PUNJABMAILUSA.COM

ਮਿਲਕਫੈੱਡ ਦੇ ਨਵੇਂ ਪ੍ਰਾਜੈਕਟ ਨਾਲ ਦੁੱਧ ਉਤਪਾਦਨ ਖੇਤਰ ਵਿੱਚ ਆਵੇਗੀ ਨਵੀਂ ਕ੍ਰਾਂਤੀ: ਸੁਖਜਿੰਦਰ ਸਿੰਘ ਰੰਧਾਵਾ

ਮਿਲਕਫੈੱਡ ਦੇ ਨਵੇਂ ਪ੍ਰਾਜੈਕਟ ਨਾਲ ਦੁੱਧ ਉਤਪਾਦਨ ਖੇਤਰ ਵਿੱਚ ਆਵੇਗੀ ਨਵੀਂ ਕ੍ਰਾਂਤੀ: ਸੁਖਜਿੰਦਰ ਸਿੰਘ ਰੰਧਾਵਾ

ਮਿਲਕਫੈੱਡ ਦੇ ਨਵੇਂ ਪ੍ਰਾਜੈਕਟ ਨਾਲ ਦੁੱਧ ਉਤਪਾਦਨ ਖੇਤਰ ਵਿੱਚ ਆਵੇਗੀ ਨਵੀਂ ਕ੍ਰਾਂਤੀ: ਸੁਖਜਿੰਦਰ ਸਿੰਘ ਰੰਧਾਵਾ
June 03
14:13 2018

324 ਕਰੋੜ ਦੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਕਿਸਾਨੀ ਅਤੇ ਉਪਭੋਗਤਾ ਨੂੰ ਮਿਲੇਗਾ ਵੱਡਾ ਲਾਹਾ
ਸਾਰੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਉਪਰੰਤ ਹੋਵੇਗਾ 26 ਲੱਖ ਲਿਟਰ ਪ੍ਰਤੀ ਦਿਨ ਦੁੱਧ ਉਤਪਾਦਨ
ਮਿਲਕਫੈੱਡ ਨੇ ਪਾਈ ਨਵੀਂ ਪਿਰਤ, ਸੂਬੇ ਦੀਆਂ ਚਾਰ ਡੇਅਰੀਆਂ ਨੇ ਹਾਸਲ ਕੀਤਾ ‘ਕੁਆਲਟੀ ਮਾਰਕ ਲੋਗੋ’: ਮਨਜੀਤ ਸਿੰਘ ਬਰਾੜ

