PUNJABMAILUSA.COM

‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਜਿਸ ‘ਤੇ 70 ਤੋਂ ਵੱਧ ਬੱਚੇ ਕਰਦੇ ਹਨ ਜ਼ਿੰਦਗੀ ਭਰ ਦਾ ਅਸਲ ‘ਟ੍ਰਸਟ’

‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਜਿਸ ‘ਤੇ 70 ਤੋਂ ਵੱਧ ਬੱਚੇ ਕਰਦੇ ਹਨ ਜ਼ਿੰਦਗੀ ਭਰ ਦਾ ਅਸਲ ‘ਟ੍ਰਸਟ’

‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਜਿਸ ‘ਤੇ 70 ਤੋਂ ਵੱਧ ਬੱਚੇ ਕਰਦੇ ਹਨ ਜ਼ਿੰਦਗੀ ਭਰ ਦਾ ਅਸਲ ‘ਟ੍ਰਸਟ’
March 11
14:55 2018

-ਸੰਚਾਲਕਾ ਬੀਬੀ ਸੋਹਨਜੀਤ ਕੌਰ ਦੀ ਇਥੇ ਲਵਾਰਿਸਾਂ ਸੰਗ ਪੜ੍ਹੀ ਬੇਟੀ ਹਰਮਨਪ੍ਰੀਤ ਕੌਰ ਨੂੰ ਨਿਊਜ਼ੀਲੈਂਡ ਤੋਂ ਵਾਪਿਸ ਪਰਤਣ ‘ਤੇ ਬੱਚੇ ਚਿੰਬੜੇ
ਔਕਲੈਂਡ, 11 ਮਾਰਚ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਨੇੜੇ ਪਟਿਆਲਾ ਵਿਖੇ ਇਸ ਵੇਲੇ 70 ਦੇ ਕਰੀਬ (5 ਸਾਲ ਤੋਂ 27 ਸਾਲ) ਦੇ ਦੁਨਿਆਵੀ ਤੌਰ ‘ਤੇ ਲਾਵਾਰਿਸ ਕਹਾਉਂਦੇ ਬੱਚੇ ਪੜ੍ਹਦੇ ਹਨ। ਇਹ ਬੱਚੇ ਆਪਣੀ ਜ਼ਿੰਦਗੀ ਦਾ ਵਿਸ਼ਵਾਸ (ਟ੍ਰਸਟ) ਇਕ ਟ੍ਰਸਟ ਉਤੇ ਰੱਖ ਇਕ ਤਰ੍ਹਾਂ ਨਾਲ ਸਿੱਖ ਵਿਰਸੇ ਦੇ ਬੂਟਿਆਂ ਵਾਂਗ ਮਹਿਕ ਰਹੇ ਹਨ। ਦੁਨੀਆ ਦਾ ਹਰ ਸੁੱਖ ਮਾਨਣ ਵਾਲੇ ਸਿੱਖ ਪਰਿਵਾਰਾਂ ਦੇ ਬੱਚੇ ਭਾਵੇਂ ਅਰਦਾਸ ਦੇ ਵਿਚ ਸਿੱਖੀ ਦਾਨ ਮੰਗਦੇ ਹੋਣ ਪਰ ਉਹ ਲੈਣ ਦੀ ਕੋਸ਼ਿਸ ਨਹੀਂ ਕਰਦੇ। ਦੂਜੇ ਪਾਸੇ ਇਹ ਗਰੀਬ ਅਤੇ ਮਾਪਿਆਂ ਤੋਂ ਵਿਛੜੇ ਜਾਂ ਅਜਿਹੇ ਹੀ ਹਾਲਾਤਾਂ ਦੇ ਵਿਚੋਂ ਬਚਪਨ ਗੁਆਉਣ ਵਾਲੇ ਬੱਚੇ ਅਜਿਹਾ ਸਹਾਰਾ ਘਰਾਂ ਦੇ ਵਿਚੋਂ ਅਮੀਰ ਸਿੱਖੀ ਵਿਰਸਾ ਲੈ ਕੇ ਸ਼ਹਿਨਸ਼ਾਹ ਮਹਿਸੂਸ ਕਰਦੇ ਹਨ।
