PUNJABMAILUSA.COM

ਮਰਾਏ ਰੈਸਟੋਰੈਂਟ ‘ਚ ਮੈਨੇਜਰ ਭਾਰਤੀ ਮਹਿਲਾ ਦੇ ਵਰਕ ਵੀਜ਼ੇ ਨੂੰ ਨਸਲਵਾਦ ਦੀ ਨਜ਼ਰ ਲੱਗੀ

ਮਰਾਏ ਰੈਸਟੋਰੈਂਟ ‘ਚ ਮੈਨੇਜਰ ਭਾਰਤੀ ਮਹਿਲਾ ਦੇ ਵਰਕ ਵੀਜ਼ੇ ਨੂੰ ਨਸਲਵਾਦ ਦੀ ਨਜ਼ਰ ਲੱਗੀ

ਮਰਾਏ ਰੈਸਟੋਰੈਂਟ ‘ਚ ਮੈਨੇਜਰ ਭਾਰਤੀ ਮਹਿਲਾ ਦੇ ਵਰਕ ਵੀਜ਼ੇ ਨੂੰ ਨਸਲਵਾਦ ਦੀ ਨਜ਼ਰ ਲੱਗੀ
June 07
21:31 2018

ਆਕਲੈਂਡ 7 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਬਹੁਨਸਲੀ ਦੇਸ਼ ਨਿਊਜ਼ੀਲੈਂਡ ਦੇ ਵਿਚ ਕੁਝ ਨਸਲੀ ਲੋਕ ਵੀ ਵਸਦੇ ਹਨ ਅਤੇ ਸਰਕਾਰੀ ਅਹੁਦਿਆਂ ਉਤੇ ਹੁੰਦੇ ਹੋਏ ਵੀ ਆਪਣਾ ਪ੍ਰਮਾਣ ਛੱਡ ਦਿੰਦੇ ਹਨ। ਇਕ ਅਜਿਹਾ ਹੀ ਵਾਕਿਆ ਇਕ ਗੁਜਰਾਤੀ ਮੂਲ ਦੀ ਮਹਿਲਾ ਸ੍ਰੀਮਤੀ ਮਿਲਨਬੇਨ ਪ੍ਰਜਾਪਤੀ ਦੇ ਨਾਲ ਹੋਇਆ। ਉਹ ਇਕ ਮਾਓਰੀ ਮੂਲ ਦੇ ਰੈਸਟੋਰੈਂਟ ਦੇ ਵਿਚ ਮੈਨੇਜਰ ਸੀ ਅਤੇ ਜਦੋਂ ਉਸਦੀ ਅਰਜ਼ੀ ਅਗਲੇਰੇ ਵਰਕ ਵੀਜੇ ਵਾਸਤੇ ਇਮੀਗ੍ਰੇਸ਼ਨ ਕੋਲ ਪਹੁੰਚੀ ਤਾਂ ਆਨਾ-ਬਹਾਨਾ ਬਣਾ ਕੇ ਰੱਦ ਕਰ ਦਿੱਤੀ ਗਈ। ਤਰਕ ਇਹ ਦਿੱਤਾ ਗਿਆ ਕਿ ਉਹ ਉਸਦੀ ਨੌਕਰੀ ਦੇ ਕਾਰਜ ਖੇਤਰਾਂ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਇਹ ਰੈਸਟੋਰੈਂਟ ਮਾਓਰੀ ਮੂਲ ਦੇ ਸੰਸਕਾਰਾਂ ਵਾਲਾ ਹੈ। ਪ੍ਰੰਤੂ ਰੈਸਟੋਰੈਂਟ ਦੇ ਮੈਨੇਜਰ ਨੇ ਕਿਹਾ ਕਿ ਇਮੀਗ੍ਰੇਸ਼ਨ ਨੇ ਉਨ੍ਹਾਂ ਦੇ ਰੈਸਟੋਰੈਂਟ ਦੇ ਕਾਰਜ ਖੇਤਰ ਨੂੰ ਠੀਕ ਨਹੀਂ ਸਮਝਿਆ। ਇਸ ਰੈਸਟੋਰੈਂਟ ਦੇ ਵਿਚ ਅੰਤਰਰਾਸ਼ਟਰੀ ਮਹਿਮਾਨ ਵੀ ਆਉਂਦੇ ਹਨ ਅਤੇ ਖਾਣਾ ਖਾਂਦੇ ਹਨ। ਇਹ ਇਕੱਲਾ ਰੈਸਟੋਰੈਂਟ ਨਹੀਂ ਹੈ ਇਥੇ ਠਹਿਰਨ ਦਾ ਪ੍ਰਬੰਧ ਵੀ ਸੀ। ਮੈਨੇਜਰ ਨੇ ਕਿਹਾ ਕਿ ਪਰਜਾਪਤੀ ਸਾਰੇ ਮਹਿਮਾਨਾਂ ਦੀ ਸੇਵਾ-ਸੰਭਾਲ ਕਰਨ ਅਤੇ ਭੋਜਨ ਮੁਹੱਈਆ ਕਰਨ ਦੇ ਕਾਬਿਲ ਹੈ। ਇਮੀਗ੍ਰੇਸ਼ਨ ਅਡਵਾਈਜ਼ਰ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਿਸਟਰ ਡੈਲਮੇਅਰ ਨੇ ਇਕ ਕਦਮ ਅੱਗੇ ਪੈਰਵਾਈ ਕਰਦਿਆਂ ਇਮੀਗ੍ਰੇਸ਼ਨ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਇਮੀਗ੍ਰੇਸ਼ਨ ਨੇ ਇਸ ਰੈਸਟੋਰੈਂਟ ਨੂੰ ਮਾਓਰੀ ਭੋਜਨ ਵਾਸਤੇ ਸ਼੍ਰੇਣੀਬੱਧ ਕਰਕੇ ਨਸਲਵਾਦ ਭਰਿਆ ਫੈਸਲਾ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ। 30 ਸਾਲਾ ਸ੍ਰੀਮਤੀ ਪਰਜਾਪਤੀ ਇਸ ਰੈਸਟੋਰੈਂਟ ਦੇ ਵਿਚ 2 ਸਾਲ ਤੋਂ ਵਰਕ ਵੀਜ਼ੇ ਉਤੇ ਕੰਮ ਕਰ ਰਹੀ ਸੀ ਅਤੇ ਹੁਣ ਉਸਨੇ ਤਿੰਨ ਸਾਲ ਵਾਸਤੇ ਅਪਲਾਈ ਕੀਤਾ ਸੀ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਜਾਪਤੀ ਨੇ ਕਿਹਾ ਹੈ ਕਿ ਇਸ ਫੈਸਲੇ ਤੋਂ ਬਾਅਦ ਉਹ ਇਕ ਤਰ੍ਹਾਂ ਨਾਲ ਓਵਰਸਟੇਅ ਦੇ ਵਿਚ ਗਿਣੀ ਜਾ ਸਕਦੀ ਹੈ ਪਰ ਉਂਝ ਉਸਨੂੰ 42 ਦਿਨ ਦਾ ਸਮਾਂ ਮਿਲਿਆ ਹੈ ਜਿਸ ਦੇ ਵਿਚ ਉਹ ਟ੍ਰਿਬਿਊਨਲ ਕੋਲ ਆਪਣਾ ਪੱਖ ਰੱਖ ਸਕਦੀ ਹੈ। ਪਰ ਇਮੀਗ੍ਰੇਸ਼ਨ ਮੰਤਰੀ ਦੇ ਦਫਤਰ ਤੋਂ ਜਾਰੀ ਪੱਤਰ ਅਨੁਸਾਰ ਇਸ ਕੇਸ ਵਿਚ ਇਮੀਗ੍ਰੇਸ਼ਨ ਮੰਤਰੀ ਦੀ ਸ਼ਮੂਲੀਅਤ ਦੀ ਜਰੂਰਤ ਨਹੀਂ ਹੈ। ਹੁਣ ਇਸ ਮਹਿਲਾ ਦੇ ਸਲਾਹਕਾਰ ਨੇ ਮੰਤਰੀ ਸਾਹਿਬ ਨੂੰ ਖੱਤ ਲਿਖ ਕੇ ਇਮੀਗ੍ਰੇਸ਼ਨ ਅਫਸਰ ਦੀ ਪੜ੍ਹਤਾਲ ਕਰਕੇ ਕਾਰਵਾਈ ਕਰਨ ਲਈ ਲਿਖਿਆ ਹੈ। ਸੋ ਬਿਜ਼ਨਸ ਲੈਵਲ 7 ਦੀ ਪੜ੍ਹਾਈ ਕਰਕੇ ਇਥੇ ਆਪਣੇ ਜੀਵਨ ਦੇ ਸੁਪਨੇ ਸਾਕਾਰ ਕਰਨ ਨੂੰ ਆਸਵੰਦ ਪਰਜਾਵਤੀ ਦੇ ਵਰਕ ਵੀਜ਼ੇ ਨੂੰ ਇਕ ਤਰ੍ਹਾਂ ਨਾਲ ਨਸਲਵਾਦ ਦੀ ਨਜ਼ਰ ਲੱਗ ਗਈ ਜਾਪਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article