PUNJABMAILUSA.COM

ਮਾਨਸਾ ‘ਚ ਸਭ ਤੋਂ ਵੱਧ ਪੋਲਿੰਗ 87.34 ਤੇ ਸਭ ਤੋਂ ਘੱਟ ਮੁਹਾਲੀ ‘ਚ 71.97 ਫੀਸਦੀ

ਮਾਨਸਾ ‘ਚ ਸਭ ਤੋਂ ਵੱਧ ਪੋਲਿੰਗ 87.34 ਤੇ ਸਭ ਤੋਂ ਘੱਟ ਮੁਹਾਲੀ ‘ਚ 71.97 ਫੀਸਦੀ

ਮਾਨਸਾ ‘ਚ ਸਭ ਤੋਂ ਵੱਧ ਪੋਲਿੰਗ 87.34 ਤੇ ਸਭ ਤੋਂ ਘੱਟ ਮੁਹਾਲੀ ‘ਚ 71.97 ਫੀਸਦੀ
February 04
22:01 2017

vote
ਮਾਲਵੇ ਦੇ ਜ਼ਿਲਿ੍ਹਆਂ ਵਿਚ ਵੋਟ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਵੱਧ ਰਿਹਾ
ਚੰਡੀਗੜ੍ਹ, 4 ਫਰਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੌਰਾਨ ਰਾਜ ਵਿਚ ਵੋਟ ਪ੍ਰਤੀਸ਼ਤ ਦੁਬਾਰਾ 2012 ਦੀਆਂ ਵਿਧਾਨ ਸਭਾ ਵੋਟਾਂ ਤੱਕ ਪੁੱਜ ਗਈ ਤੇ ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਅੱਜ ਰਾਤ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਰਾਜ ਵਿਚ ਵੋਟਾਂ ਪੈਣ ਦੀ ਪ੍ਰਤੀਸ਼ਤ 78.62 ਪ੍ਰਤੀਸ਼ਤ ਰਹੀ | ਸ਼ਾਮ 5 ਵਜੇ ਤੱਕ ਰਾਜ ਵਿਚ 76.81 ਪ੍ਰਤੀਸ਼ਤ ਵੋਟਾਂ ਪਈਆਂ ਸਨ ਜਦੋਂਕਿ 30906 ਵੋਟਰ ਜੋ ਕਿ 5 ਵਜੇ ਤਕ ਪੋਿਲੰਗ ਬੂਥਾਂ ਦੀਆਂ ਲਾਈਨਾਂ ਵਿਚ ਸਨ, ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ 5 ਵਜੇ ਤੋਂ ਬਾਅਦ ਕੀਤੀ ਗਈ | ਦਿਲਚਸਪ ਗੱਲ ਇਹ ਹੈ ਕਿ ਮਾਨਸਾ ਜ਼ਿਲ੍ਹਾ ਵਿਚ ਵੋਟ ਪੈਣ ਦੀ ਪ੍ਰਤੀਸ਼ਤ 87.34 ਪ੍ਰਤੀਸ਼ਤ ਰਹੀ ਜੋ ਕਿ ਰਾਜ ਭਰ ‘ਚੋਂ ਸਭ ਤੋਂ ਵੱਧ ਸੀ ਅਤੇ ਸਭ ਤੋਂ ਘੱਟ ਵੋਟਾਂ ਦੀ ਪ੍ਰਤੀਸ਼ਤ ਮੁਹਾਲੀ ਜ਼ਿਲ੍ਹੇ ‘ਚ ਰਿਕਾਰਡ ਕੀਤੀ ਗਈ ਜੋ ਕਿ 71.97 ਪ੍ਰਤੀਸ਼ਤ ਸੀ | ਦਿਲਚਸਪ ਗੱਲ ਇਹ ਸੀ ਕਿ ਮਾਲਵਾ ਖੇਤਰ ਜੋ ਪੰਜਾਬ ਦੀਆਂ ਸਰਕਾਰਾਂ ਬਣਾਉਣ ਲਈ ਮਹੱਤਵਪੂਰਨ ਸਮਝਿਆ ਜਾਂਦਾ ਹੈ ਅਤੇ ਜਿਸ ਵਿਚ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ 69 ਵਿਧਾਨ ਸਭਾ ਹਲਕੇ ਹਨ, ਦੇ ਸਰਗਰਮ ਜ਼ਿਲਿ੍ਹਆਂ ਵਿਚ ਵੋਟ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਵੀ ਵੱਧ ਰਹੀ |
ਮੁਕਤਸਰ ਜ਼ਿਲ੍ਹੇ ਵਿਚ 85.25, ਫ਼ਰੀਦਕੋਟ ਵਿਚ 83.67, ਫ਼ਾਜ਼ਿਲਕਾ ਵਿਚ 83.48, ਫਿਰੋਜ਼ਪੁਰ ਵਿਚ 83 ਪ੍ਰਤੀਸ਼ਤ, ਬਠਿੰਡਾ ਵਿਚ 82.39, ਸੰਗਰੂਰ ਵਿਚ 83 ਪ੍ਰਤੀਸ਼ਤ, ਬਰਨਾਲਾ ਵਿਚ 80.4 ਪ੍ਰਤੀਸ਼ਤ, ਫਤਿਹਗੜ੍ਹ ਸਾਹਿਬ 82 ਪ੍ਰਤੀਸ਼ਤ ਤੱਕ ਵੋਟ ਪ੍ਰਤੀਸ਼ਤ ਰਹੀ | ਜਦੋਂ ਕਿ ਮਾਲਵਾ ਦੇ ਕੁੱਝ ਦੂਜੇ ਖੇਤਰਾਂ ਵਿਚ ਵੋਟ ਪ੍ਰਤੀਸ਼ਤ ਘੱਟ ਸੀ ਜਿਨ੍ਹਾਂ ਵਿਚ ਪਟਿਆਲਾ 78.6, ਮੋਗਾ 74 ਪ੍ਰਤੀਸ਼ਤ ਤੇ ਲੁਧਿਆਣਾ 74.56 ਪ੍ਰਤੀਸ਼ਤ, ਰੋਪੜ 79 ਪ੍ਰਤੀਸ਼ਤ ਵੋਟ ਰਿਕਾਰਡ ਕੀਤਾ ਗਿਆ | ਇਸੇ ਤਰ੍ਹਾਂ ਮਾਝੇ ਦੇ ਖੇਤਰ ਵਿਚ ਵੋਟਰਾਂ ਵੱਲੋਂ ਵੋਟਾਂ ਪਾਉਣ ਲਈ ਮਾਲਵੇ ਜਿੰਨਾ ਉਤਸ਼ਾਹ ਨਹੀਂ ਦਿਖਾਇਆ ਗਿਆ ਜਿਸ ਕਾਰਨ ਇਸ ਖੇਤਰ ਵਿਚ ਵੋਟ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਸਾਰੇ ਜ਼ਿਲਿ੍ਹਆਂ ਤੋਂ ਘੱਟ ਰਹੇ | ਪਠਾਨਕੋਟ ਵਿਚ 77.66, ਗੁਰਦਾਸਪੁਰ ਵਿਚ 74.9%, ਅੰਮਿ੍ਤਸਰ ਵਿਚ 75%, ਤਰਨਤਾਰਨ ਵਿਚ 74.6 ਪ੍ਰਤੀਸ਼ਤ ਵੋਟਾਂ ਪਈਆਂ ਜਦੋਂ ਕਿ ਦੁਆਬੇ ਦੇ ਜ਼ਿਲਿ੍ਹਆਂ ਕਪੂਰਥਲਾ ਵਿਚ 74.9%, ਜਲੰਧਰ ਵਿਚ 73.16%, ਹੁਸ਼ਿਆਰਪੁਰ ਵਿਚ 72.78% ਅਤੇ ਨਵਾਂ ਸ਼ਹਿਰ ਵਿਚ 78.6 ਪ੍ਰਤੀਸ਼ਤ ਵੋਟਾਂ ਦਰਜ ਕੀਤੀਆਂ ਗਈਆਂ | ਦਿਲਚਸਪ ਗੱਲ ਇਹ ਹੈ ਕਿ ਇਸ ਚੋਣ ਵਿਚ ਜੋ ਇਕ ਅਹਿਮ ਪਹਿਲੂ ਸਾਹਮਣੇ ਆਇਆ ਹੈ ਉਸ ਅਨੁਸਾਰ ਰਾਜ ਦੇ ਦਿਹਾਤੀ ਵੋਟਰ ਵੱਲੋਂ ਵੋਟਾਂ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ ਜਦੋਂਕਿ ਸ਼ਹਿਰੀ ਖੇਤਰਾਂ ਵਿਚ ਵੋਟਾਂ ਲਈ ਘੱਟ ਉਤਸ਼ਾਹ ਕਾਰਨ ਵੋਟ ਪ੍ਰਤੀਸ਼ਤ ਘੱਟ ਰਿਹਾ | ਮਾਲਵੇ ਦੀਆਂ ਦਿਹਾਤੀ ਸੀਟਾਂ ‘ਤੇ ਵੋਟਾਂ ਦੇ ਪ੍ਰਤੀਸ਼ਤ ਕਾਫੀ ਵੱਧ ਰਹਿਣ ਅਤੇ ਵੋਟਰ ਵੱਲੋਂ ਦਿਖਾਇਆ ਗਿਆ ਉਤਸ਼ਾਹ ਸਿਆਸੀ ਹਲਕਿਆਂ ਲਈ ਬੁਝਾਰਤ ਬਣਿਆ ਹੋੲਆ ਹੈ ਕਿਉਂਕਿ ਕੁੱਝ ਹਲਕਿਆਂ ਵੱਲੋਂ ਇਸ ਨੂੰ ਆਮ ਆਦਮੀ ਪਾਰਟੀ ਦੇ ਹੱਕ ‘ਚ ਪੈਦਾ ਹੋਇਆ ਉਤਸ਼ਾਹ ਦੱਸਿਆ ਜਾ ਰਿਹਾ ਹੈ ਜਦੋਂ ਕਿ ਕੁੱਝ ਹਲਕਿਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿਚਲੇ ਡੇਰਾ ਸਿਰਸਾ ਅਤੇ ਬਿਆਸ ਦੇ ਪ੍ਰਭਾਵ ਕਾਰਨ ਵੱਧ ਵੋਟ ਪ੍ਰਤੀਸ਼ਤ ਰਿਹਾ ਜਦੋਂਕਿ ਕਾਂਗਰਸ ਹਲਕਿਆਂ ਦਾ ਕਹਿਣਾ ਹੈ ਕਿ ਮਾਲਵਾ ਖੇਤਰ ਵਿਚ ਵੱਧ ਵੋਟ ਪ੍ਰਤੀਸ਼ਤ ਕਾਰਨ ਕਾਂਗਰਸ ਨੂੰ ਹਮੇਸ਼ਾਂ ਸਰਕਾਰ ਮਿਲਦੀ ਰਹੀ ਹੈ ਤੇ 2002 ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣ ‘ਚ ਮਾਲਵੇ ਦਾ ਵੱਡਾ ਰੋਲ ਰਿਹਾ ਤੇ ਉਸ ਮੌਕੇ ਵੀ ਮਾਲਵੇ ਦੇ ਵੋਟਰਾਂ ਨੇ ਵੱਧ ਪ੍ਰਤੀਸ਼ਤ ਵੋਟ ਪਾ ਕੇ ਕਾਂਗਰਸ ਨੂੰ ਹਕੂਮਤ ਵਿਚ ਲਿਆਉਂਦਾ ਸੀ ਲੇਕਿਨ ਇਸ ਵੱਧ ਪ੍ਰਤੀਸ਼ਤ ਦਾ ਅਸਲ ਵਿਚ ਲਾਭ ਕਿਸ ਨੂੰ ਹੋਵੇਗਾ ਇਹ ਸਮਾਂ ਹੀ ਦੱਸੇਗਾ | ਇਸੇ ਤਰ੍ਹਾਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮਾਝਾ ਤੇ ਦੁਆਬਾ ਖੇਤਰ ਵਿਚ ਵੋਟਾਂ ਦੀ ਪ੍ਰਤੀਸ਼ਤ ਘੱਟ ਰਹਿਣ ਦਾ ਇਕ ਕਾਰਨ ਇਹ ਵੀ ਰਹਿ ਸਕਦਾ ਹੈ ਕਿ ਇਸ ਖੇਤਰ ਵਿਚ ਸ਼ਹਿਰੀ ਵੋਟਰ ਦੀ ਗਿਣਤੀ ਕਾਫੀ ਹੈ |
