ਮਹਿਬੂਬਾ ਮੁਫ਼ਤੀ ਕੇਸ ‘ਚ ਸੁਪਰੀਮ ਕੋਰਟ ਨੇ ਕਿਹਾ: ਕਿਸੇ ਨੂੰ ਹਮੇਸ਼ਾਂ ਹਿਰਾਸਤ ‘ਚ ਨਹੀਂ ਰੱਖਿਆ ਜਾ ਸਕਦਾ

112
Share

ਨਵੀਂ ਦਿੱਲੀ, 29 ਸਤੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਮਹਿਬੂਬਾ ਮੁਫ਼ਤੀ ਨੂੰ ਜਨ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਵਿੱਚ ਰੱਖਣ ਖ਼ਿਲਾਫ਼ ਦਾਇਰ ਉਨ੍ਹਾਂ ਦੀ ਧੀ ਇਲਤਜਾ ਮੁਫ਼ਤੀ ਦੀ ਪਟੀਸ਼ਨ ‘ਤੇ ਜੁਆਬ ਮੰਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੀ.ਡੀ.ਪੀ. ਪ੍ਰਮੁੱਖ ਮਹਿਬੂਬਾ ਨੂੰ ਪਾਰਟੀ ਦੀ ਬੈਠਕ ‘ਚ ਹਿੱਸਾ ਲੈਣ ਲਈ ਅਧਿਕਾਰੀਆਂ ਨੂੰ ਬੇਨਤੀ ਕਰਨੀ ਚਾਹੀਦੀ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਕਿਸੇ ਨੂੰ ਹਮੇਸ਼ਾਂ ਹਿਰਾਸਤ ‘ਚ ਨਹੀਂ ਰੱਖਿਆ ਜਾ ਸਕਦਾ ਤੇ ਕੋਈ ਵਿਚਲਾ ਰਾਹ ਲੱਭਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਲਤਜਾ ਮੁਫ਼ਤੀ ਤੇ ਉਸ ਦੇ ਭਰਾ ਨੂੰ ਮਹਿਬੂਬਾ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ।


Share