ਮਾਂ ਦੀ ਸਲਾਹ ਹਰ ਰੋਜ਼ ਕਰਦੀ ਹੈ ਪ੍ਰੇਰਿਤ : ਕਮਲਾ ਹੈਰਿਸ

94
Share

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)-  ਜੋਅ ਬਾਇਡੇਨ ਵੱਲੋਂ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ। ਉਥੇ ਹੀ ਹੁਣ ਕਮਲਾ ਹੈਰਿਸ ਦੇ ਪਰਿਵਾਰ ਨਾਲ ਜੁੜੀਆਂ ਸਾਹਮਣੇ ਆ ਰਹੀਆਂ ਹਨ। ‘ਬੈਠੋ ਮਤ ਅਤੇ ਚੀਜ਼ਾਂ ਦੇ ਬਾਰੇ ਵਿਚ ਸ਼ਿਕਾਇਤ ਮਤ ਕਰੋ, ਕੁਝ ਕਰੋ।’ ਇਹ ਮੰਤਰ ਕਮਲਾ ਹੈਰਿਸ ਨੂੰ ਉਨਾਂ ਦੀ ਮਾਂ ਸ਼ਯਾਮਲਾ ਗੋਪਾਲਨ ਨੇ ਦਿੱਤਾ ਸੀ ਜੋ ਚੇੱਨਈ ਵਿਚ ਪੈਦਾ ਹੋਈ ਸੀ ਅਤੇ ਯੂ. ਸੀ. ਬਰਕਲੇ ਵਿਚ ਡਾਕਟਰੇਟ ਕਰਨ ਅਮਰੀਕਾ ਆ ਗਈ ਸੀ। ਸ਼ਯਾਮਲਾ ਦੀ 55 ਸਾਲਾਂ ਧੀ ਹੈਰਿਸ ਨੂੰ ਅੱਜ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਨੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ (ਆਪਣੀ ਰਨਿੰਗ ਮੇਟ) ਐਲਾਨ ਕੀਤਾ।

ਹੈਰਿਸ ਦਾ ਆਖਣਾ ਹੈ ਇਹ ਉਨਾਂ ਦੀ ਮਾਂ ਦੀ ਸਲਾਹ ਹੈ ਜੋ ਹਰ ਰੋਜ਼ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੇ ਪਿਤਾ ਸਟੇਨਫੋਰਡ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਡੋਨਾਲਡ ਹੈਰਿਸ ਅਰਥ ਸ਼ਾਸ਼ਤਰ ਦੀ ਪੜਾਈ ਕਰਨ ਜਮੈਕਾ ਤੋਂ ਅਮਰੀਕਾ ਪਹੁੰਚੇ ਸਨ। ਬਾਇਡੇਨ-ਹੈਰਿਸ ਸੰਯੁਕਤ ਅਭਿਆਨ ਵੈੱਬਸਾਈਟ ਮੁਤਾਬਕ ਹੈਰਿਸ ਦਾ ਮਾਂ ਨੇ ਹਮੇਸ਼ਾਂ ਉਸ ਨੂੰ ਕਿਹਾ ਕਿ ‘ਬੈਠੋ ਮਤ ਅਤੇ ਚੀਜ਼ਾਂ ਦੇ ਬਾਰੇ ਵਿਚ ਸ਼ਿਕਾਇਤ ਮਤ ਕਰੋ, ਕੁਝ ਕਰੋ।’ ਇਹੀ ਚੀਜ਼ ਉਨ੍ਹਾਂ ਨੂੰ ਹਰ ਰੋਜ਼ ਪ੍ਰੇਰਿਤ ਕਰਦੀ ਹੈ। ਹੁਣ ਚੋਣਾਂ ਵਿਚ ਦੇਖਣਾ ਹੋਵੇਗਾ ਕਿ ਜੋਅ ਬਾਇਡੇਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣ ਵਿਚ ਕਾਮਯਾਬ ਹੁੰਦੇ ਹਨ ਜਾਂ ਨਹੀਂ।


Share