PUNJABMAILUSA.COM

ਮਾਰਕਫੈਡ ਵੱਲੋਂ ਗੁਜਰਾਤ ਵਿਖੇ ਸ਼ਹਿਰੀ ਵਸਨੀਕਾਂ ਤੋਂ ਬਾਅਦ ਪੇਂਡੂ ਵਸੋ ਲਈ ਦੋਹਰਾ ਤੋਹਫਾ

ਮਾਰਕਫੈਡ ਵੱਲੋਂ ਗੁਜਰਾਤ ਵਿਖੇ ਸ਼ਹਿਰੀ ਵਸਨੀਕਾਂ ਤੋਂ ਬਾਅਦ ਪੇਂਡੂ ਵਸੋ ਲਈ ਦੋਹਰਾ ਤੋਹਫਾ

ਮਾਰਕਫੈਡ ਵੱਲੋਂ ਗੁਜਰਾਤ ਵਿਖੇ ਸ਼ਹਿਰੀ ਵਸਨੀਕਾਂ ਤੋਂ ਬਾਅਦ ਪੇਂਡੂ ਵਸੋ ਲਈ ਦੋਹਰਾ ਤੋਹਫਾ
July 24
17:32 2018

ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਸਾਵਲੀ ਵਿਖੇ ਮਾਰਕਫੈਡ ਦੀ ਪਸ਼ੂ ਪਾਲਕਾਂ ਲਈ ਅਹਾਰ ‘ਮਿਨਰਲ ਮਿਕਸਚਰ’ ਦੇ ਵਿਕਰੀ ਕੇਂਦਰ ਦਾ ਉਦਘਾਟਨ
– ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਛਾਣੀ ਬੜੌਦਾ ਵੱਲੋਂ ਰੰਧਾਵਾ, ਸਮਰਾ ਤੇ ਅਜਨਾਲਾ ਦਾ ਸਨਮਾਨ

