PUNJABMAILUSA.COM

ਮਾਰਕਫੈਡ ਨੇ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਖੋਲ੍ਹਿਆ ਦੇਸ਼ ਦਾ ਪਹਿਲਾ ਵਿਕਰੀ ਕੇਂਦਰ

ਮਾਰਕਫੈਡ ਨੇ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਖੋਲ੍ਹਿਆ ਦੇਸ਼ ਦਾ ਪਹਿਲਾ ਵਿਕਰੀ ਕੇਂਦਰ

ਮਾਰਕਫੈਡ ਨੇ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਖੋਲ੍ਹਿਆ ਦੇਸ਼ ਦਾ ਪਹਿਲਾ ਵਿਕਰੀ ਕੇਂਦਰ
July 23
15:50 2018

ਸਹਿਕਾਰਤਾ ਮੰਤਰੀ ਰੰਧਾਵਾ ਨੇ ਵਡੋਦਰਾ ਸਥਿਤ ਜੀ.ਐਸ.ਐਫ.ਸੀ. ਵਿਖੇ ਮਾਰਕਫੈਡ ਦੇ ਵਿਕਰੀ ਕੇਂਦਰ ਦਾ ਕੀਤਾ ਰਸਮੀ ਉਦਘਾਟਨ
ਵਡੋਦਰਾ/ਚੰਡੀਗੜ੍ਹ, 23 ਜੁਲਾਈ (ਪੰਜਾਬ ਮੇਲ)- ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਅੱਜ ਇਕ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਦੇਸ਼ ਦਾ ਪਹਿਲਾ ਆਊਟਲੈਟ ਖੋਲ੍ਹਿਆ। ਵਡੋਦਰਾ ਸਥਿਤ ਗੁਜਰਾਤ ਰਾਜ ਖਾਦ ਨਿਗਮ (ਜੀ.ਐਸ.ਐਫ.ਸੀ.) ਦੇ ਕੈਂਪਸ ਵਿਖੇ ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਕਰੀ ਕੇਂਦਰ ਦਾ ਰਸਮੀ ਉਦਘਾਟਨ ਕੀਤਾ। ਇਹ ਵਿਕਰੀ ਕੇਂਦਰ ਜੀ.ਐਫ.ਐਸ.ਸੀ. ਵੱਲੋਂ ਮੁਹੱਈਆ ਕਰਵਾਇਆ ਗਿਆ ਹੈ ਜਿੱਥੇ ਮਾਰਕਫੈਡ ਵੱਲੋਂ ਘਰੇਲੂ ਵਰਤੋਂ ਲਈ ਤਿਆਰ ਕੀਤੇ ਜਾਂਦੇ 90 ਤੋਂ ਵੱਧ ਉਤਪਾਦ ਮਿਲ ਸਕਣਗੇ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ, ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ, ਤੇ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਅਤੇ ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਦੀ ਹਾਜ਼ਰੀ ਵਿੱਚ ਇਸ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਵਡੋਦਰਾ ਰਹਿੰਦੇ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਹਾਜ਼ਰ ਸੀ।