ਵਿਧਾਨ ਸਭਾ ਹਲਕਾ ਪੱਧਰ ‘ਤੇ ਰਿਹਾ ਵੋਟ ਪਾਉਣ ਦਾ ਪ੍ਰਤੀਸ਼ਤ—
ਅੰਮਿ੍ਤਸਰ
ਅਜਨਾਲਾ 79%, ਰਾਜਾਸਾਂਸੀ 70, ਮਜੀਠਾ 68, ਜੰਡਿਆਲਾ 74, ਅੰਮਿ੍ਤਸਰ ਉਤਰੀ 63, ਅੰਮਿ੍ਤਸਰ ਪੱਛਮੀ 58, ਅੰਮਿ੍ਤਸਰ ਕੇਂਦਰੀ 66, ਅੰਮਿ੍ਤਸਰ ਪੂਰਬੀ 63, ਅੰਮਿ੍ਤਸਰ ਦੱਖਣੀ 60, ਅਟਾਰੀ 70 ਅਤੇ ਬਾਬਾ ਬਕਾਲਾ 70 ਫੀਸਦੀ |
ਤਰਨਤਾਰਨ
ਤਰਨਤਾਰਨ 72, ਖੇਮਕਰਨ 62, ਭੱਟੀ 75, ਖਡੂਰ ਸਾਹਿਬ 71 ਫੀਸਦੀ
ਗੁਰਦਾਸਪੁਰ
ਗੁਰਦਾਸਪੁਰ 75%, ਦੀਨਾ ਨਗਰ 73, ਕਾਦੀਆਂ 65, ਬਟਾਲਾ 71, ਸ੍ਰੀ ਹਰਗੋਬਿੰਦ ਪੁਰ 67, ਫਤਿਹਗੜ੍ਹ ਚੂੜੀਆਂ 74, ਡੇਰਾ ਬਾਬਾ ਨਾਨਕ 79.
ਪਠਾਨਕੋਟ
ਸੁਜਾਨਪੁਰ 80%, ਪੋਹਾ 77, ਪਠਾਨਕੋਟ 76 ਫੀਸਦੀ |
ਕਪੂਰਥਲਾ
ਭੁਲੱਥ 74%, ਕਪੂਰਥਲਾ 75%, ਸੁਲਤਾਨਪੁਰ ਲੋਧੀ 78%, ਫਗਵਾੜਾ 66%
ਜਲੰਧਰ
ਫਿਲੌਰ 71 %, ਨਕੋਦਰ 77, ਸ਼ਾਹਕੋਟ 70, ਕਰਤਾਰਪੁਰ 74, ਜਲੰਧਰ ਕੈਂਟ 68, ਜਲੰਧਰ ਪਛਮੀ 72, ਜਲੰਧਰ ਕੇਂਦਰੀ 67 ਤੇ ਜਲੰਧਰ ਉਤਰੀ 72 ਤੇ ਆਦਮਪੁਰ 74 ਫੀਸਦੀ |
ਹੁਸ਼ਿਆਰਪੁਰ
ਮੁਕੇਰੀਆਂ 71%, ਦਸੂਹਾ 70%, ਉੜਮੜ 74%, ਸ਼ਾਮ ਚੁਰਾਸੀ 75, ਹੁਸ਼ਿਆਰਪੁਰ 49%, ਚੱਬੇਵਾਲ 63%, ਗੜ੍ਹਸ਼ੰਕਰ 74 ਫੀਸਦੀ |
ਸ਼ਹੀਦ ਭਗਤ ਸਿੰਘ ਨਗਰ
ਬੰਗਾ 77%, ਨਵਾਂਸ਼ਹਿਰ 76 , ਬਲਾਚੌਰ 72 ਫੀਸਦੀ |
ਰੋਪੜ
ਅਨੰਦਪੁਰ ਸਾਹਿਬ 73%, ਰੂਪਨਗਰ 74, ਚਮਕੌਰ ਸਾਹਿਬ 68 ਫੀਸਦੀ |
ਸਾਹਿਬਜਾਦਾ ਅਜੀਤ ਸਿੰਘ ਨਗਰ
ਖਰੜ 73%, ਮੋਹਾਲੀ 66, ਡੇਰਾਬਸੀ 69 ਫੀਸਦੀ |
