PUNJABMAILUSA.COM

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ; ਗੈਂਗਸਟਰ ਨੇ ਫੇਸਬੁੱਕ ‘ਤੇ ਲਈ ਜ਼ਿੰਮੇਵਾਰੀ

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ; ਗੈਂਗਸਟਰ ਨੇ ਫੇਸਬੁੱਕ ‘ਤੇ ਲਈ ਜ਼ਿੰਮੇਵਾਰੀ

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ; ਗੈਂਗਸਟਰ ਨੇ ਫੇਸਬੁੱਕ ‘ਤੇ ਲਈ ਜ਼ਿੰਮੇਵਾਰੀ
April 15
05:35 2018

ਜਲੰਧਰ, 15 ਅਪ੍ਰੈਲ (ਪੰਜਾਬ ਮੇਲ)- ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ ਕਰਨ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਹੈ। ਇਹ ਗੱਲ ਦਿਲਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਕਬੂਲਿਆ ਹੈ। ਉਸ ਨੇ ਸਾਫ-ਸਾਫ ਸ਼ਬਦਾਂ ‘ਚ ਕਿਹਾ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਇਸ ਵਾਰ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਦਿਲਪ੍ਰੀਤ ਸਿੰਘ ਨਾਂ ਦੇ ਇਸ ਵਿਅਕਤੀ ਨੇ ਪਰਮੀਸ਼ ਵਰਮਾ ਨੂੰ ਕਿਹਾ ਕਿ, ਉਦੋਂ ਤਾਂ ਬਹੁਤ ਚੈਲੇਂਜ ਕਰਦਾ ਸੀ ਕਿ ਫੁੱਲ ਜਾਣਕਾਰੀ ਹੈ, ਆਜਾ ਜਿਥੇ ਮਰਜ਼ੀ… ਬਹੁਤ ਬਚ ਬਚ ਕੇ ਨਿਕਲਦਾ ਰਿਹਾ ਹੈ ਤੇ ਹੁਣ ਧੱਕੇ ਚੜ੍ਹ ਹੀ ਗਿਆ। ਤੈਨੂੰ ਕਿਹਾ ਸੀ ਕਿ ਗੱਲ ਮੰਨ ਲੈ ਨਹੀਂ ਤਾਂ ਸਿੱਧਾ ਮਿਲਾਂਗੇ, ਅੱਜ ਦੇਖ ਲੈ ਮਿਲ ਹੀ ਲਿਆ ਆਪਾਂ। ਹੁਣ ਸ਼ੁਰੂ ਹੋ ਗਈ ਆਪਣੀ ਤੇ ਦੇਖਣਾ ਬਾਕੀ ਹੈ ਕਿ ਇਹ ਕਿਥੇ ਮੁੱਕਦੀ ਹੈ।
ਇਸ ਵਿਅਕਤੀ ਨੇ ਸ਼ਰੇਆਮ ਆਪਣੇ ਫੇਸਬੁੱਕ ਪੇਜ਼ ‘ਤੇ ਇਹ ਗੱਲ ਸਾਂਝੀਆਂ ਕਰਦੇ ਇਸ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਦੂਜੇ ਪਾਸੇ ਪਰਮੀਸ਼ ਵਰਮਾ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ, ਕਥਿਤ ਤੌਰ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਇਹ ਪੋਸਟ ਕਰੀਬ 6 ਘੰਟੇ ਪਹਿਲਾਂ ਫੇਸਬੁੱਕ ਪੇਜ਼ ‘ਤੇ ਸਾਂਝੀ ਕੀਤੀ ਹੈ। ਦੱਸ ਦੇਈਏ ਕਿ
ਆਈ 20 ਕਾਰ ‘ਚ ਸਵਾਰ ਹੋ ਕੇ ਬਾਦਮਾਸ਼ਾਂ ਨੇ ਪਰਮੀਸ਼ ਵਰਮਾ ਦਾ ਪਿੱਛਾ ਕਰਕੇ ਚਲਾਈ ਸੀ ਗੋਲੀ। ਇਸ ਦੌਰਾਨ ਪਰਮੀਸ਼ ਵਰਮਾ ਇਕ ਹੋਟਲ ‘ਚ ਪਾਰਟੀ ‘ਤੇ ਜਾ ਰਿਹਾ ਸੀ।
ਦਿਲਪ੍ਰੀਤ ਸਿੰਘ ਉਰਫ ਬਾਬਾ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈ। ਦਿਲਪ੍ਰੀਤ ਰੋਪੜ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ਕਈ ਮਾਮਲੇ ਦਰਜ ਹਨ ਜਿਨ੍ਹਾਂ ‘ਚ ਕਤਲ, ਡਕੈਤੀਆਂ ਤੇ ਕੋਈ ਹੋਰ ਮਾਮਲੇ ਸ਼ਾਮਲ ਹਨ। ਮੋਸਟ ਵਾਂਟੇਡ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਮਿਲ ਕੇ ਉਹ ਪੰਜਾਬ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਬੀਤੇ ਸਾਲ 9 ਅਪ੍ਰੈਲ ਨੂੰ ਦਿਲਪ੍ਰੀਤ ਬਾਬਾ ਨੇ ਰਿੰਦਾ ਅਤੇ ਇਕ ਹੋਰ ਸਾਥੀ ਨਾਲ ਮਿਲ ਕੇ ਹੁਸ਼ਿਆਰਪੁਰ ਦੇ ਖੁਰਦ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ।
ਚੰਡੀਗੜ੍ਹ ਵਿਖੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਇਨ੍ਹਾਂ ਗੈਂਗਸਟਰਾਂ ਨੇ ਇਹ ਖੂਨੀ ਖੇਡ ਖੇਡੀ। ਇਸ ਤੋਂ ਬਾਅਦ ਇਕ ਗੈਂਗਸਟਰ ਦੇ ਕਤਲ ‘ਚ ਵੀ ਦਿਲਪ੍ਰੀਤ ਬਾਬਾ ਦਾ ਨਾਂ ਬੋਲਿਆ। ਦਿਲਪ੍ਰੀਤ ਸਿੰਘ ਬਾਬਾ ਇਸ ਸਮੇਂ ਭਗੌੜਾ ਹੈ ਅਤੇ ਰੂਪਨਗਰ ਦੀ ਪੁਲਿਸ ਸਮੇਤ ਕਈ ਜ਼ਿਲਿਆਂ ਦੀ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਪਰ ਅਜੇ ਤੱਕ ਦਿਲਪ੍ਰੀਤ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਦੂਜੇ ਪਾਸੇ ਉਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

Read Full Article
    ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

Read Full Article
    ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

Read Full Article
    ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

Read Full Article
    ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

Read Full Article
    ਇਮੀਗਰੇਸ਼ਨ ਰੋਕਾਂ:  ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

ਇਮੀਗਰੇਸ਼ਨ ਰੋਕਾਂ: ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

Read Full Article
    ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

Read Full Article
    ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

Read Full Article
    ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

Read Full Article
    ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

Read Full Article
    ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

Read Full Article
    ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

Read Full Article
    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article