੈੱਸਟ ਵਿਕਟ ਲਈ। ਪੁਜਾਰਾ ਨੇ 232 ਗੇਂਦਾਂ ਦੀ ਆਪਣੀ ਪਾਰੀ ਵਿੱਚ 11 ਚੌਕੇ ਤੇ ਇੱਕ ਛੱਕਾ ਜੜਿਆ। ਉਸ ਨੇ ਰਹਾਣੇ ਨਾਲ ਚੌਥੀ ਵਿਕਟ ਲਈ 217 ਦੌੜਾਂ ਦੀ ਭਾਈਵਾਲੀ ਕੀਤੀ। ਰਹਾਣੇ ਨੇ 106ਵੇਂ ਓਵਰ ਵਿੱਚ ਟੀਮ ਦਾ ਸਕੋਰ 400 ਦੌੜਾਂ ਤੱਕ ਪੁਚਾਇਆ। -ਪੀਟੀਆਈ

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article