1986 ਦੇ ਵਿਚ ਖਾੜਕੂ ਪਰਿਵਾਰਾਂ ਦੇ ਬੱਚਿਆਂ ਤੋਂ ਸ਼ੁਰੂ ਹੋਇਆ ਇਹ ਮਿਸ਼ਨ ਬੀਬੀ ਸੋਹਨਜੀਤ ਕੌਰ ਨੇ ਆਪਣੇ ਬੱਚਿਆਂ ਦੀ ਦੁੱਖ ਭਰੀ ਕਹਾਣੀ ਬਾਅਦ ਸ਼ੁਰੂ ਕੀਤਾ ਸੀ ਅਤੇ ਹੁਣ ਹਿ ਟ੍ਰਸਟ 10+2 ਤੱਕ ਸਕੂਲ ਚਲਾ ਰਿਹਾ ਹੈ। ਇਸ ਸਕੂਲ ਦੇ ਵਿਚੋਂ ਹੁਣ ਤੱਕ ਹਜ਼ਾਰਾਂ ਬੱਚੇ ਸਿੱਖੀ ਸਰੂਪ ਦੇ ਵਿਚ ਰਹਿ ਪੜ੍ਹ ਚੁੱਕੇ ਹਨ। ਇਸੇ ਸਕੂਲ ਦੇ ਵਿਚੋਂ 10+2, ਮਹਿੰਦਰਾ ਕਾਲਜ ਤੋਂ ਗ੍ਰੇਜੂਏਸਨ, ਐਮ.ਬੀ.ਏ. ਸੀ.ਐਮ. ਟੀ. ਕਾਲਜ਼ ਪਟਿਆਲਾ ਅਤੇ ਫਿਰ ਨਿਊਜ਼ੀਲੈਂਡ ਆ ਕੇ ਬਿਜਨਸ ਲੈਵਲ-7 ਦਾ ਡਿਪਲੋਮਾ ਕਰਕੇ ਬੀਤੇ ਸ਼ਨੀਵਾਰ ਵਾਪਿਸ ਪਰਤੀ ਹਰਮਨਪ੍ਰੀਤ ਕੌਰ ਨੇ ਜੋ ਇਨ੍ਹਾਂ ਲਾਵਾਰਿਸ ਬੱਚਿਆਂ ਕੋਲੋਂ ਪਿਆਰ ਕਬੂਲਿਆ ਉਸਦੀ ਕੀਮਤ ਸ਼ਾਇਦ ਕੋਈ ਨਹੀਂ ਦੇ ਸਕਦਾ। ਅੱਜ ਫੋਨ ਉਤੇ ਉਸਨੇ ਸਾਰਾ ਤਜ਼ਰਬਾ ਸਾਂਝਾ ਕੀਤਾ। ਉਸਨੇ ਦੱਸਿਆ ਕਿ ਇਨ੍ਹਾਂ ਲਾਵਾਰਿਸ ਬੱਚਿਆਂ ਨੂੰ ਜਿਵੇਂ ਕੋਈ ਗਵਾਚੀ ਹੋਈ ਪਿਆਰ ਵੰਡਣ ਵਾਲੀ ਮਸ਼ੀਨ ਮਿਲ ਗਈ ਹੋਵੇ, ਉਹ ਸਾਰੇ ਬੱਚੇ ਮੇਰੇ ਨਾਲ ਆ ਕੇ ਚਿੰਬੜ ਗਏ। ਕਿਸੇ ਨੇ ਕਾਰਡ ਬਣਾਇਆ, ਕਿਸੇ ਨੇ ਫੁੱਲ ਲਿਆਂਦੇ, ਕਿਸੀ ਨੇ ਪੁਰਾਣੀਆਂ ਪੈਂਸਿਲਾ ਹੀ ਰੈਪ ਕਰਕੇ ਦਿੱਤੀਆਂ ਅਤੇ ਕਿਸੀ ਨੇ ਕੁਛ ਤੇ ਕਿਸੀ ਨੇ ਕੁਛ। ਹਰਮਨਪ੍ਰੀਤ ਕੌਰ ਨੇ ਬੱਚਿਆਂ ਲਈ ਚਾਕਲੇਟ, ਚਿਪਸ ਅਤੇ ਇਸ ਤਰ੍ਹਾਂ ਦਾ ਕਾਫੀ ਕੁਝ ਵੰਡਿਆ ਅਤੇ ਅੱਜ ਸਾਰੇ ਬੱਚਿਆਂ ਨੂੰ ਪੇਸਟਰੀਆਂ ਖੁਆਈਆਂ। ਇਸ ਦੌਰਾਨ ਬੱਚਿਆਂ ਦੀ ਜੋ ਖੁਸ਼ੀ ਸੀ ਉਸਦਾ ਕੋਈ ਮੇਲ ਨਹੀਂ ਹੋ ਸਕਦਾ। ਜਦੋਂ ਮੈਂ ਇਸ ਕੁੜੀ ਨੂੰ ਪੁੱਛਿਆ ਛੋਟੇ ਬੱਚੇ ਜਦੋਂ ਤੁਹਾਡੇ ਕੋਲ ਆ ਕੇ ਚਿੰਬੜ ਗਏ ਤਾਂ ਤੁਸੀਂ ਕੀ ਮਹਿਸੂਸ ਕੀਤਾ? ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਨੂੰ ਆਪਣੇ ਪਾਲੇ ਹੋਏ ਬੱਚੇ ਮਿਲ ਗਏ ਹੋਣ ਤੇ ਉਹ ਇਕ ਦੂਜੇ ਨੂੰ ਪਿਛੇ ਹਟਾ ਕੇ ਮੈਨੂੰ ਗਲੇ ਲਗਾਉਣ ਲਈ ਕਹਿ ਰਹੇ ਹੋਣ। ਇਕ ਤਰ੍ਹਾਂ ਮੇਲੇ ਵਰਗਾ ਮਾਹੌਲ ਬਣ ਗਿਆ ਸੀ, ਜ਼ਿੰਦਗੀ ਦੇ ਇਹ ਪਲ ਸ਼ਾਇਦ ਕਿਸਮਤ ਵਾਲਿਆਂ ਨੂੰ ਹੀ ਮਿਲ ਸਕਦੇ ਹਨ।
ਸਿਜਦਾ ਹੈ ਅਜਿਹੀਆਂ ਸਖਸ਼ੀਅਤਾਂ ਨੂੰ ਜਿਹੜੀਆਂ ਸੰਗਤ ਦੇ ਸਹਿਯੋਗ ਦੇ ਨਾਲ ਆਪਣਾ ਸਾਰਾ ਜੀਵਨ ਗਰੀਬ ਅਤੇ ਲਾਵਿਰਸ ਬੱਚਿਆਂ ਦੀ ਪੜ੍ਹਾਈ-ਲਿਖਾਈ ਵਾਲੇ ਪਾਸੇ ਲਾ ਕੇ ਉਨ੍ਹਾਂ ਨੂੰ ਸਿੱਖੀ ਸਰੂਪ ਦੇ ਵਿਚ ਕਾਇਮ ਰਹਿਣ ਦਾ ਸੰਦੇਸ਼ ਵੀ ਵੰਡ ਰਹੀਆਂ ਹਨ। ਅਜਿਹੀਆਂ ਸਖਸ਼ੀਅਤਾਂ ਨੂੰ ਆਪਣਾ ਦੁਖਭਰਿਆ ਜੀਵਨ ਪੜ੍ਹ ਕੇ ਇੰਝ ਲਗਦਾ ਹੈ ਜਿਵੇਂ ਨਵੀਂ ਕਹਾਵਤ ਇਸ ਤਰ੍ਹਾਂ ਹੋਵੇ ਕਿ ‘ਮਹਿਕਦੇ ਬਾਗਾਂ ਦੇ ਉਜੜੇ ਮਾਲੀ’। ਇਥੇ ਬੁਹਤੇ ਬੱਚੇ-ਬੱਚੀਆਂ ਉਹ ਹਨ ਜਿਨ੍ਹਾਂ ਦੀਆਂ ਮਾਵਾਂ ਨਹੀਂ ਹਨ ਅਤੇ ਕਈਆਂ ਦੇ ਪਿਤਾ ਨਹੀਂ ਹਨ। ਅਜਿਹੀਆਂ ਸਖਸ਼ੀਅਤਾਂ

About Author

Punjab Mail USA

Punjab Mail USA

Related Articles

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article