ਵਡੋਦਰਾ/ਚੰਡੀਗੜ੍ਹ, 24 ਜੁਲਾਈ (ਪੰਜਾਬ ਮੇਲ)- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵਡੋਦਰਾ ਫੇਰੀ ਦੇ ਦੂਜੇ ਦਿਨ ਵਡੋਦਰਾ ਜ਼ਿਲ੍ਹੇ ਦੇ ਕਸਬਾ ਸਾਵਲੀ ਸਥਿਤ ਗੁਜਰਾਤ ਰਾਜ ਖਾਦ ਤੇ ਕੈਮੀਕਲ ਲਿਮਟਿਡ (ਜੀ.ਐਸ.ਸੀ.ਐਲ) ਦੇ ਕਿਸਾਨ ਸੇਵਾ ਕੇਂਦਰ ਵਿਖੇ ਮਾਰਕਫੈਡ ਵੱਲੋਂ ਪਸ਼ੂਆਂ ਲਈ ਤਿਆਰ ਕੀਤੇ ਜਾਂਦੇ ‘ਮਿਨਰਲ ਮਿਕਸਚਰਾਂ’ ਉਤਪਾਦਾਂ ਦੀ ਵਿਕਰੀ ਦਾ ਉਦਘਾਟਨ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਚੇਅਰਮੈਨ ਮਾਰਕਫੈਡ ਸ. ਅਮਰਜੀਤ ਸਿੰਘ ਸਮਰਾ, ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ, ਤੇ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਅਤੇ ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਦੀ ਹਾਜ਼ਰੀ ਵਿੱਚ ਕੀਤਾ। ਇਸ ਕਿਸਾਨ ਸੇਵਾ ਕੇਂਦਰ ਵਿਖੇ ਜੀ.ਐਸ.ਸੀ.ਐਲ ਦੀਆਂ ਖਾਦਾਂ ਦੇ ਨਾਲ ਮਾਰਕਫੈਡ ਦੇ ਉਤਪਾਦ ਵੀ ਉਪਲਬਧ ਹੋਣਗੇ।
ਮਾਰਕਫੈਡ ਵੱਲੋਂ ਬੀਤੇ ਦਿਨ ਵਡੋਦਰਾ ਵਿਖੇ ਸ਼ਹਿਰੀਆਂ ਲਈ ਖਾਣ ਵਾਲੇ ਪਦਾਰਥਾਂ ਦੇ ਵਿਕਰੀ ਕੇਂਦਰ ਦੇ ਉੁਦਘਾਟਨ ਤੋਂ ਬਾਅਦ ਅੱਜ ਵੜੋਦਰਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਸਾਵਲੀ ਵਿਖੇ ਪਸ਼ੂ ਪਾਲਕਾਂ ਲਈ ਮਾਰਕਫੈਡ ਵੱਲੋਂ ਤਿਆਰ ਕੀਤੇ ਜਾਂਦੇ ਪਸ਼ੂ ਆਹਾਰ ਦੀ ਵਿਕਰੀ ਦੀ ਸ਼ੁਰੂਆਤ ਕਰਕੇ ਗੁਜਰਾਤ ਸ਼ਹਿਰੀ ਅਤੇ ਪੇਂਡੂ ਵਸੋਂ ਲਈ ਦੋਹਰਾ ਤੋਹਫਾ ਦਿੱਤਾ ਹੈ।
ਅੱਜ ਸਾਵਲੀ ਵਿਖੇ ਉਦਘਾਟਨ ਉਪਰੰਤ ਬੋਲਦਿਆਂ ਸ. ਰੰਧਾਵਾ ਨੇ ਕਿਹਾ ਕਿ ਮਾਰਕਫੈਡ ਵੱਲੋਂ ਜਿੱਥੇ ਘਰੇਲੂ ਵਰਤੋਂ ਲਈ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਉਥੇ ਪਸ਼ੂ ਪਾਲਕਾਂ ਲਈ ਉਚ ਕੁਆਲਟੀ ਦੇ ਘੱਟ ਕੀਮਤਾਂ ਉÎੱਤੇ ਪਸ਼ੂ ਅਹਾਰ ‘ਮਿਨਰਲ ਮਿਕਸਚਰ’ ਤਿਆਰ ਕੀਤੇ ਜਾਂਦੇ ਹਨ। ਖਾਣ ਪਦਾਰਥਾਂ ਦੇ ਵਿਕਰੀ ਕੇਂਦਰ ਵਾਂਗ ਮਿਨਰਲ ਮਿਕਸਚਰ ਦਾ ਵਿਕਰੀ ਕੇਂਦਰ ਵੀ ਮਾਰਕਫੈਡ ਨੇ ਉÎੱਤਰੀ ਭਾਰਤ ਤੋਂ ਬਾਹਰ ਦੇਸ਼ ਦਾ ਪਹਿਲਾ ਵਿਕਰੀ ਕੇਂਦਰ ਗੁਜਰਾਤ ਵਿਖੇ ਸਥਾਪਿਤ ਕੀਤਾ ਹੈ।
ਇਸ ਤੋਂ ਪਹਿਲਾਂ ਅੱਜ ਸ. ਰੰਧਾਵਾ ਦੀ ਅਗਵਾਈ ਵਿੱਚ ਆਏ ਪੰਜਾਬ ਦੇ ਉÎੱਚ ਪੱਧਰੀ ਵਫ਼ਦ ਨੇ ਜੀ.ਐਸ.ਸੀ.ਐਲ. ਦੇ ਫਰਟੀਲਾਈਜਰ ਟਾਊਨਸ਼ਿਪ ਵਿਖੇ ‘ਟਿਸ਼ੂ ਕਲਚਰ ਲੈਬ’ ਦਾ ਵੀ ਦੌਰਾ ਕੀਤਾ। ਇਸ ਮੌਕੇ ਲੈਬ ਦੀ ਇੰਚਾਰਜ ਡਾ. ਪ੍ਰਿਅੰਕਾ ਗਿਰੀ ਨੇ ਦੱਸਿਆ ਕਿ ਗੰਨੇ ਤੇ ਕੇਲੇ ਦੀਆਂ ਨਵੀਆਂ ਵਰਾਇਟੀਆਂ ਦੀ ਖੋਜ ਕਰ ਕੇ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਵਧੀਆ ਪੈਦਾਵਾਰ ਮਿਲਦੀ ਹੈ।
ਸ. ਰੰਧਾਵਾ ਅੱਜ ਵਫ਼ਦ ਸਮੇਤ ਵਡੋਦਰਾ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਛਾਣੀ ਬੜੋਦਾ ਵਿਖੇ ਨਤਮਸਤਕ ਵੀ ਹੋਏ ਜਿੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਗੁਰਦੁਆਰਾ ਕਮੇਟੀ ਵੱਲੋਂ ਸ. ਰੰਧਾਵਾ ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਤੇ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਨੂੰ ਛਾਣੀ ਬੜੌਦਾ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਦੇ ਪ੍ਰਧਾਨ ਸ. ਸਤਵੰਤ ਸਿੰਘ ਸੇਖੋਂ, ਸਕੱਤਰ ਸ. ਦਵਿੰਦਰ ਸਿੰਘ ਸੰਧੂ ਅਤੇ ਸ. ਸਵਰਨ ਸਿੰਘ ਸੰਧੂ ਤੇ ਟਰੱਕ ਯੂਨੀਅਨ ਬੜੌਦਾ ਦੇ ਪ੍ਰਧਾਨ ਸ. ਰਣਜੀਤ ਸਿੰਘ ਰੰਧਾਵਾ ਨੇ ਸਿਰੀ ਸਾਹਿਬ ਤੇ ਸਿਰੋਪਾਓ ਬਖਸ਼ਿਸ਼ ਕਰ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਮਾਰਕਫੈਡ ਸ੍ਰੀ ਬਾਲ ਮੁਕੰਦ ਸ਼ਰਮਾ, ਵਿਕਾਸ ਕਾਰਜ ਅਫ਼ਸਰ (ਖਾਦਾਂ) ਸ੍ਰੀ ਗਗਨ ਵਾਲੀਆ, ਸੀਨੀਅਰ ਮੈਨੇਜਰ ਮਾਰਕੀਟਿੰਗ ਸ੍ਰੀ ਮਨਦੀਪ ਸਿੰਘ ਬਰਾੜ, ਜੀ.ਐਸ.ਸੀ.ਐਲ ਦੇ ਉÎੱਤਰੀ ਜੋਨ ਦੇ ਮੁਖੀ (ਐਗਰੀ ਬਿਜਨਸ) ਸ੍ਰੀ ਸ਼ੈਲੇਂਦਰ ਸਿੰਘ ਵੀ ਹਾਜਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