ਮਨਪ੍ਰੀ਼ਤ ਨੂੰ ਮਿਲੀ ਭਾਰਤੀ ਹਾਕੀ ਟੀਮ ਦੀ ਕਪਤਾਨੀ

September 16
21:15
2017
ਨਵੀਂ ਦਿੱਲੀ, 16 ਸਤੰਬਰ (ਪੰਜਾਬ ਮੇਲ) – ਮਿਡ-ਫੀਲਡਰ ਮਨਪ੍ਰੀਤ ਸਿੰਘ 11 ਤੋਂ 22 ਅਕਤੂਬਰ ਤੱਕ ਢਾਕਾ ਵਿੱਚ ਹੋਣ ਵਾਲੇ ਹੀਰੋ ਏਸ਼ੀਆ ਕੱਪ ਵਿੱਚ ਭਾਰਤ ਦੀ 18 ਮੈਂਬਰੀ ਹਾਕੀ ਟੀਮ ਦੀ ਕਮਾਨ ਸਾਂਭੇਗਾ ਤੇ ਫਾਰਵਰਡ ਐਸ.ਵੀ. ਸੁਨੀਲ ਟੀਮ ਦਾ ਉਪ ਕਪਤਾਨ ਹੋਵੇਗਾ। ਹਾਲ ਹੀ ਵਿੱਚ ਯੂੁਰੋਪ ਦੌਰੇ ’ਤੇ ਕੁਝ ਜੂਨੀਅਰ ਖਿਡਾਰੀਆਂ ਨੂੰ ਮੌਕੇ ਦੇਣ ਤੋਂ ਬਾਅਦ ਹਾਕੀ ਇੰਡੀਆ ਨੇ ਨੌਜਵਾਨ ਅਤੇ ਤਜਰਬੇਕਾਰ ਖਿਡਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਗੋਲਕੀਪਰ ਆਕਾਸ਼ ਚਿਕਤੇ ਅਤੇ ਸੂਰਜ ਕਰਕੇਰਾ ਟੀਮ ਵਿੱਚ ਸ਼ਾਮਲ ਹਨ ਜਦਕਿ ਡਿਫੈਂਡਰ ਹਰਮਨਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਵੀ ਯੂਰੋਪ ਦੌਰੇ ਦੌਰਾਨ ਆਰਾਮ ਦਿੱਤੇ ਜਾਣ ਤੋਂ ਬਾਅਦ ਵਾਪਸੀ ਕੀਤੀ ਹੈ।