ਮਾਲੇਗਾਓਂ ਧਮਾਕਾ ਮਾਮਲਾ: ਸਾਧਵੀ ਪ੍ਰੱਗਿਆ ਠਾਕੁਰ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼

119
Share

ਮੁੰਬਈ, 4 ਜਨਵਰੀ (ਪੰਜਾਬ ਮੇਲ)- ਮਾਲੇਗਾਓਂ ’ਚ 2008 ’ਚ ਹੋਏ ਧਮਾਕੇ ਦੇ ਮਾਮਲੇ ’ਚ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਅੱਜ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਈ। ਪੂਰੀ ਸੁਣਵਾਈ ਦੌਰਾਨ ਉਹ ਦੋਸ਼ੀਆਂ ਲਈ ਬਣੇ ਕਟਹਿਰੇ ’ਚ ਬੈਠੀ ਰਹੀ। ਮਾਮਲੇ ’ਚ ਚਾਰ ਹੋਰ ਸਹਿ-ਮੁਲਜ਼ਮ ਵੀ ਹਾਜ਼ਰ ਸਨ। ਵਿਸ਼ੇਸ਼ ਜੱਜ ਪੀਆਰ ਸਿੱਤਰੇ ਨੇ 19 ਦਸੰਬਰ ਨੂੰ ਪ੍ਰੱਗਿਆ ਠਾਕੁਰ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਸੀ। ਉਨ੍ਹਾਂ ਪਿਛਲੇ ਮਹੀਨੇ ਠਾਕੁਰ ਦੇ ਦੋ ਵਾਰ ਅਦਾਲਤ ’ਚ ਪੇਸ਼ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

Share