ਮਿਨੇਸੋਟਾ ਮੁਆਫੀ ਬੋਰਡ ਨੇ ਕੀਤਾ ਕਤਲ ਦੇ ਦੋਸ਼ੀ ਵਿਅਕਤੀ ਦੀ ਸਜਾ ਵਿੱਚ ਬਦਲਾਵ

72
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਮਿਨੇਸੋਟਾ ਦੇ ਮੁਆਫੀ ਬੋਰਡ ਨੇ ਮੰਗਲਵਾਰ ਨੂੰ ਇੱਕ ਕਾਲੇ ਆਦਮੀ ਦੀ ਉਮਰ ਕੈਦ ਦੀ ਸਜਾ ਨੂੰ ਮਾਫ ਕੀਤਾ ਹੈ ਜਿਸਨੂੰ ਕਿ  2002 ਵਿੱਚ ਇੱਕ 11 ਸਾਲਾ ਲੜਕੀ ਦੀ ਹੱਤਿਆ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਬੋਰਡ ਦੀ ਇਸ ਕਾਰਵਾਈ ਨਾਲ ਇਸ ਉੱਚ ਪੱਧਰੀ ਕਤਲ ਕਾਂਡ ਦਾ ਅੰਤ ਹੋਇਆ ਹੈ, ਜਿਸ ਲਈ ਇਸ ਸਾਲ ਦੇ ਸ਼ੁਰੂ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਸਨ। ਮਿਨੇਸੋਟਾ ਬੋਰਡ ਆਫ ਪਰਡਨਜ਼ ਨੇ ਦੋਸ਼ੀ ਵਿਅਕਤੀ ਮਯੂਨ ਬੁਰੈਲ ਦੀ ਉਮਰ ਕੈਦ ਨੂੰ 20 ਸਾਲ ਕਰ ਦੇਣ ਲਈ ਵੋਟ ਦਿੱਤੀ ਅਤੇ ਬਾਕੀ ਬਚੀ ਸਜਾ ਲਈ ਨਿਗਰਾਨੀ ਤਹਿਤ ਰਿਹਾਈ ਦਿੱਤੀ ਜਾਵੇਗੀ। ਬੁਰੈਲ ਨੂੰ ਛੇਵੀਂ ਜਮਾਤ ਦੀ ਵਿਦਿਆਰਥੀ ਟੇਸ਼ਾ ਐਡਵਰਡਸ ਦੀ ਹੱਤਿਆ ਵਿੱਚ ਸਜ਼ਾ ਸੁਣਾਉਣ ਮੌਕੇ ਉਸਦੀ ਉਮਰ 16 ਸਾਲ ਦੀ ਸੀ ਅਤੇ ਮ੍ਰਿਤਕ ਲੜਕੀ ਨੂੰ  ਮਿਨੀਆਪੋਲਿਸ ਵਿੱਚ  ਘਰ ਦਾ ਕੰਮ ਕਰਦੇ ਸਮੇਂ ਬਾਹਰੋਂ ਕਿਸੇ ਹੋਰ ਲਈ ਚਲਾਈ ਗੋਲੀ ਲੱਗੀ ਸੀ।ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਇੱਕ ਗੈਂਗ ਵਾਰ ਦਾ ਹਿੱਸਾ ਸੀ ਜੋ ਕਿ ਐਡਵਰਡਜ਼ ਦੇ ਘਰ ਦੇ ਬਾਹਰ ਸੀ।ਬੁਰੈਲ ਨੂੰ 2003 ਵਿੱਚ ਐਡਵਰਡਸ ਦੀ ਮੌਤ ਲਈ ਪਹਿਲੀ ਵਾਰ ਦੋਸ਼ੀ ਠਹਿਰਾਇਆ ਗਿਆ ਸੀ।ਪਰ ਐਸੋਸੀਏਟਡ ਪ੍ਰੈਸ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਪੁਲਿਸ ਦੀ ਜਾਂਚ ਵਿੱਚ ਕਮੀਆਂ ਲੱਭੀਆਂ ਗਈਆਂ ਅਤੇ ਸਬੂਤਾਂ ਦੀ ਘਾਟ ‘ਤੇ ਸਵਾਲ ਖੜੇ ਕੀਤੇ ਜਾਣ ਤੋਂ ਬਾਅਦ ਕੇਸ ਇੱਕ ਕੇਂਦਰ ਬਿੰਦੂ ਬਣ ਗਿਆ ਸੀ।ਏ ਪੀ ਨੇ ਜਾਂਚ ਵਿੱਚ ਪਾਇਆ ਕਿ ਇੱਥੇ ਕੋਈ ਕਤਲ ਦਾ ਹਥਿਆਰ, ਫਿੰਗਰ ਪ੍ਰਿੰਟ ਜਾਂ ਡੀ ਐਨ ਏ ਪ੍ਰਮਾਣ ਨਹੀਂ ਸਨ। ਇਸ ਕੇਸ ਦੇ ਸੰਬੰਧ ਵਿੱਚ ਬੁਰੈਲ ਦੀ ਸਜ਼ਾ ਨੂੰ ਘਟਾਉਣ ਦਾ ਫੈਸਲਾ ਰਾਜਪਾਲ ਟਿਮ ਵਾਲਜ਼ ਅਤੇ ਮਿਨੇਸੋਟਾ ਅਟਾਰਨੀ ਜਨਰਲ ਕੀਥ ਐਲੀਸਨ ਨੇ ਕੀਤਾ ਸੀ। ਬੁਰੈਲ, ਜੋ ਹੁਣ 34 ਸਾਲਾਂ ਦਾ ਹੈ, ਨੇ ਜੇਲ੍ਹ ਵਿੱਚ ਤਕਰੀਬਨ ਦੋ ਦਹਾਕੇ ਬਿਤਾਏ ਹਨ।ਪਿਛਲੇ ਹਫਤੇ, ਰਾਸ਼ਟਰੀ ਕਾਨੂੰਨੀ ਮਾਹਰਾਂ ਦੇ ਪੈਨਲ ਨੇ ਤੱਥਾਂ ਅਤੇ ਸਾਰੇ ਉਪਲੱਬਧ ਸਬੂਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਬੁਰੈਲ ਨੂੰ ਤੁਰੰਤ ਰਿਹਾਈ ਦੀ ਸਿਫਾਰਸ਼ ਕੀਤੀ।

Share