ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਈ.ਡੀ. ਵੱਲੋਂ ਕਸ਼ਮੀਰ ‘ਚ ਕਈ ਥਾਈਂ ਛਾਪੇ

132
Share

ਨਵੀਂ ਦਿੱਲੀ, 21 ਨਵੰਬਰ (ਪੰਜਾਬ ਮੇਲ)- ਐੱਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੰਮੂ ਤੇ ਕਸ਼ਮੀਰ ਬੈਂਕ ‘ਚ ਕਥਿਤ ਸ਼ੱਕੀ ਲੈਣ-ਦੇਣ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਕਸ਼ਮੀਰ ਵਿਚ ਕਈ ਥਾਈਂ ਛਾਪੇ ਮਾਰੇ। ਕੇਂਦਰੀ ਜਾਂਚ ਏਜੰਸੀ ਨੇ ਪੀ.ਐੱਮ.ਐੱਲ.ਏ. ਤਹਿਤ ਸ੍ਰੀਨਗਰ ਵਿਚ ਸੱਤ ਟਿਕਾਣਿਆਂ ਅਤੇ ਅਨੰਤਨਾਗ ਜ਼ਿਲ੍ਹੇ ਵਿਚ ਇਕ ਥਾਂ ‘ਤੇ ਛਾਪੇ ਮਾਰੇ। ਈ.ਡੀ. ਨੇ ਮਹਿਮਾਨ ਨਿਵਾਜ਼ੀ, ਖੇਤੀ ਆਧਾਰਿਤ ਸਨਅਤਾਂ, ਸਿਵਲ ਕੰਸਟ੍ਰਕਸ਼ਨ ਤੇ ਰੀਅਲ ਅਸਟੇਟ ਕਾਰੋਬਾਰਾਂ ਨਾਲ ਜੁੜੀਆਂ ਕੰਪਨੀਆਂ ਤੇ ਟਰੇਡਰਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ।


Share