PUNJABMAILUSA.COM

ਮਹਾਨ ਓਲੰਪੀਅਨ ਅਤੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਜੇਤੂ ਐਥਲੀਟ ਓਲੰਪੀਅਨ ਦਲਜੀਤ ਸਿੰਘ ਗਰੇਵਾਲ

ਮਹਾਨ ਓਲੰਪੀਅਨ ਅਤੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਜੇਤੂ ਐਥਲੀਟ ਓਲੰਪੀਅਨ ਦਲਜੀਤ ਸਿੰਘ ਗਰੇਵਾਲ

ਮਹਾਨ ਓਲੰਪੀਅਨ ਅਤੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਜੇਤੂ ਐਥਲੀਟ ਓਲੰਪੀਅਨ ਦਲਜੀਤ ਸਿੰਘ ਗਰੇਵਾਲ
February 28
07:05 2016

img010
ਅੱਜ ਪਹਿਲੀ ਬਰਸੀ ‘ਤੇ ਵਿਸ਼ੇਸ਼
ਲੁਧਿਆਣਾ, 27 ਫਰਵਰੀ (ਪੰਜਾਬ ਮੇਲ/ਜਗਰੂਪ ਸਿੰਘ ਜਰਖੜ) ਕੈਪਟਨ ਦਲਜੀਤ ਸਿੰਘ ਗਰੇਵਾਲ ਜੋ 60ਵੇਂ ਦਹਾਕੇ ਦੇ ਭਾਰਤ ਦੇ ਮਹਾਨ ਐਥਲੀਟ ਸਨ, ਪਿਛਲੇ ਵਰ•ੇ ਮਿਤੀ 9 ਅਪ੍ਰੈਲ 2015 ਨੂੰ ਇਸ ਫਾਨੀ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਸਨ। ਕੈਪਟਨ ਦਲਜੀਤ ਸਿੰਘ ਗਰੇਵਾਲ ਭਾਰਤ ਦੇ ਮਹਾਨ ਐਥਲੀਟ ਮਿਲਖਾ ਸਿੰਘ, ਮੱਖਣ ਸਿੰਘ, ਗੁਰਬਚਨ ਸਿੰਘ ਰੰਧਾਵਾ ਦੇ ਸਮਕਾਲੀ ਐਥਲੀਟ ਸਨ। ਉਨ•ਾਂ ਨੇ ਆਪਣੀ ਜ਼ਿੰਦਗੀ ਦਾ ਸਫਰ 19 ਅਕਤੂਬਰ 1935 ਤੋਂ ਲੁਧਿਆਣਾ ਦੇ ਅਜ਼ਾਦੀ ਘੁਲਾਟੀਆਂ ਦੇ ਪਿੰਡ ਲਲਤੋਂ ਖੁਰਦ ਤੋਂ ਸ਼ੁਰੂ ਕੀਤਾ। ਓਲੰਪੀਅਨ ਦਲਜੀਤ ਸਿੰਘ ਗਰੇਵਾਲ ਨੇ ਆਪਣੀ ਪੜ•ਾਈ ਅਤੇ ਖੇਡਾਂ ਦਾ ਸਫਰ ਲਲਤੋਂ ਕਲਾਂ ਸਕੂਲ ਤੋਂ ਸ਼ੁਰੂ ਕਰਦਿਆਂ 1958 ਤੋਂ ਲੈ ਕੇ 1966 ਤੱਕ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ‘ਤੇ ਕਈ ਨਵੇਂ ਰਿਕਾਰਡ ਪੈਦਾ ਕੀਤੇ ਅਤੇ ਫੌਜ ਵਿਚ ਨੌਕਰੀ ਕਰਦਿਆਂ ਆਪਣੀਆਂ ਪ੍ਰਾਪਤੀਆਂ ਨਾਲ ਕੈਪਟਨ ਦਾ ਅਹੁਦਾ ਹਾਸਲ ਕਰਦਿਆਂ ਖੇਡਾਂ ਦੇ ਖੇਤਰ ਵਿਚ ਇਕ ਨਿਵੇਕਲਾ ਇਤਿਹਾਸ ਸਿਰਜਿਆ। ਕੈਪਟਨ ਦਲਜੀਤ ਸਿੰਘ ਗਰੇਵਾਲ ਨੇ 1958 ਦੀਆਂ ਤੀਸਰੀਆਂ ਏਸ਼ੀਅਨ ਖੇਡਾਂ ਵਿਚ 800 ਮੀਟਰ ਦੌੜ ਵਿਚ ਜਿੱਥੇ ਸੋਨ ਤਗਮਾ ਜਿੱਤ ਕੇ ਭਾਰਤੀ ਤਿਰੰਗਾ ਲਹਿਰਾਇਆ, ਉੱਥੇ ਏਸੇ ਵਰ•ੇ ਚੌਥੀਆਂ ਰਾਸ਼ਟਰਮੰਡਲ ਖੇਡਾਂ ਵਿਚ ਰਿਲੇਅ ਦੌੜ ਵਿਚ ਸੋਨ ਤਗਮਾ ਜਿੱਤਿਆ ਅਤੇ ਰਾਸ਼ਟਰੀ ਅਥਲੈਟਿਕ ਚੈਂਪੀਅਨ ਵਿਚ ਇਕ ਨਵਾਂ ਕੀਰਤੀਮਾਨ ਸਿਰਜਿਆ। 1960 ਵਿਚ ਰੋਸ ਓਲੰਪੀਅਨ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧੱਤਾਂ ਕਰਦਿਆਂ ਏਸੇ ਵਰ•ੇ ਭਾਰਤ-ਪਾਕਿ ਮਿਤੱਰਤਾ ਖੇਡਾਂ ਵਿਚ ਇਕ ਨਵੇਂ ਕੀਰਤੀਮਾਨ ਨਾਲ 400 ਮੀਟਰ ਰਿਲੇਅ ਦੌੜ ਵਿਚ ਸੋਨ ਤਗਮਾ, 800 ਮੀਟਰ ‘ਚ ਸੋਨ ਤਗਮਾ ਹਾਸਲ ਕੀਤਾ। ਜਦਕਿ ਸਾਲ 1961 ਵਿਚ ਉਨ•ਾਂ ਨੇ ਕੌਮੀ ਪੱਧਰ ‘ਤੇ ਫਿਰ ਕਈ ਨਵੇਂ ਕੀਰਤੀਮਾਨ ਰਚੇ ਅਤੇ 1962 ਦੀਆਂ ਏਸ਼ੀਅਨ ਖੇਡਾਂ ਜੈਕਾਰਤਾ ਰਿਲੇਅ ਦੌੜ ਵਿਚ ਫਿਰ ਸੋਨ ਤਗਮਾ ਅਤੇ 800 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਹਾਸਲ ਕਰਦਿਆਂ ਭਾਰਤ ਜਰਮਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ। 