ਮਾਹਰਾਂ ਦੀ ਸਲਾਹ ਮੰਨ ਕੇ ਕੋਰੋਨਾ ਨੂੰ ਕਰਾਂਗੇ ਕੰਟਰੋਲ : ਕਮਲਾ ਹੈਰਿਸ

60
Share

ਵਾਸ਼ਿੰਗਟਨ, 17 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਬਾਈਡਨ ਸਰਕਾਰ ਮਾਹਰਾਂ ਦੀ ਸਲਾਹ ਮੰਨ ਕੇ ਦੇਸ਼ ਪੱਧਰੀ ਜਾਂਚ ਅਤੇ ਪੀੜਤਾਂ ਦੀ ਪਛਾਣ ਕਰਕੇ ਕੋਰੋਨਾ ਵਾਇਰਸ ਨੂੰ ਕੰਟਰੋਲ ਕਰ ਲਵੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਵੈਕਸੀਨ ਸਾਰਿਆਂ ਦੇ ਲਈ ਸੁਰੱਖਿਅਤ ਅਤੇ ਮੁਫ਼ਤ ਹੋਵੇ।
ਅਮਰੀਕਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ, ਜਿੱਥੇ ਹੁਣ ਤੱਕ ਕੁੱਲ 1.1 ਕਰੋੜ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2,46,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਮਲਾ ਹੈਰਿਸ ਨੇ ਟਵੀਟ ਕਰਕੇ ਕਿਹਾ ਕਿ ਬਾਈਡਨ ਸਰਕਾਰ ਮਾਹਰਾਂ ਦੀ ਸਲਾਹ ਮੰਨ ਕੇ ਦੇਸ਼ ਪੱਧਰੀ ਜਾਂਚ ਅਤੇ ਕੋਰੋਨਾ ਪੀੜਤਾਂ ਦੀ ਪਛਾਣ ਕਰਕੇ  ਕੋਰੋਨਾ ਵਾਇਰਸ ਨੂੰ ਕੰਟਰੋਲ ਕਰ ਲਵੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਵੈਕਸੀਨ ਸਾਰਿਆਂ ਦੇ ਲਈ ਸੁਰੱਖਿਅਤ ਅਤੇ ਮੁਫਤ ਹੋਵੇ। ਉਨ੍ਹਾਂ ਦੀ ਇਹ ਟਿੱਪਣੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਅਚਾਨਕ ਹੋਏ ਵਾਧੇ ਦੇ ਵਿਚ ਆਈ ਹੈ।


Share