ਮਾਈਕਲ ਜੈਕਸਨ ਦਾ ਨੇਵਰਲੈਂਡ ਰੈਂਚ 22 ਮਿਲੀਅਨ ਡਾਲਰ ਵਿੱਚ ਵਿਕਿਆ

78
Share

ਫਰਿਜ਼ਨੋ (ਕੈਲੀਫੋਰਨੀਆਂ), 27 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆਂ ‘ਚ ਸਥਿਤ ਮਾਈਕਲ ਜੈਕਸਨ ਦੀ ਮਸ਼ਹੂਰ ਜਾਇਦਾਦ ਨੇਵਰਲੈਂਡ ਰੈਂਚ ਅਖੀਰ ਵਿਕ ਗਈ ਹੈ।ਅਮਰੀਕੀ ਪੌਪ ਸਟਾਰ ਦੀ ਮੌਤ ਤੋਂ ਤਕਰੀਬਨ 10 ਸਾਲ ਬਾਅਦ ਜੈਕਸਨ ਦੇ ਸਾਬਕਾ ਪਰਿਵਾਰਕ ਦੋਸਤ ਅਰਬਪਤੀ ਨਿਵੇਸ਼ਕ ਰੋਨ ਬੁਰਕਲ,ਨੇ ਹਾਲ ਹੀ ਵਿੱਚ 2,700 ਏਕੜ (1,100 ਹੈਕਟੇਅਰ) ਵਿੱਚ ਫੈਲੀ ਇਸ ਜਾਇਦਾਦ ਨੂੰ ਖਰੀਦਿਆ ਹੈ। ਵਾਲ ਸਟ੍ਰੀਟ ਜਰਨਲ ਦੇ ਅਨੁਸਾਰ ਜਨਤਕ ਰਿਕਾਰਡਾਂ ਅਨੁਸਾਰ ਇਹ ਪ੍ਰਾਪਰਟੀ 22 ਮਿਲੀਅਨ ਡਾਲਰ ਵਿੱਚ ਵੇਚੀ ਗਈ ਹੈ ਜਿਸਦੀ ਕੀਮਤ 2016 ਵਿੱਚ 100 ਮਿਲੀਅਨ ਡਾਲਰ ਅਤੇ 2017 ਵਿੱਚ ਘਟ ਕੇ 67 ਮਿਲੀਅਨ ਡਾਲਰ ਤੇ ਆ ਗਈ ਸੀ। ਬੁਰਕਲ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰੋਬਾਰੀ ਨੇ ਜਾਇਦਾਦ  ਨੂੰ ਲੈਂਡ ਬੈਂਕਿੰਗ ਦੇ ਮੌਕੇ ਲਈ ਲਿਆ ਹੈ। ਬਰਕਲ ਨੇ ਕਿਸੇ ਹੋਰ ਜਗ੍ਹਾ ਨੂੰ ਵੇਖਦੇ ਹੋਏ ਇਸ ਜਾਇਦਾਦ ਨੂੰ ਧਿਆਨ ਵਿੱਚ ਕੀਤਾ ਅਤੇ ਵਿਕਰੀ ‘ਤੇ ਮੋਹਰ ਲਗਾਉਣ ਲਈ ਰੀਅਲ ਅਸਟੇਟ ਨਿਵੇਸ਼ ਕੰਪਨੀ ਕਲੋਨੀ ਕੈਪੀਟਲ ਐਲ ਐਲ ਸੀ ਦੇ ਸੰਸਥਾਪਕ ਟੌਮ ਬੈਰਕ ਨਾਲ ਸੰਪਰਕ ਕੀਤਾ। ਜੈਕਸਨ ਨੇ ਸੰਨ 1988 ਵਿੱਚ ਲਾਸ ਏਂਜਲਸ ਤੋਂ ਲਗਭਗ 120 ਮੀਲ (193 ਕਿਲੋਮੀਟਰ) ਉੱਤਰ ‘ਚ ਸੈਂਟਾ ਬਾਰਬਰਾ ਦੇ ਨੇੜ ਲੋਸ ਓਲਿਵੋਸ ਵਿੱਚ 19.5 ਮਿਲੀਅਨ ਡਾਲਰ ਕੀਮਤ ਨਾਲ ਇਹ ਜਾਇਦਾਦ ਖਰੀਦੀ ਸੀ। ਲੱਗਭਗ 12,500 ਵਰਗ ਫੁੱਟ ਮੁੱਖ ਨਿਵਾਸ ਅਤੇ ਇੱਕ 3,700 ਵਰਗ ਫੁੱਟ ਪੂਲ ਘਰ ਤੋਂ ਇਲਾਵਾ  ,ਇਸ ਜਾਇਦਾਦ ਦੀ ਅਲੱਗ ਇਮਾਰਤ ਵਿੱਚ ਇੱਕ 50 ਸੀਟਾਂ ਵਾਲਾ ਫਿਲਮ ਥੀਏਟਰ ਅਤੇ ਇੱਕ ਡਾਂਸ ਸਟੂਡੀਓ ਵੀ ਮੌਜੂਦ ਹੈ।ਇਸ ਪ੍ਰਾਪਰਟੀ ਦਾ ਨਵਾਂ ਮਾਲਕ ਬੁਰਕਲ ਸੋਹੋ ਹਾਊਸ ਦਾ ਸ਼ੇਅਰ ਧਾਰਕ ਅਤੇ ਨਿਵੇਸ਼ ਫਰਮ ਯੂਕਾਇਪਾ ਦਾ ਸਹਿ-ਬਾਨੀ ਹੈ,ਜਿਸ ਦੀਆਂ ਨਿਊਯਾਰਕ, ਲੰਡਨ, ਲਾਸ ਏਂਜਲਸ ਅਤੇ ਹਾਂਗ ਕਾਂਗ ਵਿੱਚ ਵੀ ਜਾਇਦਾਦਾਂ ਹਨ।

Share