ਚੰਡੀਗੜ੍ਹ, 3 ਜੂਨ (ਪੰਜਾਬ ਮੇਲ)-ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਿਲਕਫੈੱਡ ਹਮੇਸ਼ਾਂ ਤੋਂ ਹੀ ਡੇਅਰੀ ਦੇ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਮਰਥਨ ਮੁੱਲ ਦਿਵਾਉਣ ਅਤੇ ਗਾਹਕਾਂ ਨੂੰ ਵਧੀਆ ਕਿਸਮ ਦੇ ਦੁੱਧ ਉਤਪਾਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਇਨ੍ਹਾਂ ਸਭ ਉਪਰਾਲਿਆਂ ਦਾ ਮੂਲ ਆਧਾਰ ਸੂਬੇ ਵਿੱਚ ਡੇਅਰੀ ਉਦਯੋਗ ਨੂੰ ਪ੍ਰਫੁੱਲਿਤ ਕਰਨਾ ਹੈ ਕਿਉਂ ਜੋ ਇਹ ਉਦਯੋਗ ਪੰਜਾਬ ਦੇ ਅਰਥਚਾਰੇ ਦੀ ਨਕਸ਼-ਨੁਹਾਰ ਬਦਲਣ ਦੀ ਭਰਪੂਰ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਕੁੱਲ 324 ਕਰੋੜ ਦੀ ਲਾਗਤ ਵਾਲੇ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇਗਾ ਜਿਸ ਨਾਲ ਦੁੱਧ ਉਤਪਾਦਨ ਵਿੱਚ ਤਾਂ ਵੱਡੀ ਕ੍ਰਾਂਤੀ ਆਵੇਗੀ ਹੀ ਸਗੋਂ ਕਿਸਾਨਾਂ ਤੇ ਉਪਭੋਗਤਾ ਨੂੰ ਵੱਡਾ ਫਾਇਦਾ ਹੋਵੇਗਾ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਨਵੀਆਂ ਲੀਹਾਂ ‘ਤੇ ਪਾਉਣ ਲਈ ਮਿਲਕਫੈੱਡ ਨੇ ਨਵੇਂ ਟੀਚੇ ਮਿੱਥੇ ਹਨ ਅਤੇ ਇਨ੍ਹਾਂ ਨੂੰ ਨਿਰੰਤਰ ਰੂਪ ਵਿੱਚ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚ ਡੇਅਰੀ ਫਾਰਮਿੰਗ ਨੂੰ ਵਧੇਰੇ ਹੁਲਾਰਾ ਮਿਲ ਸਕੇ। ਉਨਾਂ ਦੱਸਿਆ ਕਿ ਸੂਬੇ ਦੇ ਚਾਰ ਸ਼ਹਿਰਾਂ ਲੁਧਿਆਣਾ, ਮੁਹਾਲੀ, ਜਲੰਧਰ ਅਤੇ ਪਟਿਆਲਾ ਵਿੱਚ 20 ਕਰੋੜ ਦੀ ਲਾਗਤ ਵਾਲੇ ‘ਬਫਲੋ ਕਾਫ਼ ਰੀਅਰਿੰਗ’ ਪ੍ਰਾਜੈਕਟ ‘ਤੇ ਕੰਮ ਚੱਲ ਰਿਹਾ ਹੈ ਅਤੇ ਮੱਝਾਂ ਦੇ ਦੁੱਧ ਉਤਪਾਦਨ ਦੇ ਸਮੇਂ ਨੂੰ ਘਟਾਉਣ ਵਾਲਾ ਇਹ ਨਿਵੇਕਲਾ ਪ੍ਰਾਜੈਕਟ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ।
ਸਹਿਕਾਰਤਾ ਮੰਤਰੀ ਨੇ ਮਿਲਕਫੈਡ ਦੇ ਹੋਰ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਬੱਸੀ ਪਠਾਣਾਂ ਵਿੱਚ ਨਾਬਾਰਡ ਦੀ ਸਹਾਇਤਾ ਨਾਲ 110 ਕਰੋੜ ਦੀ ਲਾਗਤ ਵਾਲਾ ‘ਵੇਰਕਾ ਮੈਗਾ ਡੇਅਰੀ’ ਪ੍ਰਾਜੈਕਟ ਵੀ ਪਹਿਲੇ ਪੜਾਅ ਵਿੱਚ ਚੱਲ ਰਿਹਾ ਹÎੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਨਾ ਸਿਰਫ ਸੂਬੇ ਦੀ ਰੋਜ਼ਾਨਾ ਦੁੱਧ ਉਤਪਾਦਨ ਸਮਰੱਥਾ 2 ਐਲ.ਐਲ.ਪੀ.