1966 ਤੱਕ ਉਹ ਭਾਰਤ ਦੇ ਬਹੁਤ ਨਾਮੀ ਐਥਲੀਟ ਰਹੇ, 1966 ਵਿਚ ਵੀ ਉਨ•ਾਂ ਨੇ 800 ਮੀਟਰ ਦੌੜ ਅਤੇ 400 ਮੀਟਰ ਰਿਲੇਅ ਵਿਚ ਕੌਮੀ ਪੱਧਰ ‘ਤੇ ਨਵੇਂ ਰਿਕਾਰਡ ਸਥਾਪਤ ਕੀਤੇ ਜਦਕਿ 1958 ਟੋਕੀਓ ਏਸ਼ੀਅਨ ਖੇਡਾਂ ਵਿਚ ਉਨ•ਾਂ ਦੇ ਡਿਸਕੁਆਲੀਫਾਈ ਹੋਣ ਕਾਰਨ ਉਹ ਚਾਂਦੀ ਦੇ ਜਿੱਤੇ ਤਗਮੇ ਤੋਂ ਵਾਂਝੇ ਰਹਿ ਗਏ, ਜਿਸ ਦਾ ਉਨ•ਾਂ ਨੂੰ ਹਰ ਵਕਤ ਡਾਹਢਾ ਦੁੱਖ ਹੁੰਦਾ ਸੀ। ਕੈਪਟਨ ਦਲਜੀਤ ਸਿੰਘ ਗਰੇਵਾਲ ਨੌਜਵਾਨ ਅਥਲੀਟਾਂ ਲਈ ਇਕ ਰੋਲ ਆਫ ਮਾਡਲ ਸਨ, ਜ਼ਿੰਦਗੀ ਦਾ ਆਖਰੀ ਸਮਾਂ ਉਨ•ਾਂ ਦਾ ਕਾਫੀ ਤੰਗੀਆਂ-ਤੁਰਸੀਆਂ ਅਤੇ ਸੰਘਰਸ਼ ਪੂਰਨ ਰਿਹਾ। ਓਲੰਪੀਅਨ ਐਥਲੀਟ ਮਿਲਖਾ ਸਿੰਘ ਨੇ ਉਨ•ਾਂ ਦੇ ਗੋਡੇ ਬਦਲਣ ਲਈ, ਉਨ•ਾਂ ਦੀ ਵਿੱਤੀ ਸਹਾਇਤਾ ਵੀ ਕੀਤੀ ਪਰ ਕਿਸੇ ਸਰਕਾਰ ਨੇ ਉਨ•ਾਂ ਦੀ ਕੋਈ ਸਾਰ ਨਾ ਲਈ। ਅੱਜ ਜਦੋਂ ਭਾਰਤੀ ਅਥਲੈਟਿਕ ਦੀ ਦੁਨੀਆ ਵਿਚ ਗੱਲ ਹੁੰਦੀ ਹੈ ਜਾਂ ਹੋਵੇਗੀ, ਜੇਕਰ ਭਾਰਤੀ ਅਥਲੈਟਿਕ ਮਿਲਖਾ ਸਿੰਘ ਤੋਂ ਬਿਨ•ਾਂ ਅਧੂਰੀ ਹੈ ਤਾਂ ਕੈਪਟਨ ਦਲਜੀਤ ਸਿੰਘ ਗਰੇਵਾਲ ਤੋਂ ਬਿਨ•ਾਂ ਵੀ ਭਾਰਤੀ ਅਥਲੈਟਿਕ ਵਿਚ ਇਤਿਹਾਸ ਦੀ ਗੱਲ ਅੱਗੇ ਨਹੀਂ ਚੱਲ ਸਕਦੀ। ਗਰੇਵਾਲ ਪਰਿਵਾਰ ਵੱਲੋਂ ਉਨ•ਾਂ ਦੀ ਪਹਿਲੀ ਬਰਸੀ ਭਲਕੇ 28 ਫਰਵਰੀ ਦਿਨ ਐਤਵਾਰ ਨੂੰ ਪਿੰਡ ਲਲਤੋਂ ਖੁਰਦ ਉਨ•ਾਂ ਦੇ ਗ੍ਰਹਿ ਵਿਖੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਜਿੱਤੇ ਖੇਡ ਜਗਤ ਦੀਆਂ ਉੱਘੀਆਂ ਸਖਸ਼ੀਅਤਾਂ ਆਪਣੇ ਵਿਛੜੇ ਖੇਡ ਸਿਤਾਰੇ ਨੂੰ ਸ਼ਰਧਾ ਦੇ ਫੁਲ ਭੇਟ ਕਰਨਗੀਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article
    ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

Read Full Article