PUNJABMAILUSA.COM

ਮਾਈਨਿੰਗ ਵਿਭਾਗ ਦੀ ਅਫ਼ਸਰਸ਼ਾਹੀ ਨੂੰ ਪੈ ਸਕਦੀ ਹੈ ਗੜਬੜੀਆਂ ਦੀ ਮਾਰ

ਮਾਈਨਿੰਗ ਵਿਭਾਗ ਦੀ ਅਫ਼ਸਰਸ਼ਾਹੀ ਨੂੰ ਪੈ ਸਕਦੀ ਹੈ ਗੜਬੜੀਆਂ ਦੀ ਮਾਰ

ਮਾਈਨਿੰਗ ਵਿਭਾਗ ਦੀ ਅਫ਼ਸਰਸ਼ਾਹੀ ਨੂੰ ਪੈ ਸਕਦੀ ਹੈ ਗੜਬੜੀਆਂ ਦੀ ਮਾਰ
October 11
10:02 2017

ਚੰਡੀਗੜ੍ਹ, 11 ਅਕਤੂਬਰ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਰੇਤ ਖੱਡਾਂ ਦੀ ਬੋਲੀ ਦੀ ਜਾਂਚ ਲਈ ਬਣਾਏ ਨਾਰੰਗ ਕਮਿਸ਼ਨ ਦੀ ਰਿਪੋਰਟ ਅਨੁਸਾਰ ਗੜਬੜੀਆਂ ਦੀ ਮਾਰ ਸਿੰਜਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਥਾਂ ਮਾਈਨਿੰਗ ਵਿਭਾਗ ਦੀ ਅਫ਼ਸਰਸ਼ਾਹੀ ਨੂੰ ਪੈ ਸਕਦੀ ਹੈ। ਜਸਟਿਸ ਜੇ.ਐੱਸ. ਨਾਰੰਗ ਦੀ ਅਗਵਾਈ ਹੇਠ ਬਣੇ ਕਮਿਸ਼ਨ ਦੀ ਰਿਪੋਰਟ ‘ਚ ਜਿੱਥੇ ਇਹ ਗੱਲ ਸਾਫ਼ ਲਿਖੀ ਹੈ ਕਿ ਮਾਈਨਿੰਗ ਦੀਆਂ ਸੈਦਪੁਰ ਖੁਰਦ ਅਤੇ ਮਹਿਦੀਪੁਰ ਖੱਡਾਂ ਦੀ ਬੋਲੀ ਦੌਰਾਨ ਨਿਰਧਾਰਿਤ ਸ਼ਰਤਾਂ 5, 22 ਤੇ 25 ਦੀ ਖੁੱਲ੍ਹ ਕੇ ਉਲੰਘਣਾ ਹੋਈ ਹੈ, ਉੱਥੇ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਇਸ ਮਾਮਲੇ ਵਿਚ ਸ਼੍ਰੀ ਰਾਣਾ ਨੇ ਕਿਸੇ ਤਰ੍ਹਾਂ ਦਾ ਸਿਆਸੀ ਰਸੂਖ਼ ਵਰਤਣ ਦਾ ਯਤਨ ਨਹੀਂ ਕੀਤਾ। ਇਸ ਤੋਂ ਸੰਕੇਤ ਮਿਲਦੇ ਹਨ ਕਿ ਸ਼ਰਤਾਂ ਦੀ ਉਲੰਘਣਾ ਕਰਨ ਦਾ ਖ਼ਾਮਿਆਜ਼ਾ ਹੁਣ ਅਫ਼ਸਰਸ਼ਾਹੀ ਨੂੰ ਭੁਗਤਣਾ ਪਵੇਗਾ। ਰਿਪੋਰਟ ਅਨੁਸਾਰ ਸ਼੍ਰੀ ਰਾਣਾ ਦੇ ਸਾਬਕਾ ਮੁਲਾਜ਼ਮਾਂ ਅਮਿਤ ਬਹਾਦਰ ਅਤੇ ਕੁਲਵਿੰਦਰ ਪਾਲ ਸਿੰਘ ਨੇ ਮੰਨਿਆ ਹੈ ਕਿ ਭਾਵੇਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸੈਦਪੁਰ ਖੁਰਦ ਅਤੇ ਮਹਿਦੀਪੁਰ ਦੀਆਂ ਖੱਡਾਂ ਦੀ ਬੋਲੀ ਉਨ੍ਹਾਂ ਦੇ ਨਾਮ ਅਲਾਟ ਕਰਨ ਲਈ ‘ਸਰਟੀਫਿਕੇਟ ਆਫ਼ ਅਪਰੂਵਲ’ ਜਾਰੀ ਕੀਤੇ ਹਨ, ਪਰ ਇਸ ਬੋਲੀ ਦੌਰਾਨ ਉਨ੍ਹਾਂ ਦੋਵਾਂ ਦੇ ਖਾਤੇ ਵਿਚੋਂ ਇੱਕ ਧੇਲਾ ਵੀ ਸਰਕਾਰ ਕੋਲ ਜਮ੍ਹਾਂ ਨਹੀਂ ਕਰਵਾਇਆ ਗਿਆ। ਅਮਿਤ ਬਹਾਦਰ ਤੇ ਕੁਲਵਿੰਦਰ ਪਾਲ ਸਿੰਘ ਦੇ ਇਨ੍ਹਾਂ ਬਿਆਨਾਂ ਅਤੇ ਦੋਵਾਂ ਖੱਡਾਂ ਲਈ ਜਮ੍ਹਾਂ ਕਰਵਾਈ ਕਰੋੜਾਂ ਦੀ ਰਕਮ ਸੰਜੀਤ ਰੰਧਾਵਾ ਅਤੇ ਸਾਹਿਲ ਸਿੰਗਲਾ ਦੇ ਖਾਤਿਆਂ ਵਿਚੋਂ ਸਰਕਾਰ ਕੋਲ ਜਮ੍ਹਾਂ ਹੋਣ ਕਾਰਨ ‘ਸਰਟੀਫਿਕੇਟ ਆਫ਼ ਅਪਰੂਵਲ’ ਇਨ੍ਹਾਂ ਦੋਵਾਂ ਨੂੰ ਜਾਰੀ ਕਰਨ ਵਾਲੇ ਅਧਿਕਾਰੀਆਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਕਮਿਸ਼ਨ ਨੇ ਰਿਪੋਰਟ ਵਿਚ ਸਪੱਸ਼ਟ ਕੀਤਾ ਹੈ ਕਿ ਅਮਿਤ ਬਹਾਦਰ ਅਤੇ ਕੁਲਵਿੰਦਰ ਪਾਲ ਸਿੰਘ ਨੇ ਖੱਡਾਂ ਦੀ ਬੋਲੀ ਨਿਯਮਾਂ ਤੋਂ ਉਲਟ ਆਪਣੇ ਨਿੱਜੀ ਨਾਵਾਂ ਦੇ ਆਧਾਰ ‘ਤੇ ਲਾਈ ਹੈ, ਜਦੋਂਕਿ ਦੂਜੇ ਪਾਸੇ ਇਨ੍ਹਾਂ ਦੋਵਾਂ ਨੂੰ ਮੈਸਰਜ਼ ਰਾਜਬੀਰ ਐਂਟਰਪ੍ਰਾਈਜਿਜ ਮੁਹਾਲੀ ਕੰਪਨੀ ਵਿਚ ਭਾਈਵਾਲ ਦਿਖਾਇਆ ਗਿਆ ਹੈ। ਰਿਪੋਰਟ ਵਿਚ ਸਪੱਸ਼ਟ ਹੈ ਕਿ ਕੰਪਨੀ ਦਾ ਅੱਜ ਤੱਕ ਕੋਈ ਸਾਂਝਾ ਖਾਤਾ ਨਹੀਂ ਹੈ ਅਤੇ ਸਰਕਾਰੀ ਖ਼ਜ਼ਾਨੇ ਵਿਚ ਰਕਮ ਸੰਜੀਤ ਰੰਧਾਵਾ ਅਤੇ ਸਾਹਿਲ ਸਿੰਗਲਾ ਦੇ ਖਾਤਿਆਂ ਵਿਚੋਂ ਜਮ੍ਹਾਂ ਹੋਈ ਹੈ। ਰਾਜਬੀਰ ਐਂਟਰਪ੍ਰਾਈਜਿਜ ਦੀ ਕੰਪਨੀ ‘ਚ ਕੁਲਵਿੰਦਰ ਪਾਲ ਸਿੰਘ ਅਤੇ ਅਮਿਤ ਬਹਾਦਰ ਦਾ ਪੰਜ-ਪੰਜ ਫ਼ੀਸਦੀ ਹਿੱਸਾ ਦਿਖਾਇਆ ਗਿਆ ਹੈ। ਕਮਿਸ਼ਨ ਨੇ ਰਿਪੋਰਟ ਵਿਚ ਕਿਹਾ ਹੈ ਕਿ ਅਮਿਤ ਅਤੇ ਕੁਲਵਿੰਦਰ ਨੂੰ ਜਿੱਥੇ ਬੋਲੀ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਬਣਦੀ ਸੀ, ਉੱਥੇ ‘ਸਰਟੀਫਿਕੇਟ ਆਫ਼ ਅਪਰੂਵਲ’ ਵੀ ਉਨ੍ਹਾਂ ਦੇ ਨਾਮ ‘ਤੇ ਜਾਰੀ ਨਹੀਂ ਕੀਤਾ ਜਾ ਸਕਦਾ ਸੀ, ਕਿਉਂਕਿ ਇਨ੍ਹਾਂ ਖੱਡਾਂ ਦੀ ਬੋਲੀ ਲਈ ਬਣਦੀ ਰਾਸ਼ੀ ਸੰਜੀਤ ਰੰਧਾਵਾ ਅਤੇ ਸਾਹਿਲ ਸਿੰਗਲਾ ਦੇ ਖਾਤਿਆਂ ਵਿਚੋਂ ਸਰਕਾਰੀ ਖ਼ਜ਼ਾਨੇ ‘ਚ ਜਮ੍ਹਾਂ ਹੋਈ ਹੈ। ਰਿਪੋਰਟ ਅਨੁਸਾਰ ਇਥੇ ਕੇਵਲ ਕਿਸੇ ਵਲੋਂ ਉਚੀ ਬੋਲੀ ਦੇਣ ਦਾ ਸਵਾਲ ਨਹੀਂ ਸੀ, ਸਗੋਂ ਨਿਯਮਾਂ ਦੀ ਪਾਲਣਾ ਹੋਣੀ ਵੀ ਜਰੂਰੀ ਸੀ। ਕਮਿਸ਼ਨ ਨੇ ਕਿਹਾ ਕਿ ਇਸ ਤੋਂ ਸਾਫ ਹੋ ਗਿਆ ਹੈ ਕਿ ਅਮਿਤ ਤੇ ਕੁਲਵਿੰਦਰ ਮਹਿਜ਼ ਸੰਜੀਤ ਤੇ ਸਾਹਿਲ ਦੇ ਫਰੰਟਮੈਨ ਹੀ ਸਨ। ਮਜ਼ੇਦਾਰ ਗੱਲ ਇਹ ਹੈ ਕਿ ਕਮਿਸ਼ਨ ਕੋਲ ਅਮਿਤ ਅਤੇ ਕੁਲਵਿੰਦਰ ਨੇ ਮੰਨਿਆ ਹੈ ਕਿ ਉਨ੍ਹਾਂ ਕੋਲ ਮਾਈਨਿੰਗ ਦਾ ਕੋਈ ਤਜ਼ਰਬਾ ਨਹੀਂ ਹੈ। ਅਮਿਤ ਨੇ ਤਾਂ ਇਥੋਂ ਤੱਕ ਕਿਹਾ ਕਿ ਉਸ ਨੂੰ ਅੰਗਰੇਜ਼ੀ ਦੀ ਤਾਂ ਕੋਈ ਸਮਝ ਨਹੀਂ ਹੈ ਅਤੇ ਉਸ ਨੇ ਬੋਲੀ ਲਈ ਲੋੜੀਂਦੇ ਡਿਜ਼ੀਟਲ ਦਸਤਖਤ ਵੀ ਸਾਹਿਲ ਤੇ ਸੰਜੀਤ ਦੀ ਮਦਦ ਨਾਲ ਹੀ ਕੀਤੇ ਹਨ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article