ਮਸ਼ਹੂਰ ਅਦਾਕਾਰਾ ਰੀਟਾ ਭਾਦੁੜੀ ਦਾ ਦਿਹਾਂਤ

July 17
07:56
2018
ਮੁੰਬਈ, 17 ਜੁਲਾਈ (ਪੰਜਾਬ ਮੇਲ)- ਟੀ. ਵੀ. ਸ਼ੋਅ ‘ਨਿਮਕੀ ਮੁਖੀਆ’ ‘ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਉਣ ਵਾਲੀ ਰੀਟਾ ਭਾਦੁੜੀ ਦੇ ਦਿਹਾਂਤ ਨਾਲ ਪੂਰੇ ਬਾਲੀਵੁੱਡ ਜਗਤ ‘ਚ ਦੁੱਖ ਦੀ ਲਹਿਰ ਛਾਈ ਹੋਈ ਹੈ। ਰੀਟਾ ਟੀ. ਵੀ. ਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸੀਨੀਅਰ ਐਕਟਰ ਸ਼ਿਸ਼ਿਰ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ”ਬੇਹੱਦ ਦੁੱਖ ਦੀ ਗੱਲ ਹੈ ਕਿ ਰੀਟਾ ਭਾਦੁੜੀ ਹੁਣ ਸਾਡੇ ‘ਚ ਨਹੀਂ ਰਹੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਅੰਧੇਰੀ ਈਸਟ, ਮੁੰਬਈ ‘ਚ ਹੋਵੇਗਾ। ਸਾਡੇ ਸਾਰਿਆਂ ਲਈ ਉਹ ਮਾਂ ਦੀ ਤਰ੍ਹਾਂ ਸੀ। ਉਨ੍ਹਾਂ ਨੂੰ ਬੇਹੱਦ ਯਾਦ ਕਰਾਂਗੇ।” ਸੂਤਰਾਂ ਮੁਤਾਬਕ ਪਿਛਲੇ ਦਿਨੀਂ ਰੀਟਾ ਭਾਦੁੜੀ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਉਨ੍ਹਾਂ ਦੀ ਕਿਡਨੀ ‘ਚ ਕਾਫੀ ਸਮੱਸਿਆ ਹੋ ਗਈ ਸੀ। ਖਰਾਬ ਸਿਹਤ ਹੋਣ ਦੇ ਬਾਵਜੂਦ ਵੀ ਰੀਟਾ ਆਪਣੀ ਸ਼ੂਟਿੰਗ ਪੂਰੀ ਕਰ ਰਹੀ ਸੀ। ਜਦੋਂ ਉਨ੍ਹਾਂ ਨੂੰ ਕੰਮ ਤੋਂ ਫੁਰਸਤ ਮਿਲਦੀ ਤਾਂ ਉਹ ਸੈੱਟ ‘ਤੇ ਆਰਾਮ ਕਰਦੀ ਸੀ।