PUNJABMAILUSA.COM

ਮਰਹੂਮ ਗੁਰਜੀਤ ਦੇ ਪਰਿਵਾਰ ਨੂੰ ਬੰਦ ਕਮਰੇ ‘ਚ ਮਿਲੇ ਉਪ ਮੁੱਖ ਮੰਤਰੀ

ਮਰਹੂਮ ਗੁਰਜੀਤ ਦੇ ਪਰਿਵਾਰ ਨੂੰ ਬੰਦ ਕਮਰੇ ‘ਚ ਮਿਲੇ ਉਪ ਮੁੱਖ ਮੰਤਰੀ

ਮਰਹੂਮ ਗੁਰਜੀਤ ਦੇ ਪਰਿਵਾਰ ਨੂੰ ਬੰਦ ਕਮਰੇ ‘ਚ ਮਿਲੇ ਉਪ ਮੁੱਖ ਮੰਤਰੀ
November 18
09:41 2015

9
ਜੈਤੋ, 18 ਨਵੰਬਰ (ਪੰਜਾਬ ਮੇਲ)- ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਹਿਬਲ ਕਲਾਂ ਵਿਚ 14 ਅਕਤੂਬਰ ਨੂੰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਗੁਰਜੀਤ ਸਿੰਘ ਵਾਸੀ ਪਿੰਡ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਵਾਸੀ ਬਹਿਬਲ ਖੁਰਦ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਹ ਅਛੋਪਲੇ ਜਿਹੇ ਉਪ ਮੰਡਲ ਜੈਤੋ ਦੇ ਪਿੰਡ ਸਰਾਵਾਂ ਤੇ ਬਹਿਬਲ ਖੁਰਦ ਪਹੁੰਚੇ। ਉੁਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ। ਪਿੰਡ ਸਰਾਵਾਂ ‘ਚ ਰੋਸ ਪ੍ਰਗਟਾਉਣ ਲਈ ਕਾਲੇ ਝੰਡੇ ਲਈ ਬੈਠੇ ਲੋਕਾਂ ਨੂੰ ਪੁਲਿਸ ਨੇ ਉਪ ਮੁੱਖ ਮੰਤਰੀ ਦੀ ਆਮਦ ਤੋਂ ਕੁਝ ਸਮਾਂ ਪਹਿਲਾਂ ਹਿਰਾਸਤ ‘ਚ ਲੈ ਲਿਆ। ਉਪ ਮੁੱਖ ਮੰਤਰੀ ਦੀ ਇਸ ਗੁਪਤ ਫੇਰੀ ਦਾ ਭੇਤ ਸੁਵਖ਼ਤੇ ਇਲਾਕੇ ‘ਚ ਪੁਲਿਸ ਦੇ ਵੱਡੀ ਗਿਣਤੀ ‘ਚ ਪੁੱਜਣ ਨਾਲ ਖੁੱਲ੍ਹਿਆ। ਯਾਦ ਰਹੇ ਕਿ ਕੁਝ ਸ਼੍ਰੋਮਣੀ ਕਮੇਟੀ ਮੈਂਬਰ, ਇਕ ਸੰਸਦੀ ਸਕੱਤਰ ਤੇ ਕਈ ਹੋਰ ਅਕਾਲੀ ਆਗੂ ਪੀੜਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ 10-10 ਲੱਖ ਰੁਪਏ ਦੇ ਚੈੱਕ ਸੌਂਪ ਕੇ ਆਏ ਸਨ। ਕਈ ਦਰਜਨ ਲੋਕ ਸਵੇਰੇ ਪਿੰਡ ਸਰਾਵਾਂ ਵਿਖੇ ਮਰਹੂਮ ਗੁਰਜੀਤ ਸਿੰਘ ਦੇ ਘਰ ਅੱਗੇ ਉਪ ਮੁੱਖ ਮੰਤਰੀ ਦੀ ਕਥਿਤ ਮੁਖ਼ਾਲਫ਼ਿਤ ਲਈ ਇਕੱਤਰ ਹੋਏ। ਇਹ ਲੋਕ ਘਰ ਅੱਗੇ ਬੈਠ ਕੇ ‘ਸਤਿਨਾਮ-ਵਾਹਿਗੁਰੂ’ ਦਾ ਜਾਪ ਕਰ ਰਹੇ ਸਨ। ਸੁਖਬੀਰ ਬਾਦਲ ਆਪਣੇ ਮਿੱਥੇ ਸਮੇਂ ਤੋਂ ਕਰੀਬ ਚਾਰ ਘੰਟੇ ਪਛੜ ਕੇ ਹੈਲੀਕਾਪਟਰ ਰਾਹੀਂ ਜੈਤੋ ਪਹੁੰਚੇ ਅਤੇ ਇਥੋਂ ਉਹ ਸਿੱਧੇ ਸਰਾਵਾਂ ਪਿੰਡ ਗਏ। ਚੱਪੇ-ਚੱਪੇ ‘ਤੇ ਤਾਇਨਾਤ ਪੁਲਿਸ ਨੇ ਪਹਿਲਾਂ ਤਾਂ ਵਿਖਾਵੇ ਦੇ ਮੰਤਵ ਨਾਲ ਬੈਠੇ ਲੋਕਾਂ ਨੂੰ ਕੁਝ ਨਾ ਕਿਹਾ ਪਰ ਸ਼੍ਰੀ ਬਾਦਲ ਦੀ ਆਮਦ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਤਕਰੀਬਨ ਸਵਾ ਚਾਰ ਵਜੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਕਿਸੇ ਅਣਦੱਸੀ ਜਗ੍ਹਾ ਲੈ ਗਈ। ਪੁਲਿਸ ਨੇ ਗ੍ਰਿਫ਼ਤਾਰੀਆਂ ਦੀ ਕਾਰਵਾਈ ਨੂੰ ਮੀਡੀਆ ਤੋਂ ਛੁਪਾਉਣ ਲਈ ਨਾਟਕੀ ਢੰਗ ਵਰਤਿਆ। ਘਰ ਦੇ ਬਾਹਰ ਖੜ੍ਹੇ ਪੱਤਰਕਾਰਾਂ ਨੂੰ ਇਹ ਕਹਿ ਕੇ ਘਰ ਦੇ ਅੰਦਰ ਭੇਜ ਦਿੱਤਾ ਕਿ ਸ਼੍ਰੀ ਬਾਦਲ ਆਉਣ ਵਾਲੇ ਹਨ।। ਮੀਡੀਆ ਕਰਮੀਆਂ ਦੇ ਅੰਦਰ ਜਾਣ ‘ਤੇ ਜਦੋਂ ਪੁਲੀਸ ਸੰਭਾਵੀਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਲੱਗੀ ਤਾਂ ਉਨ੍ਹਾਂ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਚੰਦ ਮਿੰਟਾਂ ਮਗਰੋਂ ਗੱਡੀਆਂ ਦੇ ਕਾਫ਼ਲੇ ‘ਚੋਂ ਉਪ ਮੁੱਖ ਮੰਤਰੀ ਦੀ ਗੱਡੀ ਗੁਰਜੀਤ ਸਿੰਘ ਦੇ ਵਿਹੜੇ ਵਿੱਚ ਆਣ ਰੁਕੀ ਅਤੇ ਉਹ ਬੰਦ ਕਮਰੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਮਿਲੇ। ਇਸ ਦੌਰਾਨ ਤਕਰੀਬਨ ਪੰਦਰਾਂ ਮਿੰਟ ਮੀਡੀਆ ਕਰਮੀ ਵਿਹੜੇ ‘ਚ ਰੁਕੇ ਰਹੇ। ਇਸ ਮਗਰੋਂ ਸ੍ਰੀ ਬਾਦਲ ਪੱਤਰਕਾਰਾਂ ਨੂੰ ਬਗ਼ੈਰ ਮਿਲੇ ਵਾਹੋ-ਦਾਹੀ ਆਪਣੀ ਗੱਡੀ ‘ਚ ਜਾ ਬੈਠੇ ਅਤੇ ਪਿੰਡ ਬਹਿਬਲ ਖੁਰਦ ਲਈ ਰਵਾਨਾ ਹੋ ਗਏ। ਉਥੇ ਉਹ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨੂੰ ਮਿਲੇ ਅਤੇ ਦੁੱਖ ਸਾਂਝਾ ਕੀਤਾ। ਇਸ ਮੌਕੇ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਪੀਆਰਟੀਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ, ਵਿਧਾਇਕ ਦੀਪ ਮਲਹੋਤਰਾ, ਬੰਟੀ ਰੋਮਾਣਾ ਅਤੇ ਪ੍ਰਕਾਸ਼ ਸਿੰਘ ਭੱਟੀ ਹਾਜ਼ਰ ਸਨ।
ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਖੁਲਾਸਾ ਕੀਤਾ ਕਿ ਉਪ ਮੁੱਖ ਮੰਤਰੀ ਨੇ ਗੁਰਜੀਤ ਸਿੰਘ ਦੀ ਯਾਦ ਵਿੱਚ ਪਿੰਡ ‘ਚ 60 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਟੀ ਸੈਂਟਰ ਬਣਾਉਣ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਬਾਰੇ ਮਤਾ ਕੈਬਨਿਟ ਦੀ ਆਗਾਮੀ ਮੀਟਿੰਗ ‘ਚ ਪਾਸ ਕੀਤਾ ਜਾਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