PUNJABMAILUSA.COM

ਮਾਮਲਾ ਬਾਦਲ ਪਰਿਵਾਰ ਬਾਰੇ ਜਸਟਿਸ ਕਾਟਜੂ ਦੁਆਰਾ ਕੀਤੀ ਗਈ ਟਿੱਪਣੀ ਦਾ

ਮਾਮਲਾ ਬਾਦਲ ਪਰਿਵਾਰ ਬਾਰੇ ਜਸਟਿਸ ਕਾਟਜੂ ਦੁਆਰਾ ਕੀਤੀ ਗਈ ਟਿੱਪਣੀ ਦਾ

ਮਾਮਲਾ ਬਾਦਲ ਪਰਿਵਾਰ ਬਾਰੇ ਜਸਟਿਸ ਕਾਟਜੂ ਦੁਆਰਾ ਕੀਤੀ ਗਈ ਟਿੱਪਣੀ ਦਾ
December 24
21:48 2015

24 December Pic
ਵਿਧਾਇਕ ਬੈਂਸ ਨੇ ਮਾਣਯੋਗ ਜਸਟਿਸ ਕਾਟਜੂ ਦਾ ਚਿੱਠੀ ਰਾਹੀਂ ਕੀਤਾ ਧੰਨਵਾਦ
ਪੰਜਾਬ ਵਿੱਚ ਰਾਜਾ ਵਪਾਰੀ ਤੇ ਪ੍ਰਜਾ ਭਿਖਾਰੀ ਵਰਗੇ ਹਾਲਾਤ-ਬੈਂਸ

