ਮਲਾਲਾ ਆਕਸਫੋਰਡ ਯੂਨੀਵਰਸਿਟੀ ‘ਚ ਕਰੇਗੀ ਪੜ੍ਹਾਈ

ਲੰਡਨ, 18 ਅਗਸਤ (ਪੰਜਾਬ ਮੇਲ)- ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ‘ਤੇ ਪਾਕਿਸਤਾਨ ਵਿਚ ਤਾਲਿਬਾਨ ਦੀ ਗੋਲੀ ਦਾ ਸ਼ਿਕਾਰ ਹੋਈ ਮਲਾਲਾ ਯੂਸੁਫਜਈ ਨੇ ਆਕਸਫੋਰਡ ਯੂਨੀਵਰਸਿਟੀ ਵਿਚ ਦਾਖ਼ਲ ਮਿਲ ਗਿਆ। ਮਲਾਲਾ ਨੇ ਅੱਜ ‘ਏ ਲੈਵਲ’ ਰਿਜ਼ਲਟ ਹਾਸਲ ਕਰ ਲਿਆ। ਇਸ ਤੋਂ ਬਅਦ ਉਹ ਦੁਨੀਆ ਦੇ ਕਈ ਨੇਤਾਵਾਂ ਦੀ ਤਰ੍ਹਾਂ ਮਸ਼ਹੂਰ ਆਕਸਫੋਰਡ ਯੂਨੀਵਰਸਿਟੀ ਵਿਚ ਫਿਲਾਸਫੀ, ਰਾਜਨੀਤੀ ਅਤੇ ਇਕੋਨੌਮਿਕਸ ਦੀ ਪੜ੍ਹਾਈ ਕਰੇਗੀ। ਸੰਯੁਕਤ ਰਾਸ਼ਟਰ ਦੀ ਸ਼ਾਂਤੀ ਦੂਤ ਨੇ ਇਕ ਟਵੀਟ ਵਿਚ ਸਮਾਚਾਰ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਨੇ ਅੱਜ ਐਲਾਨ ਕੀਤਾ ਕਿ ਨਤੀਜਿਆਂ ਵਿਚ ਬੋਰਡ ਪੱਧਰੀ ਪ੍ਰੀਖਿਆ ਵਿਚ ਸਫਲ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮਲਾਲਾ ਅਜੇ ਬਰਮਿੰਘਮ ਵਿਚ ਰਹਿੰਦੀ ਹੈ। ਕਰੀਬ ਪੰਜ ਸਾਲ ਪਹਿਲਾਂ ਤਾਲਿਬਾਨ ਨੇ ਉਨ੍ਹਾਂ ਸਿਰ ਵਿਚ ਗੋਲੀ ਮਾਰ ਦਿੱਤੀ ਸੀ ਅਤੇ ਉਨ੍ਹਾਂ ਦੀ ਜਾਨ ਬਚਾਉਣ ਦੇ ਲਈ ਸਰਜਰੀ ਦੀ ਖ਼ਾਤਰ ਜਹਾਜ਼ ਦੇ ਜ਼ਰੀਏ ਇੱਥੇ ਲਿਆਇਆ ਗਿਆ ਸੀ, ਮਾਰਚ ਵਿਚ 20 ਸਾਲ ਦੀ ਮਲਾਲਾ ਨੇ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਵਿਚ ਤਿੰਨ ਵਿਸ਼ਿਆਂ ਦੇ ਅਧਿਐਨ ਦੇ ਲਈ ਅਪਣੀ ਪੇਸ਼ਕਸ਼ ਦਾ ਖੁਲਾਸਾ ਕੀਤਾ ਸੀ। ਇਸ ਸਾਲ ਅਪ੍ਰੈਲ ਵਿਚ ਉਹ ਸੰਯੁਕਤ ਰਾਸ਼ਟਰ ਦੀ ਸਭ ਤੋਂ ਨੌਜਵਾਨ ਸ਼ਾਂਤੀਦੂਤ ਬਣਾਈ ਗਈ ਹੈ।