ਭ੍ਰਿਸ਼ਟਾਚਾਰ ਮਾਮਲੇ ‘ਚ ਨਵਾਜ਼ ਸ਼ਰੀਫ ਦੀ ਅਪੀਲ ‘ਤੇ ਸੁਣਵਾਈ ਲਈ 2 ਮੈਂਬਰੀ ਬੈਂਚ ਦਾ ਗਠਨ

ਇਸਲਾਮਾਬਾਦ, 10 ਸਤੰਬਰ (ਪੰਜਾਬ ਮੇਲ)- ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ ‘ਚ ਜੇਲ ‘ਚ ਬੰਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਪੀਲ ‘ਤੇ ਸੁਣਵਾਈ ਲਈ ਪਾਕਿਸਤਾਨ ਦੀ ਇਕ ਅਦਾਲਤ ਨੇ 2 ਮੈਂਬਰੀ ਬੈਂਚ ਦਾ ਗਠਨ ਕੀਤਾ ਹੈ। ਮੀਡੀਆ ਰਿਪੋਰਟਾਂ ‘ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਡਾਨ ਅਖਬਾਰ ਦੀਆਂ ਖਬਰਾਂ ‘ਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਇਸ ਬੈਂਚ ਦਾ ਗਠਨ ਕੀਤਾ ਹੈ। ਇਸ ‘ਚ ਜੱਜ ਆਮਿਰ ਫਾਰੁਕ ਤੇ ਜਸਟਿਸ ਮੋਹਸਿਨ ਅਖਤਰ ਕਯਾਨੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਬੈਂਚ ਇਸ ਮਹੀਨੇ ਦੀ 18 ਤਰੀਕ ਤੱਕ ਇਸ ਮਾਮਲੇ ‘ਤੇ ਸੁਣਵਾਈ ਕਰੇਗੀ। ਸ਼ਰੀਫ ਇਸ ਮਾਮਲੇ ‘ਚ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ ਤੇ 24 ਦਸੰਬਰ 2018 ਤੋਂ ਉਹ ਲਾਹੌਰ ਦੀ ਕੋਟ ਲਖਪਤ ਜੇਲ ‘ਚ ਬੰਦ ਹਨ। ਜਵਾਬਦੇਹੀ ਅਦਾਲਤ ਨੇ ਉਨ੍ਹਾਂ ਨੂੰ ਅਲ ਅਜ਼ੀਜ਼ੀਆ ਮਾਮਲੇ ‘ਚ ਦੋਸ਼ੀ ਦੱਸਦੇ ਸਜ਼ਾ ਸੁਣਾਈ ਸੀ।