PUNJABMAILUSA.COM

ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ ਇਸ ਮਹੀਨੇ ਹੋਵੇਗਾ ਨਿਲਾਮ

ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ ਇਸ ਮਹੀਨੇ ਹੋਵੇਗਾ ਨਿਲਾਮ

ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ ਇਸ ਮਹੀਨੇ ਹੋਵੇਗਾ ਨਿਲਾਮ
October 11
16:52 2018

* ਸੋਨੇ ਦੀ ਤਾਰ ਵਾਲੇ ਤਰਕਸ਼ ਦਾ ਮੁੱਲ 1.17 ਕਰੋੜ ਰੁਪਏ
* ਰਾਣੀ ਜਿੰਦਾ ਦਾ ਪੰਨੇ ਤੇ ਮੋਤੀ ਵਾਲਾ ਹਾਰ ਹੋਵੇਗਾ ਨਿਲਾਮ

ਲੰਡਨ, 11 ਅਕਤੂਬਰ (ਪੰਜਾਬ ਮੇਲ)- ਮਹਾਰਾਜਾ ਰਣਜੀਤ ਸਿੰਘ ਦੇ ਧਨੁਸ਼ ਅਤੇ ਤੀਰ ਰੱਖਣ ਲਈ ਬਣਿਆ ਬੇਸ਼ਕੀਮਤੀ ਸ਼ਾਹੀ ਤਰਕਸ਼ ਲੰਡਨ ਵਿਚ ਇਸ ਮਹੀਨੇ ਦੇ ਅੰਤ ਵਿਚ ਨਿਲਾਮ ਹੋਵੇਗਾ। ਭਾਰਤੀ ਖਜ਼ਾਨੇ ਦੀ ਇਹ ਅਮੁੱਲ ਧਰੋਹਰ ਮਖਮਲੀ ਕੱਪੜੇ ਵਿਚ ਲਿਪਟੀ ਅਤੇ ਚਮੜੇ ਦੀ ਪੱਟੀ ਨਾਲ ਕੱਸੀ ਹੈ। ਇਸ ਦੇ ਉਪਰ ਸੋਨੇ ਦੀ ਤਾਰ ਦੀ ਬੇਹੱਦ ਖ਼ੂਬਸੂਰਤ ਕਾਰੀਗਰੀ ਕੀਤੀ ਗਈ ਹੈ। ਬੋਹਮਸ ਦੀ ਇਸ ਨਿਲਾਮੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾ ਦਾ ਬੇਸ਼ਕੀਮਤੀ ਪੰਨੇ ਤੇ ਮੋਤੀ ਦਾ ਹਾਰ ਵੀ ਨਿਲਾਮ ਹੋਵੇਗਾ।
ਸਿੱਖ ਮਹਾਰਾਜਾ ਅਤੇ ਪੰਜਾਬ ਦੇ ਸ਼ੇਰ ਦੇ ਨਾਂ ਨਾਲ ਮਸ਼ਹੂਰ ਮਹਾਰਾਜਾ ਰਣਜੀਤ ਸਿੰਘ ਇਸ ਵਿਸ਼ੇਸ਼ ਤਰਕਸ਼ ਦੀ ਵਰਤੋਂ ਜੰਗ ਵਿਚ ਨਹੀਂ ਕਰਦੇ ਸਨ ਬਲਕਿ ਇਸ ਦੀ ਵਰਤੋਂ ਵਿਸ਼ੇਸ਼ ਸਮਾਰੋਹਾਂ ਅਤੇ ਮੌਕਿਆਂ ‘ਤੇ ਕੀਤੀ ਜਾਂਦੀ ਸੀ। 23 ਅਕਤੂਬਰ ਨੂੰ ਬੋਹਮਸ ਅਤੇ ਇੰਡੀਅਨ ਆਰਟ ਸੇਲ ਵਿਚ ਹੋਣ ਵਾਲੀ ਇਸ ਨਿਲਾਮੀ ‘ਚ ਤਰਕਸ਼ ਦੀ ਅੰਦਾਜ਼ਨ ਕੀਮਤ 80 ਹਜ਼ਾਰ ਪੌਂਡ (ਕਰੀਬ 78 ਲੱਖ ਰੁਪਏ) ਅਤੇ ਇਕ ਲੱਖ ਵੀਹ ਹਜ਼ਾਰ ਪੌਂਡ (ਕਰੀਬ ਇਕ ਕਰੋੜ 17 ਲੱਖ ਰੁਪਏ) ਵਿਚਕਾਰ ਹੋਵੇਗੀ।
