ਮਿਅਾਂਮਾਰ ਵਿੱਚ ਸੂ ਕੀ ਦੀ ਪਾਰਟੀ ਵੱਲੋਂ ਜਿੱਤ ਵੱਲ ਪੇਸ਼ਕਦਮੀ

ਯਾਂਗੋਨ, 9 ਨਵੰਬਰ (ਪੰਜਾਬ ਮੇਲ)- ਮਿਅਾਂਮਾਰ ਵਿਚ ਅਾਮ ਚੋਣਾਂ ਦੇ ਸ਼ੁਰੂਅਾਤੀ ਰੁਝਾਨਾਂ ਵਿਚ ਅਾਂਗ ਸਾਂ ਸੂ ਕੀ ਦੀ ਲੋਕਰਾਜ ਪੱਖੀ ਪਾਰਟੀ ਨੇ ਬਡ਼ਤ ਬਣਾ ਲੲੀ ਸੀ ਜਿਸ ਦੇ ਅਾਧਾਰ ’ਤੇ ਪਾਰਟੀ ਕੲੀ ਦਹਾਕਿਅਾਂ ਤੋਂ ਚਲਿਅਾ ਅਾ ਰਿਹਾ ਫ਼ੌਜ ਦਾ ਦਬਦਬਾ ਖਤਮ ਹੋਣ ਦੇ ਅਾਸਾਰ ਹਨ।
ਚੋਣ ਅਧਿਕਾਰੀਅਾਂ ਦੇ ਅੈਲਾਨ ਮੁਤਾਬਕ ਯਾਂਗੋਨ ਵਿਚ ਅੈਲਾਨੇ ਗੲੇ 36 ਸੀਟਾਂ ਵਿਚ 35 ਸੀਟਾਂ ਦੇ ਨਤੀਜੇ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਦੇ ਹੱਕ ਵਿਚ ਗੲੇ ਹਨ। ੲਿਸ ਤੋਂ ਪਹਿਲਾਂ ਪਾਰਟੀ ਦੇ ਬੁਲਾਰੇ ਵਿਨ ਤੀਨ ਨੇ ਖ਼ਬਰ ੲੇਜੰਸੀ ੲੇਅੈਫਪੀ ਨੂੰ ਦੱਸਿਅਾ ਕਿ ਅਣਅਧਿਕਾਰਤ ਨਤੀਜਿਅਾਂ ਮੁਤਾਬਕ ੳੁਨ੍ਹਾਂ ਦੀ ਪਾਰਟੀ ਲਗਪਗ 70 ਫੀਸਦ ਸੀਟਾਂ ਮਿਲਣ ਦੇ ਅਾਸਾਰ ਹਨ। ਮਿਅਾਂਮਾਰ ਦੀ ਚੁਣਾਵੀ ਪ੍ਰਣਾਲੀ ਕਾਫੀ ਗੁੰਝਲਦਾਰ ਹੈ ਤੇ ਸ੍ਰੀ ਤੀਨ ਪਾਰਟੀ ਨੂੰ ਮਿਲਣ ਵਾਲੀਅਾਂ ਸੀਟਾਂ ਦੀ ਸਹੀ ਸਹੀ ਗਿਣਤੀ ਨਾ ਦੱਸ ਸਕੇ। ਅੈਨਅੈਲਡੀ ਨੂੰ ਬਹੁਮੱਤ ਹਾਸਲ ਕਰਨ ਲੲੀ ਸੰਸਦੀ ਸੀਟਾਂ ਵਿੱਚੋਂ 67 ਫ਼ੀਸਦ ਸੀਟਾਂ ਜਿੱਤਣ ਦੀ ਲੋੋਡ਼ ਹੈ ਤਾਂ ਕਿ ਯੂਅੈਸਡੀਪੀ ਤੇ ੲਿਸ ਦੇ ਫ਼ੌਜੀ ਸਹਿਯੋਗੀਅਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ। ੳੁਂਜ ਨਵੇਂ ਸੰਵਿਧਾਨ ਮੁਤਾਬਕ 25 ਫ਼ੀਸਦ ਸੀਟਾਂ ਫ਼ੌਜ ਦੇ ਅਧਿਕਾਰ ਖੇਤਰ ਵਿਚ ਹੀ ਰਹਿਣਗੀਅਾਂ ਤਾਂ ਕਿ ਫ਼ੌਜ ਦਾ ਸਰਕਾਰੀ ਕੰਮ ਕਾਜ ਵਿਚ ਦਖ਼ਲ ਕਾੲਿਮ ਰੱਖਿਅਾ ਜਾ ਸਕੇ। ਯੂਅੈਸਡੀਪੀ ਦੇ ਚੇਅਰਮੈਨ ਸਣੇ ੲਿਸ ਦੇ ਕੲੀ ਅਾਗੂ ਚੋਣ ਹਾਰ ਗੲੇ ਹਨ।
ਫ਼ੌਜ ਵੱਲੋਂ ਬਣਾੲੇ ਗੲੇ ਸੰਵਿਧਾਨ ਵਿਚ ਸੂ ਕੀ ਨੂੰ ਰਾਸ਼ਟਰਪਤੀ ਦਾ ਅਹੁਦਾ ਨਹੀਂ ਹਾਸਲ ਹੋ ਸਕੇਗਾ ਪਰ ੳੁਸ ਨੇ ਚੌਕਸੀ ਵਰਤਦਿਅਾਂ ਅਾਪਣੀ ਪਾਰਟੀ ਦੀ ਜਿੱਤ ਦੇ ਸੰਕੇਤ ਦਿੱਤੇ ਹਨ।
There are no comments at the moment, do you want to add one?
Write a comment