ਫਤਿਹਗੜ੍ਹ ਸਾਹਿਬ
ਬਸੀਪਠਾਣਾ 77%, ਫਤਿਹਗੜ੍ਹ ਸਾਹਿਬ 84 ਤੇ ਅਮਲੋਹ 81 ਫੀਸਦੀ |
ਲੁਧਿਆਣਾ
ਖੰਨਾ 78%, ਸਮਰਾਲਾ 81, ਸਾਹਨੇਵਾਲ 76, ਲੁਧਿਆਣਾ ਪੂਰਬੀ 71, ਲੁਧਿਆਣਾ ਦੱਖਣੀ 68, ਆਤਮ ਨਗਰ 62, ਲੁਧਿਆਣਾ ਕੇਂਦਰੀ 69, ਲੁਧਿਆਣਾ ਪੱਛਮੀ 69, ਲੁਧਿਆਣਾ ਉਤਰੀ 68, ਗਿੱਲ 78, ਪਇਲ 80, ਦਾਖਾ 82, ਰਾਏਕੋਟ 76 ਤੇ ਜਗਰਾਓਾ 76 ਫੀਸਦੀ |
ਮੋਗਾ
ਨਿਹਾਲਸਿੰਘ ਵਾਲਾ 78, ਬਾਘਾਪੁਰਾਣਾ 75, ਮੋਗਾ 67, ਧਰਮਕੋਟ 82 ਫੀਸਦੀ |
ਫਿਰੋਜ਼ਪੁਰ
ਜ਼ੀਰਾ 85, ਫਿਰੋਜ਼ਪੁਰ ਸਿਟੀ 71, ਫਿਰੋਜ਼ਪੁਰ ਦਿਹਾਤੀ 83, ਗੁਰੂ ਹਰਸਹਾਏ 84 ਫੀਸਦੀ |
ਫਾਜ਼ਿਲਕਾ
ਜਲਾਲਾਬਾਦ 86, ਫਾਜ਼ਿਲਕਾ 80, ਅੰਬੋਹਰ 76, ਬੱਲੂਆਣਾ 83 ਫੀਸਦੀ |
ਮੁਕਤਸਰ
ਲੰਬੀ 78, ਗਿਦੜ੍ਹਬਾਹਾ 87, ਮਲੌਟ 81 ਫੀਸਦੀ, ਮੁਕਤਸਰ 78 ਫੀਸਦੀ |
ਫਰੀਦਕੋਟ
ਫਰੀਦਕੋਟ 79, ਕੋਟਕਪੁਰਾ 79, ਜੈਤੋਂ 83 ਫੀਸਦੀ |
ਬਠਿੰਡਾ
ਰਾਮਪੁਰਾ ਫੂਲ 75%, ਭੁਚੋ ਮੰਡੀ 84, ਬਠਿੰਡਾ ਸ਼ਹਿਰੀ 73, ਬਠਿੰਡਾ ਦਿਹਾਤੀ 72, ਤਲਵੰਡੀ ਸਾਬੋ 71 ਤੇ ਮੌੜ 85 ਫੀਸਦੀ |
ਮਾਨਸਾ
ਮਾਨਸਾ 84%, ਸਰਦੂਲਗੜ੍ਹ 88, ਬੁਢਲਾਡਾ 85 ਫੀਸਦੀ |
ਸੰਗਰੂਰ
ਲਹਿਰਾ 83%, ਦਿੜ੍ਹਬਾ 84, ਸੁਨਾਮ 84, ਮਲੇਰਕੋਟਲਾ 85, ਅਮਰਗੜ੍ਹ 83, ਧੂਰੀ 82, ਸੰਗਰੂਰ 80 ਫੀਸਦੀ |
ਬਰਨਾਲਾ
ਭਦੌੜ 83%, ਬਰਨਾਲਾ 76, ਮਹਿਲਕਲਾਂ 82 ਫੀਸਦੀ |
ਪਟਿਆਲਾ
ਨਾਭਾ 82%, ਪਟਿਆਲਾ ਦਿਹਾਤੀ 72, ਰਾਜਪੁਰਾ 78, ਘਨੌਰ 81, ਸਨੌਰ 78, ਪਟਿਆਲਾ 67, ਸਮਾਣਾ 83 ਤੇ ਸ਼ੁਤਰਾਣਾ 80 ਫੀਸਦੀ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article