ਡੀ. (ਲੱਖ ਲਿਟਰ ਪ੍ਰਤੀ ਦਿਨ) ਹੋ ਜਾਵੇਗੀ ਬਲਕਿ ਆਧੁਨਿਕ ਤਰੀਕਿਆਂ ਨਾਲ ਪੈਕਿੰਗ ਦੀ ਵਿਵਸਥਾ ਵੀ ਹੋਵੇਗੀ। ਇਸ ਤੋਂ ਇਲਾਵਾ 2.5 ਐਲ.ਐਲ.ਪੀ.ਡੀ. ਦੁੱਧ ਉਤਪਾਦਨ ਦੀ ਸਮਰੱਥਾ ਵਾਲਾ 110 ਕਰੋੜ ਦਾ ਇੱਕ ਹੋਰ ਪ੍ਰਾਜੈਕਟ ਬੜੇ ਸੁਚਾਰੂ ਢੰਗ ਨਾਲ ਵੇਰਕਾ ਮੁਹਾਲੀ ਡੇਅਰੀ ਵਿੱਚ ਵੀ ਚਲਾਇਆ ਜਾ ਰਿਹਾ ਹੈ। ਇਹ ਪ੍ਰਾਜੈਕਟ ਅਗਸਤ 2018 ਤੱਕ ਮੁਕੰਮਲ ਹੋ ਜਾਵੇਗੀ ਅਤੇ ਇਸ ਦੀ ਸਹਾਇਤਾ ਨਾਲ ਹਰ ਰੋਜ਼ 100 ਐਮ.ਟੀ (ਮਿਲਿਅਨ ਟਨ) ਦਹੀਂ ਦਾ ਉਤਪਾਦਨ ਸੰਭਵ ਹੋ ਸਕੇਗਾ।
ਸ. ਰੰਧਾਵਾ ਨੇ ਹੋਰ ਵਿਸ਼ੇਸ਼ ਪ੍ਰਾਜੈਕਟਾਂ ਬਾਰੇ ਦੱਸਦੇ ਹੋਏ ਕਿਹਾ ਕਿ 32 ਕਰੋੜ ਦੀ ਲਾਗਤ ਵਾਲਾ 30 ਐਮ.ਟੀ. ਪਾਊਡਰ ਪਲਾਂਟ ਵੇਰਕਾ ਜਲੰਧਰ ਡੇਅਰੀ ਵਿੱਚ ਬੜੀ ਸਫਲਤਾ ਨਾਲ ਚੱਲ ਰਿਹਾ ਹੈ। ਇਸੇ ਤਰ੍ਹਾਂ ਹੀ ਦੁੱਧ ਸਮਰੱਥਾ ਨੂੰ ਵਧਾਉਣ ਹਿੱਤ ਵੇਰਕਾ ਅੰਮ੍ਰਿਤਸਰ ਡੇਅਰੀ ਵਿੱਚ 52 ਕਰੋੜ ਦਾ ਨਵੀਨੀਕਰਨ ਪ੍ਰਾਜੈਕਟ ਵੀ ਚਲਾਇਆ ਜਾ ਰਿਹਾ ਹੈ। ਮੁਹਾਲੀ, ਜਲੰਧਰ ਤੇ ਅੰਮ੍ਰਿਤਸਰ ਵਿਚਲੇ ਸਾਰੇ ਪ੍ਰਾਜੈਕਟਾਂ ਨਾਲ 6 ਐਲ.ਐਲ.ਪੀ.ਡੀ. ਵਾਧੂ ਦੁੱਧ ਦਾ ਉਤਪਾਦਨ ਹੋਵੇਗਾ ਜਿਸ ਨਾਲ ਸੰਪੂਰਨ ਰੂਪ ਵਿੱਚ ਮਿਲਕਫੈੱਡ ਦੀ ਦੁੱਧ ਉਤਪਾਦਨ ਸਮਰੱਥਾ 26 ਐਲ.ਐਲ.ਪੀ.ਡੀ. ਤੱਕ ਪਹੁੰਚ ਜਾਵੇਗੀ।
ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਦੀ ਅਗਵਾਈ ਅਤੇ ਵਧੀਕ ਮੁੱਖ ਸਕੱਤਰ, ਸਹਿਕਾਰਤਾ ਦੇ ਨਿਰਦੇਸ਼ਾਂ ਅਨੁਸਾਰ ਚੱਲਦਿਆਂ ਮਿਲਕਫੈੱਡ ਵੱਲੋਂ ਨਵੀਆਂ ਪੁਲਾਂਘਾ ਪੁੱਟੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਵਿੱਚ ਚਾਰ ਡੇਅਰੀਆਂ ਵੇਰਕਾ ਮੋਹਾਲੀ ਡੇਅਰੀ, ਵੇਰਕਾ ਲੁਧਿਆਣਾ ਡੇਅਰੀ, ਵੇਰਕਾ ਜਲੰਧਰ ਡੇਅਰੀ, ਵੇਰਕਾ ਪਟਿਆਲਾ ਡੇਅਰੀ ਨੂੰ ਐਨ.ਡੀ.ਡੀ.ਬੀ. ਵੱਲੋਂ ਜੁਲਾਈ 2017 ਵਿੱਚ ‘ਕੁਆਲਟੀ ਮਾਰਕ ਲੋਗੋ’ ਨਾਲ ਸਨਮਾਨਿਆ ਜਾਣਾ ਮਾਣ ਦੀ ਗੱਲ ਹੈ। ਇਸ ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਦੇ ਕਾਰਜ ਪੇਰ ਚੜ੍ਹੇ ਹਨ।
ਸ੍ਰੀ ਬਰਾੜ ਨੇ ਇਹ ਪ੍ਰਾਜੈਕਟ ਡੇਅਰੀ ਨਾਲ ਜੁੜੇ ਕਿਸਾਨਾਂ ਲਈ ਕਾਫੀ ਲਾਹੇਵੰਦ ਹਨ ਕਿਉ ਜੋ ਦੁੱਧ ਦੀ ਸਾਂਭ-ਸੰਭਾਲ ਲÎਈ ਜਿਨੀਆਂ ਵੱਧ ਡੇਅਰੀਆਂ ਹੋਣਗੀਆਂ ਉਨਾਂ ਹੀ ਰੋਜ਼ਗਾਰ ਵੀ ਵੱਧ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article