PUNJABMAILUSA.COM

ਮਮਤਾ ਬੈਨਰਜੀ ਦੀ ਹੱਤਿਆ ਕਰਨ ਲਈ ਅਮਰੀਕਾ ਤੋਂ ਵਿਦਿਆਰਥੀ ਨੂੰ 65 ਲੱਖ ਰੁਪਏ ਦਾ ਮਿਲਿਆ ਆਫ਼ਰ

ਮਮਤਾ ਬੈਨਰਜੀ ਦੀ ਹੱਤਿਆ ਕਰਨ ਲਈ ਅਮਰੀਕਾ ਤੋਂ ਵਿਦਿਆਰਥੀ ਨੂੰ 65 ਲੱਖ ਰੁਪਏ ਦਾ ਮਿਲਿਆ ਆਫ਼ਰ

ਮਮਤਾ ਬੈਨਰਜੀ ਦੀ ਹੱਤਿਆ ਕਰਨ ਲਈ ਅਮਰੀਕਾ ਤੋਂ ਵਿਦਿਆਰਥੀ ਨੂੰ 65 ਲੱਖ ਰੁਪਏ ਦਾ ਮਿਲਿਆ ਆਫ਼ਰ
October 19
05:28 2017

ਕੋਲਕਾਤਾ, 19 ਅਕਤੂਬਰ (ਪੰਜਾਬ ਮੇਲ)- ਪੱਛਮੀ ਬੰਗਾਲ ਵਿਚ ਇਕ 19 ਸਾਲਾ ਵਿਦਿਆਰਥੀ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹੱਤਿਆ ਕਰਨ ‘ਤੇ 1 ਲੱਖ ਡਾਲਰ (ਕਰੀਬ 65 ਲੱਖ ਰੁਪਏ) ਦੇਣ ਦਾ ਆਫਰ ਮਿਲਿਆ ਹੈ। ਇਹ ਆਫਰ ਉਸ ਨੂੰ ਵੱਟਸਐਪ ਦੇ ਜ਼ਰੀਏ ਦਿੱਤਾ ਗਿਆ ਹੈ। ਰਾਜ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਦੇਸ਼ ਭੇਜਣ ਵਾਲੇ ਦਾ ਨੰਬਰ ਅਮਰੀਕਾ ਦੇ ਫਲੋਰਿਡਾ ਦਾ ਹੈ।
ਵਿਦਿਆਰਥੀ ਨੇ ਕਿਹਾ ਕਿ ਦੁਪਹਿਰ ਇੱਕ ਵਜੇ ਤੋਂ ਮੈਨੂੰ ਸੰਦੇਸ਼ ਮਿਲਣੇ ਸ਼ੁਰੂ ਹੋਏ। ਸੰਦੇਸ਼ ਭੇਜਣ ਵਾਲੇ ਨੇ ਖੁਦ ਨੂੰ ਲੈਟਿਨ ਦੱਸਿਆ। ਉਸ ਨੇ ਕਿਹਾ ਕਿ ਉਹ ਇੱਕ ਅੱਤਵਾਦੀ ਸੰਗਠਨ ਦੇ ਲਈ ਕੰਮ ਕਰਦਾ ਹੈ ਅਤੇ ਉਸ ਨੂੰ ਭਾਰਤ ਵਿਚ ਇਕ ਪਾਰਟਨਰ ਦੀ ਭਾਲ ਹੈ। ਦੋਵਾਂ ਦੇ ਵਿਚ ਗੱਲਬਾਤ ਨੂੰ ਪੜ੍ਹਨ ਤੋਂ ਪਤਾ ਚਲਿਆ ਕਿ ਉਸ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਇਸ ਕੰਮ ਵਿਚ ਮਦਦ ਕਰਨ ‘ਤੇ ਉਸ ਨੂੰ ਇੱਕ ਲੱਖ ਡਾਲਰ ਦਿੱਤਾ ਜਾਵੇਗਾ। ਤੁਸੀਂ ਪੂਰੀ ਤਰ੍ਹਾਂ ਸੁਰੱਖਿਆ ਰਹੋਗੇ। ਅਸੀਂ ਤੁਹਾਡਾ ਧਿਆਨ ਰੱਖਾਂਗੇ। ਕੀ ਤੁਸੀਂ ਤਿਆਰ ਹੋ? ਵਿਦਿਆਰਥੀ ਨੇ ਉਸ ਨੂੰ ਕਿਹਾ ਕਿ ਉਡੀਕ ਕਰੋ। ਵਿਦਿਆਰਥੀ ਦੇ ਇਸ ਸੰਦੇਸ਼ ‘ਤੇ ਉਸ ਨੇ ਕਿਹਾ, ਓਕੇ, ਛੇਤੀ ਕਰੋ ਨਹੀਂ ਤਾਂ ਅਸੀਂ ਕਿਸੇ ਹੋਰ ਨੂੰ ਚੁਣ ਲਵਾਂਗੇ। ਇਕ ਲੱਖ ਡਾਲਰ ਹੱਥ ਤੋਂ ਨਾ ਜਾਣ ਦੇਵੋ। ਇਸ ਤੋਂ ਬਾਅਦ ਮੁੰਡੇ ਨੇ ਕਰੀਬ 40 ਮਿੰਟ ਬਾਅਦ ਅਪਣਾ ਜਵਾਬ ਭੇਜਿਆ ਅਤੇ ਕਿਹਾ ਕਿ ਉਹ ਇਸ ਸਾਜ਼ਿਸ਼ ਵਿਚ ਸ਼ਾਮਲ ਨਹੀਂ ਹੋਵੇਗਾ।
ਇਸ ‘ਤੇ ਸੰਦੇਸ਼ ਭੇਜਣ ਵਾਲੇ ਉਸ ਨੂੰ ਲੂਜ਼ਰ ਕਿਹਾ। ਜਦ ਵਿਦਿਆਰਥੀ ਨੇ ਉਸ ਨੂੰ ਅੱਤਵਾਦੀ ਕਿਹਾ ਤਾਂ ਉਸ ਨੇ ਕਿਹਾ ਕਿ ਉਸ ਦੇ ਕੋਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਮਾਰਨ ਦਾ ਕੰਟਰੈਕਟ ਹੈ।
ਵਿਦਿਆਰਥੀ ਨੇ ਕਿਹਾ ਕਿ ਮੈਂ ਇਸ ਮਾਮਲੇ ਦੇ ਬਾਰੇ ਵਿਚ ਪੁਲਿਸ ਨੂੰ ਦੱਸਣ ਦਾ ਫ਼ੈਸਲਾ ਕੀਤਾ। ਮੈਂ ਉਸ ਸਮੇਂ ਡਰ ਗਿਆ ਜਦ ਪੁਲਿਸ ਸਟੇਸ਼ਨ ਜਾਂਦੇ ਸਮੇਂ ਮੈਨੂੰ ਸ਼ਾਮ ਨੂੰ ਸੰਦੇਸ਼ ਆਇਆ। ਇਸ ਵਿਚ ਲਿਖਿਆ ਸੀ ਕਿ ਸਾਨੂੰ ਪੁਲਿਸ ਸਟੇਸ਼ਨ ਦੇ ਕੋਲ ਤੁਹਾਡੀ ਲੋਕੇਸ਼ਨ ਮਿਲੀ ਹੈ। ਕੀ ਤੁਸੀਂ ਪੁਲਿਸ ਸਟੇਸ਼ਨ ਜਾ ਰਹੇ ਹੋ। ਅਸੀਂ ਤੁਹਾਡੇ ‘ਤੇ ਨਜ਼ਰ ਲਾਈ ਬੈਠੇ ਹਾਂ। ਇਸ ਲਈ ਸਾਨੂੰ ਮੂਰਖ ਨਾ ਬਣਾਓ ਨਹੀਂ ਤਾਂ ਤੁਹਾਡੀ ਹੱÎਤਿਆ ਕਰ ਦਿੱਤੀ ਜਾਵੇਗੀ। ਇਸ ੰ ਸੰਦੇਸ਼ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਪਣਾ ਸੰਦੇਸ਼ ਬੰਦ ਕਰਨ ਲਈ ਕਿਹਾ ਗਿਆ ਹੈ। ਉਧਰ ਪੱਛਮੀ ਬੰਗਾਲ ਸੀਆਈਡੀ ਦੇ ਆਈਜੀ ਅਜੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ।

About Author

Punjab Mail USA

Punjab Mail USA

Related Articles

ads

Latest Category Posts

    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article