PUNJABMAILUSA.COM

ਮਨਦੀਪ ਸੰਧੂ ਐਲਾਨੀ ਗਈ ਏਸ਼ੀਆ ਦੀ ਬੈੱਸਟ ਬੌਕਸਰ

ਮਨਦੀਪ ਸੰਧੂ ਐਲਾਨੀ ਗਈ ਏਸ਼ੀਆ ਦੀ ਬੈੱਸਟ ਬੌਕਸਰ

ਮਨਦੀਪ ਸੰਧੂ ਐਲਾਨੀ ਗਈ ਏਸ਼ੀਆ ਦੀ ਬੈੱਸਟ ਬੌਕਸਰ
December 21
20:55 2015

boxing-gloves-punching-sq1
ਚਕਰ, 21 ਦਸੰਬਰ (ਪੰਜਾਬ ਮੇਲ) – ਮਨਦੀਪ ਸੰਧੂ ਹੁਣ ਏਸ਼ੀਆ ਦੀ ਬੈੱਸਟ ਜੂਨੀਅਰ ਬੌਕਸਰ ਐਲਾਨੀ ਗਈ ਹੈ। ਸ਼ੇਰੇ ਪੰਜਾਬ ਅਕੈਡਮੀ ਚਕਰ ਦੀ ਇਹ ਲੜਕੀ 24 ਮਈ 2015 ਨੂੰ ਤੈਪਈ ਚੀਨ ਵਿਚ ਮੁੱਕੇਬਾਜ਼ੀ ਦੀ ਜੂਨੀਅਰ ਵਿਸ਼ਵ ਚੈਂਪੀਅਨ ਬਣੀ ਸੀ। ਉਥੇ 46 ਮੁਲਕਾਂ ਦੀਆਂ 441 ਚੋਟੀ ਦੀਆਂ ਮੁੱਕੇਬਾਜ਼ਾਂ ਨੇ ਭਾਗ ਲਿਆ ਸੀ। ਸੱਤ ਅਰਬ ਤੋਂ ਵੱਧ ਦੀ ਆਬਾਦੀ ਵਾਲੀ ਦੁਨੀਆ ‘ਚੋਂ ਕਿਸੇ ਖੂੰਖਾਰ ਖੇਡ ਦੀ ਵਰਲਡ ਚੈਂਪੀਅਨ ਬਣਨਾ ਪੰਜਾਬ ਦੀ ਪੇਂਡੂ ਕੁੜੀ ਦੀ ਵੱਡੀ ਪ੍ਰਾਪਤੀ ਹੈ। ਉਸ ਨੇ ਇੰਗਲੈਂਡ, ਹੰਗਰੀ, ਫਰਾਂਸ ਤੇ ਆਇਰਲੈਂਡ ਦੀਆਂ ਚੈਂਪੀਅਨ ਮੁੱਕੇਬਾਜ਼ਾਂ ਨੂੰ ਹਰਾ ਕੇ ਗੁਰਜ ਜਿੱਤੀ ਸੀ। ਜਿਵੇਂ ਚਕਰ ਨੂੰ ਪਿੰਡਾਂ ਦਾ ਚਾਨਣ ਮੁਨਾਰਾ ਕਿਹਾ ਜਾਂਦੈ ਉਵੇਂ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਵੀ ਖੇਡਾਂ ਦਾ ਚਾਨਣ ਮੁਨਾਰਾ ਹੈ।
ਕੈਨੇਡਾ ਦੇ ਸਿੱਧੂ ਭਰਾਵਾਂ ਵੱਲੋਂ 2006 ਵਿਚ ਸ਼ੁਰੂ ਕੀਤੀ ਇਸ ਅਕੈਡਮੀ ਦੇ ਖਿਡਾਰੀ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ 2015 ਤਕ ਸਟੇਟ ਪੱਧਰ ਦੇ 200 ਤੋਂ ਵੱਧ ਤੇ ਨੈਸ਼ਨਲ ਪੱਧਰ ਦੇ 30 ਮੈਡਲਾਂ ਤੋਂ ਵੱਧ ਜਿੱਤ ਚੁੱਕੇ ਹਨ। ਸੁਖਦੀਪ ਚਕਰੀਆ ਨੈਸ਼ਨਲ ਚੈਂਪੀਅਨ ਬਣਿਆ ਤੇ ਦੇਸ਼ ਦਾ ਸਰਬੋਤਮ ਮੁੱਕੇਬਾਜ਼ ਐਲਾਨਿਆ ਗਿਆ। ਚਕਰ ਦੀਆਂ ਚਾਰ ਧੀਆਂ ਕੌਮੀ ਪੱਧਰ ‘ਤੇ ਜੇਤੂ ਰਹੀਆਂ ਤੇ ਕੌਮਾਂਤਰੀ ਮੁਕਾਬਲਿਆਂ ਵਿਚੋਂ ਭਾਰਤ ਲਈ 4 ਮੈਡਲ ਜਿੱਤੀਆਂ। ਤੈਪਈ ਦੀ ਮਹਿਲਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਮਨਦੀਪ ਨੇ ਗੋਲਡ ਮੈਡਲ ਜਿੱਤ ਕੇ ਕਮਾਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਨੇ ਮਨਦੀਪ ਨੂੰ ਵਧਾਈ ਦਿੰਦਿਆਂ ਕਿਹਾ ਸੀ, “ਮਨਦੀਪ ਦੇ ਵਰਲਡ ਚੈਂਪੀਅਨ ਬਣਨ ਨਾਲ ਪੰਜਾਬ ਦੀਆਂ ਧੀਆਂ ਨੂੰ ਹੋਰ ਬਲ ਮਿਲੇਗਾ।” ਸਿੱਖਿਆ ਮੰਤਰੀ ਨੇ ਮਨਦੀਪ ਨੂੰ ਲੱਖ ਰੁਪਏ ਦਾ ਇਨਾਮ ਤੇ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਨੂੰ ਮੁੱਕੇਬਾਜ਼ੀ ਦੇ ਦੋ ਖੇਡ ਵਿੰਗ 13 ਮੁੰਡਿਆਂ ਤੇ 13 ਕੁੜੀਆਂ ਲਈ ਖੋਲ੍ਹਣ ਦਾ ਐਲਾਨ ਕੀਤਾ।
ਅਕੈਡਮੀ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਕਿਸੇ ਵੀ ਦਿਨ ਕੋਈ ਖੇਡ ਅਧਿਕਾਰੀ ਆ ਕੇ ਵੇਖ ਲਵੇ ਉਸ ਨੂੰ ਦੋ ਸੌ ਤੋਂ ਵਧੇਰੇ ਖਿਡਾਰੀ ਖੇਡ ਮੈਦਾਨਾਂ ਵਿਚ ਖੇਡਦੇ ਦਿਸਣਗੇ। ਕੋਈ ਫੁੱਟਬਾਲ ਖੇਡ ਰਿਹਾ ਹੋਵੇਗਾ, ਕੋਈ ਕਬੱਡੀ, ਕੋਈ ਅਥਲੈਟਿਕਸ ਕਰ ਰਿਹਾ ਹੋਵੇਗਾ ਤੇ 80 ਕੁ ਹੋਣਹਾਰ ਬੱਚੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਰਹੇ ਹੋਣਗੇ।
ਚਕਰੀਏ ਦਸਦੇ ਹਨ ਕਿ ਉਨ੍ਹਾਂ ਨੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਹੀ ਸਪੋਰਟਸ ਅਕੈਡਮੀ ਚਲਾਈ, ਪਰਵਾਸੀਆਂ ਦੀ ਮਦਦ ਨਾਲ ਤਿੰਨ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨਵਿਆਈਆਂ, ਸਟੇਡੀਅਮ ਬਣਾਇਆ ਤੇ ਤਿੰਨ ਕਰੋੜ ਰੁਪਏ ਦੀ ਪੂੰਜੀ ਲਾ ਕੇ ਸੀਵਰੇਜ ਪਾਇਆ। ਚਾਰ ਕਰੋੜ ਰੁਪਏ ਖਰਚ ਕੇ ਟੋਭਿਆਂ ਨੂੰ ਝੀਲਾਂ ਦਾ ਰੂਪ ਦਿੱਤਾ, ਕਿਸ਼ਤੀਆਂ ਚਲਾਈਆਂ, ਪਾਰਕ ਬਣਾਏ, ਝੂਲੇ ਝੁਲਾਏ, ਅਗਵਾੜਾਂ ਦੀਆਂ ਨੌਂ ਸੱਥਾਂ ਨਵਿਆਈਆਂ, ਥਾਂ ਥਾਂ ਸੀਮੈਂਟ ਦੇ ਬੈਂਚ ਸਥਾਪਿਤ ਕੀਤੇ, ਬੱਸ ਸ਼ੈੱਡ ਬਣਾਏ, ਨਵੀਆਂ ਇੱਟਾਂ ਨਾਲ ਗਲੀਆਂ ਪੱਕੀਆਂ ਕੀਤੀਆਂ ਅਤੇ ਗਲੀਆਂ, ਫਿਰਨੀ ਤੇ ਪਿੰਡ ਦੇ ਰਾਹਾਂ ਉਤੇ ਹਜ਼ਾਰਾਂ ਬੂਟੇ ਤੇ ਰੁੱਖ ਲਾਏ। ਦੂਰ ਨੇੜੇ ਦੇ ਲੋਕ ਆ ਕੇ ਵੇਖਦੇ ਹਨ ਕਿ ਇਹ ਕ੍ਰਿਸ਼ਮਾ ਹੋਇਆ ਕਿਵੇਂ?
ਇਹ ਕ੍ਰਿਸ਼ਮਾ ਕਰਨ ਵਿਚ ਪਿੰਡ ਦੇ ਹਰ ਮਾਈ-ਭਾਈ, ਬਾਲ-ਬੱਚੇ ਤੇ ਨੌਜੁਆਨ ਦਾ ਯੋਗਦਾਨ ਹੈ। ਇਹਦੇ ਵਿਚ ਇਕ ਰੁਪਿਆ ਦਾਨ ਦੇਣ ਵਾਲੇ ਵੀ ਹਨ ਤੇ ਕਰੋੜ ਰੁਪਿਆ ਦੇਣ ਵਾਲੇ ਵੀ। ਕੈਨੇਡਾ ਤੋਂ ਆਏ ਇਕ ਗੋਰੇ ਮੌਰਗਿਨ ਕੇਵਨ ਨੇ ਇਕ ਕਰੋੜ ਰੁਪਿਆ ਦਾਨ ਦੇ ਕੇ ਕਿਹਾ, “ਮੈਨੂੰ ਚਕਰ ਦਾ ਸਿਟੀਜ਼ਨ ਬਣਾ ਲਓ! ਮੈਂ ਇਸ ਪਿੰਡ ਦਾ ਸਿਟੀਜ਼ਨ ਬਣ ਕੇ ਖ਼ੁਸ਼ ਹੋਵਾਂਗਾ।” ਚਕਰੀਆਂ ਨੇ ਵੱਡੀ ਝੀਲ ਦਾ ਨਾਂ ਮੌਰਗਨ ਲੇਕ ਰੱਖ ਕੇ ਉਹਨੂੰ ਚਕਰੀਆ ਬਣਾ ਲਿਆ। ਸ਼ਾਮਲਾਟਾਂ ਰੋਕੀ ਬੈਠੇ ਭਰਾਵਾਂ ਨੇ ਸਾਂਝੀਆਂ ਥਾਵਾਂ ਆਪਣੇ ਆਪ ਛੱਡ ਦਿੱਤੀਆਂ। ਕਈਆਂ ਨੇ ਤਾਂ ਨਿੱਜੀ ਥਾਵਾਂ ਛੱਡ ਕੇ ਗਲੀਆਂ ਖੁੱਲ੍ਹੀਆਂ ਕਰਵਾਈਆਂ।
ਪਿੰਡ ਚਕਰ ਬਾਰੇ ਡਾæ ਬਲਵੰਤ ਸਿੰਘ ਸੰਧੂ ਦੀ ਲਿਖੀ ਕਿਤਾਬ ‘ਚਾਨਣ ਮੁਨਾਰਾ ਚਕਰ’ ਦਾ ਸੰਦੇਸ਼ ਹੈ ਕਿ ਸਾਰੇ ਪਿੰਡਾਂ ਵਿਚ ਚਕਰ ਵਰਗਾ ਮਾਹੌਲ ਬਣੇ। ਪਿੰਡਾਂ ਦੇ ਲੋਕ ਆਪਣੇ ਕਾਰਜ ਆਪਣੇ ਹੱਥੀਂ ਸਵਾਰਨ ਨਾ ਕਿ ਸਰਕਾਰਾਂ ਦੀਆਂ ਗਰਾਂਟਾਂ ਵੱਲ ਝਾਕੀ ਜਾਣ। ਸਰਕਾਰਾਂ ਤਾਂ ਗਰਾਟਾਂ ਨਾਲ ਵੋਟਾਂ ਹੀ ਖਰੀਦਦੀਆਂ ਨੇ। ਪਿੰਡ ਚਕਰ ਦੇ ਵਿਕਾਸ ਵਿਚ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਦਸ ਕਰੋੜ ਰੁਪਏ ਤੋਂ ਵੱਧ ਲੱਗ ਚੁੱਕੇ ਹਨ ਜੋ ਸਭ ਨੂੰ ਦਿਸਦੇ ਹਨ। ਕਈਆਂ ਪਿੰਡਾਂ ਵਿਚ ਸਰਕਾਰੀ ਗਰਾਂਟਾਂ ਦੇ ਕਰੋੜਾਂ ਰੁਪਏ ਲੱਗੇ ਹਨ ਪਰ ਦਿੱਸਦੇ ਲੱਖਾਂ ਵੀ ਨਹੀਂ!
ਸ਼ੇਰੇ ਪੰਜਾਬ ਅਕੈਡਮੀ ਕੈਨੇਡਾ ਵਸਦੇ ਸਿੱਧੂ ਭਰਾ ਬਲਦੇਵ ਸਿੰਘ ਤੇ ਸਵਰਗੀ ਅਜਮੇਰ ਸਿੰਘ ਦੀ ਦੇਣ ਹੈ। ਉਹ ਖੇਡਾਂ ਦੀ ਪ੍ਰਮੋਸ਼ਨ ਲਈ ਹਰ ਸਾਲ ਲੱਖਾਂ ਰੁਪਏ ਖਰਚਦੇ ਹਨ। ਅਕੈਡਮੀ ਵਿਚ ਦੌ ਸੌ ਤੋਂ ਵੱਧ ਬੱਚੇ ਖੇਡਾਂ ਦੀ ਸਿਖਲਾਈ ਲੈ ਰਹੇ ਹਨ ਜਿਨ੍ਹਾਂ ਲਈ ਤਿੰਨ ਕੋਚ ਰੱਖੇ ਹਨ। ਕੋਚਾਂ ਨੂੰ ਮਾਣ ਭੱਤਾ, ਬੱਚਿਆਂ ਨੂੰ ਟ੍ਰੈਕ ਸੂਟ ਤੇ ਖੇਡਾਂ ਦਾ ਸਮਾਨ ਸਿੱਧੂ ਭਰਾਵਾਂ ਵੱਲੋਂ ਦਿੱਤਾ ਜਾ ਰਿਹੈ। ਉਨ੍ਹਾਂ ਨੇ ਐਲਾਨ ਕੀਤਾ ਹੋਇਐ ਕਿ ਇਸ ਅਕੈਡਮੀ ਦਾ ਕੋਈ ਖਿਡਾਰੀ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤੇ ਤਾਂ 50 ਲੱਖ ਰੁਪਏ, ਸਿਲਵਰ ਜਿੱਤੇ ਤਾਂ 30 ਲੱਖ, ਬਰਾਂਜ ਜਿੱਤੇ ਤਾਂ 20 ਲੱਖ ਤੇ ਜੇ ਓਲੰਪਿਕ ਖੇਡਾਂ ਲਈ ਚੁਣਿਆ ਜਾਵੇ ਤਾਂ 10 ਲੱਖ ਰੁਪਏ ਦੇ ਇਨਾਮ ਦੇਣਗੇ।
ਮੈਂ ਜਦੋਂ ਆਪਣੇ ਪਿੰਡ ਚਕਰ ਜਾਂਦਾ ਹਾਂ ਤਾਂ ਵੇਖਦਾ ਹਾਂ ਕਿ ਸਵੇਰੇ ਸ਼ਾਮ ਬੀਹੀਆਂ ਵਿਚ ਬੱਚੇ ਅਕੈਡਮੀ ਦੇ ਟਰੈਕ ਸੂਟ ਪਾਈ ਸਟੇਡੀਅਮ ਵੱਲ ਜਾਂਦੇ ਹਨ ਤੇ ਖੇਡ ਮੈਦਾਨ ਵਿਚ ਕਸਰਤਾਂ ਤੇ ਖੇਡਾਂ ਦਾ ਅਭਿਆਸ ਕਰਦੇ ਹਨ। ਨਸ਼ਿਆਂ ਤੋਂ ਬਚੇ ਹੋਏ ਹਨ ਤੇ ਉੱਚੇ ਆਚਰਣ ਦੇ ਮਾਲਕ ਬਣ ਰਹੇ ਹਨ। ਉਨ੍ਹਾਂ ਦੇ ਸਰੀਰਾਂ ਵਿਚ ਪੈਦਾ ਹੋ ਰਹੀ ਵਾਧੂ ਊਰਜਾ ਦਾ ਸਹਿਜ ਨਿਕਾਸ ਹੋ ਰਿਹੈ ਤੇ ਵਿਹਲਾ ਸਮਾਂ ਸਕਾਰਥੇ ਲੱਗ ਰਿਹੈ। ਜੇਕਰ ਪੰਜਾਬ ਦੇ ਸਾਰੇ ਪਿੰਡਾਂ ਵਿਚ ਹੀ ਅਜਿਹਾ ਮਾਹੌਲ ਬਣ ਜਾਵੇ ਤਾਂ ਪੰਜਾਬ ਕੀਹਦੇ ਲੈਣ ਦਾ ਹੈ? ਪਰਵਾਸੀ ਖੇਡ ਪ੍ਰਮੋਟਰਾਂ ਨੂੰ ਚਕਰ ਵਰਗੀਆਂ ਖੇਡ ਅਕੈਡਮੀਆਂ ਸਥਾਪਿਤ ਕਰਨ ਦੀ ਲੋੜ ਹੈ ਜਿਥੇ ਇਕ ਦੋ ਦਿਨ ਦੇ ਕਬੱਡੀ ਟੂਰਨਾਮੈਂਟ ਕਰਾਉਣ ਦੀ ਥਾਂ ਸਾਰਾ ਸਾਲ ਖੇਡਾਂ ਚੱਲਣ। ਪੰਜਾਬ ਨੂੰ ਨਸ਼ਿਆਂ ਦੀ ਲਾਅਣਤ ਤੋਂ ਇੰਜ ਹੀ ਬਚਾਇਆ ਜਾ ਸਕਦੈ।
ਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵਿਚ ਚਕਰ ਦੀਆਂ ਕੁੜੀਆਂ ਨੇ ਪੰਜਾਬ, ਭਾਰਤ ਤੇ ਅੰਤਰਰਾਸ਼ਟਰੀ ਪੱਧਰ ‘ਤੇ ਦਰਜਨਾਂ ਮੈਡਲ ਜਿੱਤੇ ਹਨ। ਇਸ ਅਕੈਡਮੀ ਦੀ ਮੁੱਕੇਬਾਜ਼ ਸ਼ਵਿੰਦਰ ਕੌਰ 2012 ਦੀ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨ ਬਣੀ ਤੇ ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈ। ਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀ ਲੰਕਾ ਦਾ ਬਾਕਸਿੰਗ ਕੱਪ ਖੇਡੀ। ਪਰਮਿੰਦਰ ਕੌਰ ਇੰਟਰਵਰਸਿਟੀ ਚੈਂਪੀਅਨ ਬਣੀ ਤੇ ਕੌਮੀ ਪੱਧਰ ‘ਤੇ ਮੈਡਲ ਜਿੱਤ ਰਹੀ ਹੈ। ਸ਼ਵਿੰਦਰ ਕੌਰ ਨੇ ਵੀ ਨੈਸ਼ਨਲ ਪੱਧਰ ‘ਤੇ ਮੱਲਾਂ ਮਾਰੀਆਂ। ਅਮਨਦੀਪ ਕੌਰ ਪੰਜਾਬ ਦੀ ਚੈਂਪੀਅਨ ਬਣੀ ਤੇ ਸੀਨੀਅਰ ਨੈਸ਼ਨਲ ਵਿਚ ਜਿੱਤ ਮੰਚ ‘ਤੇ ਚੜ੍ਹੀ।