ਬੋਹਮਸ ਵਿਚ ਭਾਰਤੀ ਅਤੇ ਇਸਲਾਮਿਕ ਕਲਾ ਦੇ ਮੁਖੀ ਓਲੀਵਰ ਵ੍ਹਾਈਟ ਨੇ ਦੱਸਿਆ ਕਿ ਇਹ ਬੇਹੱਦ ਆਕਰਸ਼ਕ ਕਲਾਕ੍ਰਿਤੀ ਲਾਹੌਰ ਦੇ ਖਜ਼ਾਨੇ ਤੋਂ ਆਈ ਹੈ ਅਤੇ ਇਸ ਦੇ ਸਾਰੇ ਦਸਤਾਵੇਜ਼ ਦੱਸਦੇ ਹਨ ਕਿ ਇਹ ਸਾਲ 1838 ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਬਣਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਤਰਕਸ਼ ਖ਼ਾਸ ਮੌਕਿਆਂ ਲਈ ਹੀ ਸੀ। ਇਸ ਲਈ ਅਜਿਹਾ ਲੱਗਦਾ ਹੈ ਕਿ ਇਸ ਦੀ ਵਰਤੋਂ ਬਹੁਤ ਘੱਟ ਹੋਈ ਹੈ। ਇਸ ਲਈ ਇਹ ਹੁਣ ਤਕ ਇੰਨੀ ਚੰਗੀ ਹਾਲਤ ਵਿਚ ਹੈ।
ਆਰਟ ਗੈਲਰੀ ਬੋਹਮਸ ਦੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਧਨੁਸ਼ ਵਿੱਦਿਆ ਦੀ ਸਿੱਖਾਂ ਦੀ ਫ਼ੌਜੀ ਸੰਸਕ੍ਰਿਤੀ ‘ਚ ਅਹਿਮ ਭੂਮਿਕਾ ਸੀ। ਆਧੁਨਿਕ ਹਥਿਆਰ ਆਉਣ ਦੇ ਬਾਵਜੂਦ ਸਿੱਖਾਂ ਨੇ ਸੰਸਕ੍ਰਿਤਕ ਧਰੋਹਰ ਦੇ ਰੂਪ ਵਿਚ ਸਮਾਰੋਹਾਂ ਅਤੇ ਸੰਕੇਤਕ ਰੂਪ ਵਿਚ ਤੀਰ-ਧਨੁਸ਼ ਦੀ ਵਰਤੋਂ ਜਾਰੀ ਰੱਖੀ ਸੀ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਜਨਤਾ ਦੇ ਸਾਹਮਣੇ ਜਾਣ ‘ਤੇ ਆਪਣੇ ਬਗਲ ਵਿਚ ਇਸ ਕਸ਼ੀਦੇਕਾਰੀ ਵਾਲੇ ਤਰਕਸ਼ ਨੂੰ ਲਟਕਾਉਂਦੇ ਸਨ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1838 ‘ਚ ਆਪਣੇ ਸਭ ਤੋਂ ਵੱਡੇ ਪੁੱਤਰ ਅਤੇ ਉੱਤਰਾਧਿਕਾਰੀ ਖੜਕ ਸਿੰਘ ਦੇ ਵਿਆਹ ‘ਤੇ ਇਸ ਨੂੰ ਆਪਣੇ ਲਈ ਬਣਵਾਇਆ ਸੀ। ਦੱਸਿਆ ਜਾਂਦਾ ਹੈ ਕਿ ਉਸੇ ਸਾਲ ਇਕ ਫਰੈਂਚ ਕਲਾਕਾਰ ਅਲਫਰੈੱਡ ਡੀ ਡ੍ਰਾਕਸ ਨੇ ਇਸ ਨੂੰ ਫੜੇ ਹੋਏ ਉਨ੍ਹਾਂ ਦੀ ਪੇਂਟਿੰਗ ਵੀ ਬਣਾਈ ਸੀ ਜੋ ਹੁਣ ਪੈਰਿਸ ਦੇ ਲਾਰੇ ਮਿਊਜ਼ੀਅਮ ਵਿਚ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿਚ ਹੋਈ। ਉਸ ਪਿੱਛੋਂ ਪੰਜਾਬ ਦੀ ਅਸਥਿਰਤਾ ਦਾ ਫਾਇਦਾ ਚੁੱਕ ਕੇ ਈਸਟ ਇੰਡੀਆ ਕੰਪਨੀ ਨੇ ਜੰਗ ਛੇੜ ਕੇ ਲੜਾਈ ਜਿੱਤ ਲਈ। 