ਮਲਕੀਅਤ ਸਿੰਘ ਝੱਲੀ ਦੇ ਪਰਿਵਾਰ ਨੂੰ ਸਦਮਾ: ਜਵਾਈ ਪੁਸ਼ਪਿੰਦਰ ਸਿੰਘ ਗਿੱਲ ਦੀ ਮੌਤ

541
Share

ਸਿਆਟਲ, 5 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀ ਸਤਿਕਾਰਤ ਹਸਤੀ ਅਤੇ ਖੇਡ ਕੈਂਪ ਵਿਚ ਵੁੱਡਮੁੱਲਾ ਯੋਗਦਾਨ ਪਾਉਣ ਵਾਲੇ ਮਲਕੀਅਤ ਸਿੰਘ ਝੱਲੀ ਦੇ ਜਵਾਈ ਪੁਸ਼ਪਿੰਦਰ ਸਿੰਘ ਗਿੱਲ ‘ਗੇਜਾ’ (59) ਦੀ ਮਿਲਵਾਕੀ ਵਿਚ ਅਚਨਚੇਤ ਮੌਤ ਦੀ ਖਬਰ ਸੁਣ ਕੇ ਮਾਹੌਲ ਗੰਮਗੀਨ ਹੋ ਗਿਆ। ਪੁਸ਼ਪਿੰਦਰ ਸਿੰਘ ਗਿੱਲ 1980 ਤੋਂ ਮਿਲਵਾਕੀ ਰਹਿ ਰਹੇ ਸਨ ਤੇ ਆਪਣੇ ਗੈਸ ਸਟੇਸ਼ਨ ‘ਤੇ ਕੰਮ ਕਰ ਰਹੇ ਸਨ, ਜੋ ਪੰਪਾਂ ਨੇੜੇ ਮੈਨਹੋਲ ‘ਤੇ ਨਿਸ਼ਾਨੀ ਲਾਉਣ ਬੈਠ ਕੇ ਰੰਗ ਕਰ ਰਹੇ ਸਨ ਕਿ ਪਿੱਛੋਂ ਤੇਜ਼ ਟਰੱਕ ਨੇ ਬੈਠੇ ਨੂੰ ਪਿੱਛੋਂ ਥੱਲੇ ਦੇ ਕੇ ਜਾਨ ਲੈ ਲਈ। ਸਿਆਟਲ ‘ਚ ਖ਼ਬਰ ਪਹੁੰਚਦਿਆਂ ਹੀ ਪੰਜਾਬੀ ਭਾਈਚਾਰੇ ਦੇ ਸਨੇਹੀਆਂ, ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਖੇਡ ਪ੍ਰੇਮੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਪੁਸ਼ਪਿੰਦਰ ਸਿੰਘ ਗਿੱਲ ਆਪਣੇ ਪਿੱਛੇ ਪਤਨੀ ਕਿਰਪਾਲ ਕੌਰ ਗਿੱਲ, ਇਕ ਲੜਕਾ ਜਿੰਦਾ ਗਿੱਲ (25) ਤੇ ਇਕ ਲੜਕੀ ਸਹਿਜ ਗਿੱਲ (20) ਛੱਡ ਗਏ ਹਨ, ਜਿਨ੍ਹਾਂ ਦਾ ਸਸਕਾਰ 7 ਸਤੰਬਰ ਨੂੰ ਮਿਲਵਾਕੀ ਵਿਚ ਕੀਤਾ ਜਾਵੇਗਾ। ਸਿਆਟਲ ਤੋਂ ਚਰਨਜੀਤ ਸਿੰਘ ਧਾਲੀਵਾਲ, ਮਲਕੀਅਤ ਸਿੰਘ ਝੱਲੀ, ਸਰਬਜੀਤ ਸਿੰਘ ਝੱਲੀ, ਜਗਰੂਪ ਸਿੰਘ, ਸੁਖਪ੍ਰੀਤ ਸਿੰਘ ਮੱਲੀ, ਹਰਦੀਪ ਸਿੰਘ ਸਿੱਧੂ ਸਮੇਤ ਖੇਡ-ਕੈਂਪ ਦੇ ਪ੍ਰਬੰਧਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਿਲਵਾਕੀ ਤੋਂ ਹਰਭਜਨ ਸਿੰਘ ਸੰਧਾਵਾਲੀਆ, ਜੋਗਿੰਦਰ ਸਿੰਘ ਤੇ ਰਖੜਾ ਪਰਿਵਾਰ ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਗਿੱਲ ਬਹੁਤ ਹੀ ਮਿਲਣਸਾਰ, ਮਿਹਨਤੀ ਤੇ ਸਾਊ ਇਨਸਾਨ ਸਨ।


Share