ਅਮਨਦੀਪ ਦੀ ਛੋਟੀ ਭੈਣ ਸਿਮਰਨਜੀਤ ਕੌਰ ਨੈਸ਼ਨਲ ਚੈਂਪੀਅਨ ਬਣ ਕੇ ‘ਦੂਜੀ ਗੋਲਡਨ ਗਲੱਵਜ਼ ਇੰਟਰਨੈਸ਼ਨਲ ਯੂਥ ਬਾਕਸਿੰਗ ਚੈਂਪੀਅਨਸ਼ਿਪ’ ਲੜਨ ਸਰਬੀਆ ਗਈ। ਸਤੰਬਰ 2013 ਵਿਚ ਉਸ ਨੇ ਬੁਲਗਾਰੀਆ ਵਿਖੇ ‘ਯੂਥ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ’ ਵਿਚੋਂ ਬਰਾਂਜ ਮੈਡਲ ਜਿੱਤਿਆ। ਉਥੇ 33 ਦੇਸ਼ਾਂ ਦੀਆਂ ਮੁੱਕੇਬਾਜ਼ ਪਹੁੰਚੀਆਂ ਸਨ।
ਜਿਹੜੀ ਮਨਦੀਪ ਨੇ ਪਹਿਲਾਂ ਸਰਬੀਆ ਤੇ ਫਿਰ ਤੈਪਈ ਵਿਚ ਗੋਲਡ ਮੈਡਲ ਜਿੱਤੇ ਤੇ ਹੁਣ ਏਸ਼ੀਆ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈ ਅਜੇ ਬਾਰ੍ਹਵੀ ‘ਚ ਪੜ੍ਹਦੀ ਹੈ। ਬੜੀ ਹੋਣਹਾਰ ਮੁੱਕੇਬਾਜ਼ ਹੈ ਜਿਸ ਤੋਂ ਵੱਡੀਆਂ ਆਸਾਂ ਹਨ। ਉਹ ਤੀਜੀ ਜਮਾਤ ‘ਚ ਪੜ੍ਹਦਿਆਂ ਹੀ ਚਕਰ ਦੀ ਅਕੈਡਮੀ ਵਿਚ ਟ੍ਰੇਨਿੰਗ ਲੈਣ ਲੱਗ ਪਈ ਸੀ। ਉਹ ਤਿੰਨ ਵਾਰ ਨੈਸ਼ਨਲ ਚੈਂਪੀਅਨ ਬਣੀ ਤੇ ਉਸ ਦੀ ਚੋਣ 2020 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੀ ਸੰਭਾਵਤ ਜੇਤੂ ਵਜੋਂ ਹੋ ਚੁੱਕੀ ਹੈ। ਸਰਬੀਆ ਤੋਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਹਰਪ੍ਰੀਤ ਕੌਰ ਏਸ਼ੀਅਨ ਤੇ ਕਾਮਨਵੈਲਥ ਖੇਡਾਂ ਦਾ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਬਣ ਸਕਦੀ ਹੈ। ਨੈਸ਼ਨਲ ਪੱਧਰ ਤੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਮਨਪ੍ਰੀਤ ਕੌਰ ਤੇ ਹੋਣਹਾਰ ਮੁੱਕੇਬਾਜ਼ ਮੁਸਕਾਨ ਸਿੱਧੂ ਤੋਂ ਵੀ ਬੜੀਆਂ ਆਸਾਂ ਹਨ। ਮਨਦੀਪ ਸੰਧੂ ਨੂੰ ਏਸ਼ੀਆ ਦੀ ਬੈੱਸਟ ਜੂਨੀਅਰ ਬੌਕਸਰ ਐਲਾਨੇ ਜਾਣ ‘ਤੇ ਮੁਬਾਰਕਾਂ ਤੇ ਸ਼ੁਭ ਇਛਾਵਾਂ!

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article