1846 ‘ਚ ਜੰਗ ਜਿੱਤਣ ਪਿੱਛੋਂ ਇਸ ਕੰਪਨੀ ਨੇ ਲਾਹੌਰ ਦੇ ਸ਼ਾਹੀ ਖਜ਼ਾਨੇ ਵਿਚ ਬੇਸ਼ਕੀਮਤੀ ਕੋਹਿਨੂਰ ਹੀਰੇ ਅਤੇ ਤਿਮੂਰ ਮਾਣਿਕ (ਰੂਬੀ) ਦੇ ਨਾਲ ਰਖਵਾ ਦਿੱਤਾ ਸੀ। ਬਾਅਦ ਵਿਚ ਇਹ ਸਾਰਾ ਬੇਸ਼ਕੀਮਤੀ ਖਜ਼ਾਨਾ ਬ੍ਰਿਟਿਸ਼ ਅਫਸਰਾਂ ਨੇ ਇੰਗਲੈਂਡ ਦੀ ਤੱਤਕਾਲੀ ਮਹਾਰਾਣੀ ਵਿਕਟੋਰੀਆ ਲਈ ਬਤੌਰ ਭੇਟ ਲੰਡਨ ਭੇਜ ਦਿੱਤਾ। ਇਸ ਤੋਂ ਇਲਾਵਾ ਲਾਹੌਰ ਦੇ ਖਜ਼ਾਨੇ ਵਿਚੋਂ ਮਹਾਰਾਣੀ ਜਿੰਦਾ ਦਾ ਬੇਸ਼ਕੀਮਤੀ ਹਾਰ ਵੀ ਨਿਲਾਮ ਹੋਵੇਗਾ। ਬੇਹੱਦ ਖ਼ੂਬਸੂਰਤ ਅਤੇ ਫੈਸ਼ਨੇਬਲ ਮਹਾਰਾਣੀ ਜਿੰਦਾ ਦੇ ਪੰਨੇ ਅਤੇ ਮੋਤੀ ਦੇ ਇਸ ਹਾਰ ਦੀ ਕੀਮਤ ਵੀ 80 ਹਜ਼ਾਰ ਪੌਂਡ (ਕਰੀਬ 78 ਲੱਖ ਰੁਪਏ) ਅਤੇ ਇਕ ਲੱਖ ਵੀਹ ਹਜ਼ਾਰ ਪੌਂਡ (ਕਰੀਬ ਇਕ ਕਰੋੜ 17 ਲੱਖ ਰੁਪਏ) ਵਿਚਕਾਰ ਦੱਸੀ ਜਾ ਰਹੀ ਹੈ। ਜਿੰਦਾ ਹੀ ਅਜਿਹੀ ਰਾਣੀ ਸੀ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਸਤੀ ਹੋਣਾ ਸਵੀਕਾਰ ਨਹੀਂ ਕੀਤਾ ਸੀ। ਆਪਣੇ ਪੰਜ ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਸੱਤਾ ਦਿਵਾਉਣ ਲਈ 1843 ‘ਚ ਮਹਾਰਾਣੀ ਜਿੰਦਾ ਨੇ ਫ਼ੌਜ ਖੜ੍ਹੀ ਕਰ ਕੇ ਬ੍ਰਿਟਿਸ਼ ਫ਼ੌਜ ਦਾ ਟਾਕਰਾ ਕੀਤਾ ਪ੍ਰੰਤੂ ਬਾਅਦ ‘ਚ ਉਸ ਨੂੰ ਬੰਦੀ ਬਣਾ ਕੇ ਜੇਲ੍ਹ ‘ਚ ਸੁੱਟ ਦਿੱਤਾ ਗਿਆ। ਉਹ ਨੇਪਾਲ ਦੀ ਜੇਲ੍ਹ ਵਿਚੋਂ ਭੱਜ ਕੇ ਇੰਗਲੈਂਡ ਪੁੱਜ ਗਈ ਤੇ ਆਪਣੇ ਪੁੱਤਰ ਤੇ ਆਪਣੇ ਜ਼ੇਵਰਾਤ ਲੈਣ ‘ਚ ਸਫਲ ਹੋਈ। ਇਨ੍ਹਾਂ ਗਹਿਣਿਆਂ ‘ਚ ਉਨ੍ਹਾਂ ਦਾ ਨਿਲਾਮ ਹੋਣ ਵਾਲਾ ਨੈਕਲੈੱਸ ਵੀ ਸ਼ਾਮਿਲ ਹੈ। ਜਿੰਦਾ ਦੇ ਕਾਲ ਦੀਆਂ ਦੋ ਵਾਲੀਆਂ ਇਸੇ ਸਾਲ ਅਪ੍ਰੈਲ ਵਿਚ ਬੋਹਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵਿਚ 1,75,000 ਪੌਂਡ ਵਿਚ ਵਿਕ ਚੁੱਕੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article