ਸ. ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਫੈਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿੱਥੇ ਉਨ੍ਹਾਂ ਦੇ ਖਾਣ ਵਾਲੇ ਉਤਪਾਦਾਂ ਦੀ ਵਿਦੇਸ਼ਾਂ ਵਿੱਚ ਵਿਕਰੀ ਹੁੰਦੀ ਹੈ ਉਥੇ ਹੁਣ ਇਨ੍ਹਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੇਚਣ ਲਈ ਖਰੀਦ ਕੇਂਦਰ ਖੋਲ੍ਹਣ ਦੀ ਅੱਜ ਇਤਿਹਾਸਕ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਉਤਰੀ ਭਾਰਤ ਤੋਂ ਬਾਹਰ ਅੱਜ ਵਡੋਦਰਾ ਵਿਖੇ ਦੇਸ਼ ਦਾ ਪਹਿਲਾ ਵਿਕਰੀ ਕੇਂਦਰ ਖੁੱਲ੍ਹਣ ਨਾਲ ਮਾਰਕਫੈਡ ਨੇ ਕੌਮੀ ਪੱਧਰ ‘ਤੇ ਮੀਲ ਪੱਥਰ ਸਥਾਪਤ ਕੀਤਾ ਹੈ। ਤੁਰੰਤ ਖਾਣ ਵਾਲੇ (ਰੈਡੀ ਟੂ ਈਟ) ਉਤਪਾਦਾਂ ਦੀ ਮੰਗ ਦੇਸ਼ ਭਰ ਵਿੱਚ ਕਾਫੀ ਹੈ ਅਤੇ ਹੁਣ ਮਾਰਕਫੈਡ ਵੱਲੋਂ ਇਨ੍ਹਾਂ ਦੀ ਵਿਕਰੀ ਲਈ ‘ਆਊਟਲੈਟ’ ਖੋਲ੍ਹਣ ਦੀ ਕੀਤੀ ਸ਼ੁਰੂਆਤ ਨਾਲ ਸਹਿਕਾਰੀ ਖੇਤਰ ਦੇ ਅਦਾਰੇ ਮਾਰਕਫੈਡ ਨੂੰ ਹੁਣ ਹੋਰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਜਿੱਥੇ ਵਡੋਦਰਾ ਵਿਖੇ 20 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਰਹਿੰਦੇ ਪੰਜਾਬੀਆਂ ਲਈ ਵੱਡੀ ਖੁਸ਼ੀ ਦੀ ਗੱਲ ਹੈ ਉਥੇ ਗੁਜਰਾਤੀ ਵੀ ਪੰਜਾਬੀ ਖਾਣਿਆਂ ਦਾ ਸਵਾਦ ਚਖ ਸਕਣਗੇ। ਉਨ੍ਹਾਂ ਕਿਹਾ ਕਿ ਮਾਰਕਫੈਡ ਦੇ 90 ਉਤਪਾਦਾਂ ਵਿੱਚੋਂ ਸ਼ਹਿਦ, ਬਾਸਮਤੀ ਚੌਲ, ਸਾਗ, ਦਾਲ ਮੱਖਣੀ, ਕੜੀ ਪਕੌੜਾ, ਦਲੀਆ, ਅਚਾਰ, ਮੁਰੱਬੇ, ਕੈਚਅੱਪ, ਜੈਮ, ਸ਼ੱਕਰ ਆਦਿ ਲੋਕਾਂ ਵਿੱਚ ਬਹੁਤ ਪਾਪੂਲਰ ਹਨ।
ਸ. ਰੰਧਾਵਾ ਨੇ ਕਿਹਾ ਕਿ ਖਾਦਾਂ ਦੇ ਖੇਤਰ ਵਿੱਚ ਜੀ.ਐਸ.ਐਫ.ਸੀ. ਵੱਡਾ ਨਾਮ ਹੈ ਜਿਸ ਤੋਂ ਪੰਜਾਬ ਖਾਦਾਂ ਦੀ ਖਰੀਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਤੇ ਜੀ.ਐਸ.ਐਫ.ਸੀ. ਦੀ ਸਾਂਝ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਸਹਿਕਾਰਤਾ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਪੰਜਾਬ ਤੇ ਗੁਜਰਾਤ ਦੀਆਂ ਇਨ੍ਹਾਂ ਦੋਵੇਂ ਵੱਡੇ ਅਦਾਰਿਆਂ ਵੱਲੋਂ ਮਿਲ ਕੇ ਚੱਲਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਜਰਾਤ ਰਾਜ ਖਾਦ ਤੇ ਰਸਾਇਣ (ਜੀ.ਐਸ.ਐਫ.ਸੀ.) ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਹੁੰਚਾਈ ਜਾਂਦੀ ਐਨ.ਪੀ.ਕੇ. (ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼) ਨਾਲ ਡੀ.ਏ.ਪੀ. ਦੀ ਵਰਤੋਂ ਵੀ ਘਟੀ ਹੈ ਜਿਸ ਨਾਲ ਕਿਸਾਨੀ ਦਾ ਖਰਚਾ ਘਟਿਆ ਹੈ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸਮਰੱਥਾ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਜਿੱਥੇ ਕਿਸਾਨੀ ਖਰਚਿਆਂ ਨੂੰ ਘਟਾਉਣਾ ਪਵੇਗਾ ਉਥੇ ਕਿਸਾਨੀ ਨਾਲ ਜੁੜੇ ਸਹਾਇਕ ਧੰਦਿਆਂ ਤੋਂ ਹੁੰਦੀ ਪੈਦਾਵਰ ਵਾਲੇ ਉਤਪਾਦਾਂ ਦੀ ਮਾਰਕਟਿੰਗ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਗੁਜਰਾਤ ਵਿਚਾਲੇ ਪਈ ਸਾਂਝ ਦੋਵਾਂ ਅਦਾਰਿਆਂ ਅਤੇ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋਵੇਗੀ।
ਇਸ ਮੌਕੇ ਗੁਜਰਾਤ ਐਗਰੋਟੈਕ (ਜੀ.ਏ.ਟੀ.ਐਲ.) ਦੇ ਸੀ.ਈ.ਓ. ਸ੍ਰੀ ਐਸ.ਕੇ. ਮਿਸ਼ਰਾ ਅਤੇ ਮਾਰਕਫੈਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਆਪਸੀ ਸਹਿਯੋਗ ਦੇ ਸਮਝੌਤੇ ਉÎੱਤੇ ਸਹੀ ਪਾਈ ਜਿਸ ਅਨੁਸਾਰ ਜੀ.ਏ.ਟੀ.ਐਲ. ਵੱਲੋਂ ਮਾਰਕਫੈਡ ਦੇ ਉਤਪਾਦਾਂ ਦੀ ਵਿਕਰੀ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ ਮਾਰਕਫੈਡ ਆਪਣੇ ਵਿਕਰੀ ਕੇਂਦਰਾਂ ਤੋਂ ਜੀ.ਏ.ਟੀ.ਐਲ. ਦੇ ਉਤਪਾਦਾਂ ਦੀ ਵਿਕਰੀ ਕਰੇਗਾ।
ਇਸ ਤੋਂ ਪਹਿਲਾਂ ਸਹਿਕਾਰਤਾ ਮੰਤਰੀ ਸ. ਰੰਧਾਵਾ ਦੀ ਅਗਵਾਈ ਵਿੱਚ ਪੰਜਾਬ ਤੋਂ ਆਏ ਵਫਦ ਨੇ ਜੀ.ਐਸ.ਐਫ.ਸੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਰੂ ਬ ਰੂ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ 1954 ਵਿੱਚ ਸਥਾਪਤ ਹੋਏ ਮਾਰਕਫੈਡ ਦੇ ਹੁਣ ਤੱਕ ਦੇ ਸਫਰ ਬਾਰੇ ਸੰਖੇਪ ਵਿੱਚ ਡਾਕੂਮੈਂਟਰੀ ਵੀ ਦਿਖਾਈ ਗਈ। ਮਾਰਕਫੈਡ ਦੇ ਮਸ਼ਹੂਰ ਖਾਣ ਵਾਲੇ ਉਤਪਾਦਾਂ ਅਤੇ ‘ਐਮੇਜ਼ੋਨ’, ‘ਬਿਗਬਾਸਕਟ’ ਤੇ ਮਾਰਕਫੈਡ ਦੇ ‘ਸੋਹਣਾ’ ਐਪ ਰਾਹੀਂ ਆਨ ਲਾਈਨ ਮੰਗਵਾਏ ਜਾਂਦੇ ਉਤਪਾਦਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸੈਸ਼ਨ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਤਸੁਕਤਾ ਦਿਖਾਉਂਦਿਆਂ ਸਹਿਕਾਰਤਾ ਮੰਤਰੀ ਤੋਂ ਕਈ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਸ. ਰੰਧਾਵਾ ਨੇ ਜਵਾਬ ਦਿੰਦਿਆਂ ਵਿੱਚ ਸਹਿਕਾਰਤਾ ਲਹਿਰ ਤੋਂ ਜਾਣੂੰ ਕਰਵਾਇਆ। ਸ. ਰੰਧਾਵਾ ਨੇ ਕਿਹਾ ਕਿ ਸਾਡਾ ਮਕਸਦ ਕਿਸਾਨੀ ਅਤੇ ਖੇਤ ਮਜ਼ਦੂਰਾਂ ਦਾ ਭਲਾ ਕਰਨਾ ਹੈ ਜਿਸ ਲਈ ਸਹਿਕਾਰਤਾ ਵਿਭਾਗ ਨਿਰੰਤਰ ਕੰਮ ਕਰ ਰਿਹਾ ਹੈ।
ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਨੇ ਮਾਰਕਫੈਡ ਦੇ ਗੁਜਰਾਤ ਵਿੱਚ ਵਿਕਰੀ ਕੇਂਦਰ ਖੋਲ੍ਹਣ ਦਾ ਸਵਾਗਤ ਕਰਦਿਆਂ ਪੂਰਨ ਸਹਿਯੋਗ ਦੇਣ ਦ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਵਿੱਚ ਇਹ ਇਕ ਨਿਵੇਕਲੀ ਸਾਂਝ ਹੈ ਜਿਸ ਨਾਲ ਦੋਵਾਂ ਸੂਬਿਆਂ ਅਤੇ ਉਥੋਂ ਦੇ ਲੋਕਾਂ ਨੂੰ ਫਾਇਦਾ ਪੁੱਜੇਗਾ। ਅੰਤ ਵਿੱਚ ਪੰਜਾਬ ਤੋਂ ਆਏ ਵਫਦ ਵਿੱਚ ਸ਼ਾਮਲ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਨੇ ਜਿੱਥੇ ਅੱਜ ਦੇ ਉਪਰਾਲੇ ਲਈ ਮਾਰਕਫੈਡ ਤੇ ਜੀ.ਐਸ.ਐਫ.ਸੀ. ਨੂੰ ਵਧਾਈ ਦਿੱਤੀ ਉਥੇ ਵਿਦਿਆਰਥੀਆਂ ਵੱਲੋਂ ਦਿਖਾਈ ਉਤਸੁਕਤਾ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਦੇਖਦਿਆਂ ਦੇਸ਼ ਦਾ ਭਵਿੱਖ ਅਤੇ ਕਿਸਾਨੀ ਸੁਰੱਖਿਅਤ ਲੱਗਦੀ ਹੈ ਕਿਉਂਕਿ ਜੇਕਰ ਸਾਇੰਸ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਕਿਸਾਨਾਂ ਲਈ ਕੁੱਝ ਸੋਚਦੇ ਹਨ ਤਾਂ ਆਉਂਦੇ ਸਮੇਂ ਵਿੱਚ ਉਹ ਕਿਸਾਨਾਂ ਲਈ ਬਹੁਤ ਕੱਝ ਕਰਨ ਦੀ ਸਮਰੱਥਾ ਵੀ ਰੱਖਦੇ ਹਨ।
ਇਸ ਮੌਕੇ ਐਮ.ਡੀ. ਅਮੁਲ, ਸ. ਆਰ. ਐਸ. ਸੋਢੀ, ਵਧੀਕ ਪ੍ਰਬੰਧਕੀ ਨਿਰਦੇਸ਼ਕ ਮਾਰਕਫੈਡ ਸ੍ਰੀ ਬਾਲ ਮੁਕੰਦ ਸ਼ਰਮਾ, ਵਿਸ਼ੇਸ਼ ਕਾਰਜ ਅਫਸਰ (ਖਾਦਾਂ) ਸ੍ਰੀ ਗਗਨ ਵਾਲੀਆ ਤੇ ਸੀਨੀਅਰ ਮਾਰਕੀਟਿੰਗ ਮੈਨੇਜਰ ਸ੍ਰੀ ਮਨਦੀਪ ਸਿੰਘ ਬਰਾੜ ਅਤੇ ਜੀ.ਐਸ.ਐਫ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਵੀ.ਡੀ. ਨਾਨਾਵਤੀ ਤੇ ਸ੍ਰੀ ਐਸ.ਵੀ.ਯਾਦਵ ਵੀ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article