‘ਮਲਾਲਾ ਯੂਸੁਫ਼ਜਈ ਸਕਾਲਰਸ਼ਿਪ ਐਕਟ’ ਅਮਰੀਕੀ ਸੰਸਦ ’ਚ ਹੋਇਆ ਪਾਸ

68
Share

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀ ਸੰਸਦ ਵਿੱਚ ‘ਮਲਾਲਾ ਯੂਸੁਫ਼ਜਈ ਸਕਾਲਰਸ਼ਿਪ ਐਕਟ’ ਪਾਸ ਕਰ ਦਿੱਤਾ ਗਿਆ ਹੈ। ਇਸ ਰਾਹੀਂ ਪਾਕਿਸਤਾਨੀ ਕੁੜੀਆਂ ਲਈ ਉੱਚ ਸਿੱਖਿਆ ਹਾਸਲ ਕਰਨ ਦਾ ਰਾਹ ਆਸਾਨ ਹੋ ਜਾਵੇਗਾ, ਕਿਉਂਕਿ ਇਸ ਐਕਟ ਤਹਿਤ ਮਿਲਣ ਵਾਲੀ ਸਕਾਲਰਸ਼ਿਪ ਦੀ ਗਿਣਤੀ ਵਧਾਈ ਜਾਵੇਗੀ। 2020 ਵਿੱਚ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਸ ਵੱਲੋਂ ਇਹ ਐਕਟ ਪਾਸ ਕੀਤਾ ਗਿਆ ਸੀ। 1 ਜਨਵਰੀ ਨੂੰ ਅਮਰੀਕੀ ਸੈਨੇਟ ਨੇ ਜ਼ੁਬਾਨੀ ਤੌਰ ’ਤੇ ਇਸ ਨੂੰ ਪਾਸ ਕਰ ਦਿੱਤਾ ਸੀ। ਹੁਣ ਇਹ ਬਿਲ ਵਾਈਟ ਹਾਊਸ ਗਿਆ ਹੈ, ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ’ਤੇ ਦਸਤਖ਼ਤ ਕਰਨਗੇ ਅਤੇ ਇਹ ਕਾਨੂੰਨ ਬਣ ਜਾਵੇਗਾ।
ਦੱਸ ਦੇਈਏ ਕਿ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜਈ ਵਿਸ਼ਵ ਪੱਧਰ ’ਤੇ ਨੌਜਵਾਨ ਕੁੜੀਆਂ ਲਈ ਸਭ ਤੋਂ ਪ੍ਰੇਰਣਾਦਾਇਕ ਸ਼ਖਸੀਅਤਾਂ ਵਿੱਚੋਂ ਇੱਕ ਹੈ, ਜੋ ਨਾਬਰਾਬਰੀ ਵਿਰੁੱਧ ਖੜ੍ਹੇ ਹੋਣ ਦੇ ਇੱਛਾ ਰੱਖਦੀ ਹੈ। ਮਲਾਲਾ ਉਨ੍ਹਾਂ ਨੌਜਵਾਨ ਕੁੜੀਆਂ ਲਈ ਇੱਕ ਜਿਉਂਦੀ-ਜਾਗਦੀ ਉਦਾਹਰਨ ਹੈ, ਜੋ ਸਾਰੀਆਂ ਅਸਮਾਨਤਾਵਾਂ ਵਿਰੁੱਧ ਖੜ੍ਹਨ ਦੀ ਸੋਚ ਰੱਖਦੀ ਹੈ।
ਸਾਲ 2012 ਵਿੱਚ ਅਕਤੂਬਰ ਮਹੀਨੇ ’ਚ ਸਕੂਲ ਤੋਂ ਵਾਪਸ ਆਪਣੇ ਘਰ ਜਾ ਰਹੀ ਮਲਾਲਾ ’ਤੇ ਪਾਕਿਸਤਾਨੀ ਤਾਲਿਬਾਨ ਦੇ ਮੁਖੀ ਨੇ ਜਾਨਲੇਵਾ ਹਮਲਾ ਕੀਤਾ ਸੀ। ਮਲਾਲਾ ਦੇ ਸਿਰ ਵਿੱਚ ਗੋਲੀ ਲੱਗੀ ਸੀ। ਪਾਕਿਸਤਾਨੀ ਤਾਲਿਬਾਨ ਦੇ ਵਿਰੋਧ ਦੇ ਬਾਵਜੂਦ 2008 ਦੇ ਅੰਤ ਵਿੱਚ ਮਲਾਲਾ ਨੇ ਕੁੜੀਆਂ ਤੇ ਔਰਤਾਂ ਲਈ ਸਿੱਖਿਆ ਨੂੰ ਲੈ ਕੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਸ ੀ। 2010 ਤੋਂ ਹੁਣ ਤੱਕ ਯੂਐਸਏਆਈਡੀ ਵੱਲੋਂ ਉੱਚ ਸਿੱਖਿਆ ਲਈ ਪਾਕਿਸਤਾਨ ਵਿੱਚ ਔਰਤਾਂ ਤੇ ਕੁੜੀਆਂ ਲਈ 6 ਹਜ਼ਾਰ ਤੋਂ ਜ਼ਿਆਦਾ ਸਕਾਲਰਸ਼ਿਪ ਦਿੱਤੀ ਜਾ ਚੁੱਕੀ ਹੈ।


Share