ਮਨੁੱਖੀ ਤਸਕਰੀ ‘ਚ ਭਾਰਤ ਦੀ ਖਰਾਬ ਰੈਕਿੰਗ

June 29
09:47
2017
ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ) – ਅਮਰੀਕਾ ਨੇ ਇਹ ਕਹਿੰਦੇ ਹੋਏ ਭਾਰਤ ਨੂੰ ਇਕ ਵਾਰ ਮੁੜ ਮਨੁੱਖੀ ਤਸਕਰੀ ਨਾਲ ਜੁੜੀ ਅਪਣੀ ਸਾਲਾਨਾ ਰਿਪੋਰਟ ਵਿਚ ਟਿਅਰ-2 ਵਿਚ ਪਾਇਆ ਹੈ ਕਿ ਭਾਰਤ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਘੱਟੋ ਘੱਟ ਮਾਣਕਾਂ ‘ਤੇ ਪੂਰੀ ਤਰ੍ਹਾਂ ਖ਼ਰਾ ਨਹੀਂ ਉਤਰਦਾ, ਅਮਰੀਕੀ ਵਿਦੇਸ਼ ਵਿਭਾਗ ਨੇ ਮਨੁੱਖੀ ਤਸਕਰੀ ਨਾਲ ਜੁੜੀ ਅਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਭਾਰਤ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਘੱਟੋ ਘੱਟ ਮਾਣਕਾਂ ‘ਤੇ ਪੂਰੀ ਤਰ੍ਹਾਂ ਖ਼ਰਾ ਨਹੀਂ ਉਤਰਦਾ। ਹਾਲਾਂਕਿ ਉਸ ਨੇ ਨਾਲ ਹੀ ਕਿਹਾ ਕਿ ਭਾਰਤ ਅਜਿਹਾ ਕਰਨ ਦੇ ਲਈ ਮਹੱਤਵਪੂਰਣ ਕੋਸ਼ਿਸ ਕਰ ਰਿਹਾ ਹੈ। ਅਮਰੀਕਾ ਵਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਕਿ ਪਿਛਲੀ ਰਿਪੋਰਟ ਵਿਚ ਜਿਸ ਮਿਆਦ ਨੂੰ ਸ਼ਾਮਲ ਕੀਤਾ ਗਿਆ ਸੀ ਉਸ ਦੀ ਤੁਲਨਾ ਵਿਚ ਇਸ ਵਾਰ ਸਰਕਾਰ ਨੇ ਕੋਸ਼ਿਸ਼ ਤੇਜ਼ ਕੀਤੀ ਹੈ ਅਤੇ ਭਾਰਤ ਹੁਣ ਵੀ ਟਿਅਰ-2 ਵਿਚ ਹੀ ਹੈ।