ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- ਅਮਰੀਕੀ ਹਾਊਸ਼ ਆਫ ਰੀਪ੍ਰੀਜੈਂਟੇਟਿਵ ਦੀ ਸਪੀਕਰ ਨੈਨਸੀ ਪੇਲੋਸੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਦੋਸ਼ ‘ਤੇ ਵੱਡਾ ਬਿਆਨ ਦਿੱਤਾ ਹੈ। ਪੇਲੋਸੀ ਨੇ ਸੈਨੇਟ ਵਿਚ ਇਸ ਮੁੱਦੇ ‘ਤੇ ਸੁਣਵਾਈ ਤੋਂ ਪਹਿਲਾਂ ਕਿਹਾ ਹੈ ਕਿ ਉਹਨਾਂ ਨੂੰ ਆਸ ਹੈ ਕਿ ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ ਹਨ।
ਇੱਥੇ ਦੱਸ ਦਈਏ ਕਿ ਸਪੀਕਰ ਨੈਨਸੀ ਮੰਗਲਵਾਰ ਸਵੇਰੇ ਹਾਊਸ ਡੈਮੋਕ੍ਰੈਟਿਕ ਕੌਕਸ ਦੇ ਨਾਲ ਬੈਠਕ ਕਰੇਗੀ। ਇਸ ਦੌਰਾਨ ਸਦਨ ਵੱਲੋਂ ਪਾਸ ਮਹਾਦੋਸ਼ ਦੇ ਦੋ ਆਰਟੀਕਲਾਂ ਨੂੰ ਭੇਜਣ ਲਈ ਲੋੜੀਂਦੀ ਰਸਮੀ ਵੋਟ ਦੀ ਤਿਆਰੀ ਨੂੰ ਲੈ ਕੇ ਚਰਚਾ ਹੋਵੇਗੀ। ਟਰੰਪ ਵਿਰੁੱਧ ਸੈਨੇਟ ਵਿਚ ਜਲਦੀ ਹੀ ਟ੍ਰਾਇਲ ਹੋਵੇਗਾ।ਇੱਥੇ ਰੀਪਬਲਿਕਨ ਕੋਲ ਟਰੰਪ ‘ਤੇ ਕਾਂਗਰਸ ਵੱਲੋਂ ਲਗਾਏ ਗਏ ਸੱਤਾ ਦੇ ਦੁਰਵਰਤੋਂ ਦੇ ਦੋਸ਼ਾਂ ਨੂੰ ਆਸਾਨੀ ਨਾਲ ਖਾਰਿਜ ਕਰਨ ਲਈ ਲੋੜੀਂਦੇ ਵੋਟ ਹਨ।