ਲੁਧਿਆਣਾ, 24 ਦਸੰਬਰ (ਪੰਜਾਬ ਮੇਲ)- ਪਿਛਲੇ ਦਿਨੀਂ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਸ਼੍ਰੀ ਮਾਰਕੰਡੇ ਕਾਟਜੂ ਵੱਲੋਂ ਬਾਦਲ ਪਰਿਵਾਰ ਬਾਰੇ ਕੀਤੀਆਂ ਟਿੱਪਣੀਆਂ ਤੇ ਜਸਟਿਸ ਕਾਟਜੂ ਦਾ ਧੰਨਵਾਦ ਕਰਨ ਲਈ ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਚਿੱਠੀ ਭੇਜੀ ਹੈ। ਉਨਾਂ ਜਸਟਿਸ ਕਾਟਜੂ ਨੂੰ ਲਿਖਿਆ ਹੈ ਕਿ ਪੰਜਾਬ ਦੀ ਫਿਕਰ ਦਰਸਾਉਂਦੇ ਉਨਾਂ ਦੇ ਬੋਲਾਂ ਕਰ ਕੇ ਟੀਮ ਇਨਸਾਫ ਦਾ ਹਰ ਮੈਂਬਰ ਤੇ ਹਰ ਪੰਜਾਬੀ ਉਨਾਂ ਦਾ ਧੰਨਵਾਦ ਕਰਦਾ ਹੈ। ਬਾਦਲ ਪਰਿਵਾਰ ਦੁਆਰਾ ਪੰਜਾਬ ਨੂੰ ਨਿੱਜੀ ਜਾਇਦਾਦ ਦੀ ਤਰਾਂ ਵਰਤਣ ਵਾਲੀ ਉਨਾਂ ਦੀ ਟਿੱਪਣੀ ਤੇ ਬੈਂਸ ਨੇ ਇਸ ਨੂੰ ਠੀਕ ਦਸਦਿਆਂ ਕਿਹਾ ਕਿ ਇਸ ਵਿੱਚ ਕਿਸੇ ਕਿਸਮ ਦਾ ਸ਼ੱਕ ਨਹੀਂ ਕਿ ਬਾਦਲ ਪਰਿਵਾਰ ਨੇ ਨਿੱਜੀ ਹਿੱਤਾਂ ਲਈ ਪੰਜਾਬ ਨੂੰ ਵਰਤਿਆ ਹੈ ਪਰ ਨਾਲ ਹੀ ਉਨਾਂ ਜਸਟਿਸ ਕਾਟਜੂ ਨੂੰ ਪੰਜਾਬ ਦੇ ਹੋਰ ਹਾਲਤਾਂ ਬਾਰ ਵੀ ਵਿਸਤਾਰ ਵਿੱਚ ਜਾਣੂ ਕਰਵਾਇਆ ਹੈ।
ਉਨਾਂ ਦੱਸਿਆ ਕਿ ਪੰਜਾਬ ਵਿੱਚ ਆਮ ਬੰਦੇ ਦੀ ਅਵਾਜ ਨੂੰ ਦਬਾਉਣ ਲਈ ਪਿਲਸ ਦਾ ਇਸਤੇਮਾਲ ਕਰ ਕੇ ਝੂਠੇ ਕੇਸ ਪਾਏ ਜਾ ਰਹੇ ਹਨ। ਮਾਫੀਆ ਰਾਜ ਦੀ ਸਥਾਪਤੀ ਕਰ ਕੇ ਬਾਦਲ ਪਰਿਵਾਰ ਰੋਜਾਨਾ ਕਈ ਸੈਂਕੜੇ ਕਰੋੜਾਂ ਦੀ ਨਜਾਇਜ ਕਮਾਈ ਕਰ ਰਿਹਾ ਹੈ। ਸੱਤਾ ਤੇ ਬਾਦਲ ਪਰਿਵਾਰ ਦੇ ਮੈਂਬਰਾਂ ਵਿੱਚੋਂ ਪੁੱਤਰ,ਨੂੰਹ,ਜਵਾਈ ਤੇ ਨੇੜੇ ਦੇ ਹੋਰ ਰਿਸ਼ਤੇਦਾਰਾਂ ਦਾ ਕਬਜਾ ਹੈ ਤੇ ਪੁਲਿਸ ਇਸ ਪਰਿਵਾਰ ਦੀ ਨੋਕਰ ਬਣ ਕੇ ਕੰਮ ਕਰ ਰਹੀ ਹੈ। ਕਿਸਾਨਾਂ ਨੂੰ ਸਮੇ ਤੇ ਮੁਆਵਜਾ ਨਹੀਂ ਦਿੱਤਾ ਜਾ ਰਿਹਾ ਤੇ ਪੰਜਾਬ ਨੂੰ ਇਸ ਪਰਿਵਾਰ ਨੇ ਕਰਜਾਈ ਬਣਾ ਦਿੱਤਾ ਹੈ। ਲੋਕਾਂ ਦੀ ਲੁੱਟਮਾਰ ਕਰਨ ਦਾ ਕੋਈ ਮੌਕਾ ਬਾਦਲ ਪਰਿਵਾਰ ਛੱਡ ਨਹੀਂ ਰਿਹਾ,ਪੰਜਾਬ ਵਿੱਚ ਪੈਟਰੋਲ ਤੇ 7-8 ਰੁਪਏ ਪ੍ਰਤੀ ਲੀਟਰ ਵਾਧੂ ਟੈਕਸ ਲਗਾਇਆ ਜਾ ਰਿਹਾ ਹੈ। ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇ ਕੇ ਪੰਜਾਬ ਨੂੰ ਏਡਜ ਦੇ ਮਰੀਜਾਂ ਦੀ ਗਿਣਤੀ ਵਿੱਚ ਇੱਕ ਨੰਬਰ ਤੇ ਪਹੁੰਚਾ ਦਿੱਤਾ ਗਿਆ ਹੈ। ਕਿਸਾਨਾਂ ਨੂੰ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਕਰ ਕੇ ਬਾਦਲ ਦੇ ਮੰਤਰੀ ਨੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਤੇ ਵੱਡਾ ਘੋਟਾਲਾ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਪਿਲਸ ਵਾਲਿਆਂ ਨੂੰ ਗ੍ਰਹਿ ਮੰਤਰੀ ਸੁਖਬੀਰ ਬਾਦਲ ਬਚਾਉਣ ਤੇ ਲੱਗਾ ਹੋਇਆ ਹੈ ਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਹੁਣ ਤੱਕ ਪਛਾਣ ਨਹੀਂ ਕੀਤੀ ਜਾ ਸਕੀ ਹੈ। ਬਾਦਲ ਪਰਿਵਾਰ ਦੀ ਮਾਲਕੀ ਹੇਠ ਚਲ ਰਹੀ ਫਾਸਟਵੇ ਕੇਬਲ ਕੰਪਨੀ ਨੇ ਲੋਕਾਂ ਦੇ ਨਾਲ ਨਾਲ ਛੋਟੇ ਕੇਬਲ ਆਪਰੇਟਰਾਂ ਦਾ ਗਲ ਘੁੱਟ ਦਿੱਤਾ ਹੈ ਤੇ ਹਜਾਰਾਂ ਕਰੋੜਾਂ ਰੁਪਏ ਦੀ ਟੈਕਸ ਚੋਰੀ ਵੀ ਕੀਤੀ ਹੈ।
ਉਨਾਂ ਕਿਹਾ ਕਿ ਜਸਟਿਸ ਕਾਟਜੂ ਨੇ ਆਪਣੇ ਵਾਸਤੇ ਸਰਜਾਰ ਲਫਜ ਦੀ ਵਰਤੋ ਕੀਤੀ ਸੀ ਪਰ ਉਹ ਇਸ ਤੋਂ ਵੀ ਵੱਧ ਹਨ,ਉਨਾਂ ਕਿਹਾ ਕਿ ਟੀਮ ਇਨਸਾਫ ਦੇ ਮੈਂਬਰ ਵੀ ਪੰਜਾਬ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ ਸਰਦਾਰ ਬਣ ਕੇ ਪਿਛਲੇ ਲੰਮੇ ਸਮੇ ਤੋਂ ਲੜ ਰਹੇ ਹਨ। ਬਾਦਲ ਪਰਿਵਾਰ ਦੀ ਸ਼ਹਿ ਤੇ ਰੇਤ ਮਾਫੀਆ ਦਾ ਕਬਜਾ ਹੋਣ ਕਰ ਕੇ ਰੇਤ-ਬਜਰੀ ਨੂੰ 7-8 ਗੁਣਾ ਵੱਧ ਰੇਟ ਤੇ ਵੇਚਿਆ ਜਾ ਰਿਹਾ ਹੈ ਜਿਸ ਦੇ ਖਿਲਾਫ ਉਹ ਗਰੀਬਾਂ ਨੂੰ ਮੁਫਤ ਰੇਤਾ ਵੰਡਣ ਲਈ ਸੱਤਿਆਗ੍ਰਹਿ ਵੀ ਕਰ ਚੁੱਕੇ ਹਨ ਜਿਸ ਕਰ ਕੇ ਗੰਭੀਰ ਧਾਰਾਵਾਂ ਵਾਲੇ ਝੂਠੇ ਕੇਸਾਂ ਹੇਠ ਉਹ ਸਾਥੀਆਂ ਸਮੇਤ ਜੇਲ ਵੀ ਕਈ ਵਾਰ ਜਾ ਚੁੱਕੇ ਹਨ। ਮਾਣਯੋਗ ਕੋਰਟ ਵੱਲੋਂ ਉਨਾਂ ਨੂੰ ਜਮਾਨਤ ਮਿਲਣ ਦੇ ਬਾਵਜੂਦ ਜੇਲ ਦੇ ਗੇਟ ਤੋਂ ਉਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੱਦ ਤਾਂ ਉਦੋਂ ਹੋਈ ਜਦੋਂ ਪਿਲਸ ਦੀ ਇਸ ਵਧੀਕੀ ਦੇ ਖਿਲਾਫ ਮੰਗ ਪੱਤਰ ਦੇਣ ਪਹੁੰਚੇ ਉਨਾਂ ਦੇ ਸਪੁੱਤਰ ਅਜੇਪ੍ਰੀਤ ਸਿੰਘ ਬੈਂਸ ਨੂੰ ਵੀ ਪਿਲਸ ਨੇ ਮੁਕੱਦਮਾ ਦਰਜ ਕਰ ਕੇ ਜੇਲ ਭੇਜ ਦਿੱਤਾ। ਇੰਨਾ ਹੋਣ ਦੇ ਬਾਵਜੂਦ ਵੀ ਉਨਾਂ ਨੇ ਕਦੇ ਹਾਰ ਨਹੀਂ ਮੰਨੀ ਤੇ ਸਰਦਾਰ ਬਣ ਕੇ ਬਾਦਲਾਂ ਦੀ ਸਰਪ੍ਰਸਤੀ ਹੇਠ ਚਲ ਰਹੇ ਕੇਬਲ ਮਾਫੀਆ,ਨਸ਼ਾ ਮਾਫੀਆ,ਭੂ ਮਾਫੀਆ ਖਿਲਾਫ ਲੜਾਈ ਨਿਡਰ ਹੋ ਕੇ ਲੜ ਰਹੇ ਹਨ।
ਉਨਾਂ ਕਿਹਾ ਕਿ ਸੱਚ ਨਾਲ ਖੜਨ ਵਾਲੇ ਮਾਣਯੋਗ ਜਸਟਿਸ ਕਾਟਜੂ ਵਰਗੇ ਮਹਾਨ ਆਗੂਆਂ ਕਰ ਕੇ ਉਨਾਂ ਨੂੰ ਉਮੀਦ ਹੈ ਕਿ ਇੱਕ ਦਿਨ ਬਾਦਲ ਪਰਿਵਾਰ ਵਰਗੇ ਜਾਲਮ ਹਾਕਮਾਂ ਨੂੰ ਕੋਮ ਸਬਕ ਸਿਖਾਏਗੀ ਤੇ ਸਭ ਠੀਕ ਹੋ ਜਾਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article